ਗਰਲਫਰੈਂਡ ਸਬਾ ਆਜ਼ਾਦ ਨਾਲ ਰਿਤਿਕ ਰੌਸ਼ਨ ਦੇ ਵਿਆਹ ਦੀਆਂ ਚਰਚਾਵਾਂ ਜ਼ੋਰਾਂ ’ਤੇ

07/20/2022 5:38:17 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ’ਚ ਬਣੇ ਹੋਏ ਹਨ। ਰਿਤਿਕ, ਗਾਇਕਾ ਸਬਾ ਆਜ਼ਾਦ ਨੂੰ ਕਾਫੀ ਸਮੇਂ ਤੋਂ ਡੇਟ ਕਰ ਰਹੇ ਹਨ। ਹਾਲ ਹੀ ’ਚ ਆਈ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਦੋਵੇਂ ਜਲਦ ਹੀ ਵਿਆਹ ਕਰਵਾਉਣ ਵਾਲੇ ਹਨ।

ਹਾਲਾਂਕਿ ਮੀਡੀਆ ਸੂਤਰਾਂ ਮੁਤਾਬਕ ਦੋਵੇਂ ਫਿਲਹਾਲ ਇਕ-ਦੂਜੇ ਨਾਲ ਕੁਆਲਿਟੀ ਸਮਾਂ ਬਤੀਤ ਕਰ ਰਹੇ ਹਨ। ਕੱਪਲ ਨੂੰ ਵਿਆਹ ਕਰਵਾਉਣ ਦੀ ਕੋਈ ਜਲਦੀ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੇ ਸਿੱਧੂ ਮੂਸੇ ਵਾਲਾ ਦੇ ਪਿਤਾ ਨੂੰ ਮਿਲਣ ਮਗਰੋਂ ਸਾਂਝੀ ਕੀਤੀ ਭਾਵੁਕ ਪੋਸਟ

ਇੰਡੀਆ ਟੁਡੇ ਦੀ ਰਿਪੋਰਟ ਮੁਤਾਬਕ, ‘‘ਰਿਤਿਕ ਰੌਸ਼ਨ ਤੇ ਸਬਾ ਆਜ਼ਾਦ ਇਕ ਹੈਪੀ ਰਿਲੇਸ਼ਨਸ਼ਿਪ ’ਚ ਹਨ। ਦੋਵੇਂ ਇਕੱਠੇ ਚੰਗਾ ਸਮਾਂ ਬਤੀਤ ਕਰ ਰਹੇ ਹਨ ਤੇ ਕੱਪਲ ਇਕੱਠੇ ਛੁੱਟੀਆਂ ’ਤੇ ਵੀ ਗਏ ਹਨ। ਸਬਾ ਦੇ ਸੁਜ਼ੈਨ ਨਾਲ ਬਹੁਤ ਚੰਗੇ ਰਿਲੇਸ਼ਨ ਹਨ ਤੇ ਉਹ ਰਿਤਿਕ ਦੇ ਬੱਚਿਆਂ ਦੇ ਵੀ ਨਜ਼ਦੀਕ ਹੈ। ਹਾਲਾਂਕਿ ਸਬਾ ਤੇ ਰਿਤਿਕ ਨੂੰ ਵਿਆਹ ਕਰਵਾਉਣ ਦੀ ਕੋਈ ਜਲਦੀ ਨਹੀਂ ਹੈ। ਦੋਵੇਂ ਫਿਲਹਾਲ ਇਕੱਠੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ਨਾਲ ਹੀ ਕੱਪਲ ਅਜੇ ਸੋਚ ਰਹੇ ਹਨ ਕਿ ਕੀ ਉਹ ਵਿਆਹ ਕਰਵਾਉਣਾ ਚਾਹੁੰਦੇ ਹਨ?’’

ਸਬਾ ਤੇ ਰਿਤਿਕ ਹਾਲ ਹੀ ’ਚ ਲੰਡਨ ਗਏ ਹਨ। ਪਿਛਲੇ ਹਫ਼ਤੇ ਸਬਾ ਨੇ ਇਕ ਜੈਜ਼ ਕਲੱਬ ਤੋਂ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਸੀ। ਦੋਵੇਂ ਲੰਡਨ ’ਚ ਕਾਫੀ ਇੰਜੁਆਏ ਕਰਦੇ ਨਜ਼ਰ ਆ ਰਹੇ ਹਨ।

PunjabKesari

ਦੱਸ ਦੇਈਏ ਕਿ ਰਿਤਿਕ ਰੌਸ਼ਨ ਦਾ ਪਹਿਲਾ ਵਿਆਹ ਸੁਜ਼ੈਨ ਖ਼ਾਨ ਨਾਲ ਹੋਇਆ ਸੀ। 14 ਸਾਲਾਂ ਤਕ ਵਿਆਹ ’ਚ ਰਹਿਣ ਤੋਂ ਬਾਅਦ ਦੋਵਾਂ ਨੇ 2013 ’ਚ ਤਲਾਕ ਦਾ ਕੇਸ ਫਾਈਲ ਕਰ ਦਿੱਤਾ ਸੀ। ਨਵੰਬਰ 2014 ’ਚ ਦੋਵਾਂ ਦਾ ਤਲਾਕ ਫਾਈਨਲ ਹੋ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News