ਆਰੀਅਨ ਖਾਨ ਦੇ ਹੱਕ ''ਚ ਨਿੱਤਰੇ ਰਿਤਿਕ ਰੌਸ਼ਨ, ਪੋਸਟ ਕਰ ਆਖੀ ਇਹ ਗੱਲ
Thursday, Oct 07, 2021 - 05:51 PM (IST)
ਮੁੰਬਈ- ਡਰੱਗਸ ਕੇਸ 'ਚ ਫਸੇ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਬਾਲੀਵੁੱਡ ਸਿਤਾਰਿਆਂ ਦੀ ਖੂਬ ਸਪੋਰਟ ਮਿਲ ਰਹੀ ਹੈ। ਸੁਨੀਲ ਸ਼ੈੱਟੀ ਤੋਂ ਲੈ ਕੇ ਸੁਜ਼ੈਨ ਖਾਨ ਤੱਕ ਆਰੀਅਨ ਦੇ ਸਮਰਥਨ 'ਚ ਆ ਚੁੱਕੇ ਹਨ। ਹੁਣ ਸਾਬਕਾ ਪਤਨੀ ਸੁਜ਼ੈਨ ਖਾਨ ਤੋਂ ਬਾਅਦ ਰਿਤਿਕ ਰੌਸ਼ਨ ਵੀ ਆਰੀਅਨ ਦੇ ਨਾਲ ਆ ਗਏ ਹਨ। ਉਨ੍ਹਾਂ ਨੇ ਕਿੰਗ ਖਾਨ ਦੇ ਪੁੱਤਰ ਲਈ ਇਕ ਲੰਮੀ ਚੌੜੀ ਪੋਸਟ ਲਿਖੀ ਹੈ ਜੋ ਸੋਸ਼ਲ ਮੀਡੀਆ 'ਤੇ ਖੂਬ ਪੜ੍ਹੀ ਜਾ ਰਹੀ ਹੈ।
ਰਿਤਿਕ ਰੌਸ਼ਨ ਨੇ ਆਰੀਅਨ ਖਾਨ ਦੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ-'ਜ਼ਿੰਦਗੀ ਅਜ਼ੀਬ ਸਫਰ ਹੈ। ਇਹ ਵਧੀਆ ਹੈ ਕਿਉਂਕਿ ਇਹ ਅਨਿਸ਼ਚਿਤ ਹੈ। ਇਹ ਵਧੀਆ ਹੈ ਕਿਉਂਕਿ ਔਖੇ ਹਲਾਤ ਲਿਆ ਦਿੰਦੀਆਂ ਹਨ ਪਰ ਭਗਵਾਨ ਦਯਾਵਾਨ ਹੈ। ਇਹ ਸਿਰਫ ਮਜ਼ਬੂਤ ਲੋਕਾਂ ਨੂੰ ਔਖੇ ਹਲਾਤ 'ਚ ਪਾਉਂਦੇ ਹੈ। ਤੁਹਾਨੂੰ ਉਦੋਂ ਪਤਾ ਚੱਲਦਾ ਹੈ ਕਿ ਤੁਹਾਨੂੰ ਚੁਣਿਆ ਗਿਆ ਹੈ ਜਦੋਂ ਉਥਲ-ਪੁਥਲ ਦੇ ਵਿਚਾਲੇ ਜਦੋਂ ਤੁਹਾਨੂੰ ਖੁਦ ਨੂੰ ਸੰਭਾਲਨ ਦਾ ਵੀ ਪ੍ਰੈੱਸ਼ਰ ਮਹਿਸੂਸ ਹੁੰਦਾ ਹੈ ਅਤੇ ਮੈਨੂੰ ਪਤਾ ਹੈ ਕਿ ਤੁਹਾਨੂੰ ਇਸ ਸਮੇਂ ਇਹ ਮਹਿਸੂਸ ਹੋ ਰਿਹਾ ਹੋਵੇਗਾ। ਗੁੱਸਾ, ਕੰਫਿਊਜ਼ਨ, ਮਜ਼ਬੂਰੀ। ਇਹ ਸਭ ਚੀਜ਼ਾਂ ਤੁਹਾਡੇ ਅੰਦਰ ਦੇ ਹੀਰੋ ਨੂੰ ਤਪਾ ਕੇ ਕੱਢਣਗੀਆਂ। ਪਰ ਸਾਵਧਾਨ ਰਹਿਣਾ, ਇਹ ਚੀਜ਼ਾਂ ਤੁਹਾਡੀ ਇੱਛਾਈ, ਤੁਹਾਡੀ ਦਿਆਲੂਤਾ, ਕਰੂਣਾ, ਪਿਆਰ ਇਨ੍ਹਾਂ ਸਭ ਨੂੰ ਵੀ ਜਲਾ ਸਕਦਾ ਹੈ। ਖੁਦ ਨੂੰ ਤਪਾਓ ਪਰ ਇਕ ਹੱਦ ਤੱਕ... ਗਲਤੀਆਂ, ਡਿੱਗਣਾ, ਜਿੱਤ, ਸਫਲਤਾ ਸਭ ਬਰਾਬਰ ਹੀ ਹੈ ਪਰ ਤੁਹਾਨੂੰ ਇਹ ਪਤਾ ਹੈ ਕਿ ਕਿਸ ਹਿੱਸੇ ਨੂੰ ਆਪਣੇ ਨਾਲ ਰੱਖਣਾ ਹੈ ਅਤੇ ਕਿਸ ਨੂੰ ਤਜ਼ਰਬੇ ਨਾਲ ਕੱਢ ਦੇਣਾ ਹੈ। ਪਰ ਯਾਦ ਰੱਖੋ ਕਿ ਇਨ੍ਹਾਂ ਸਭ ਦੇ ਨਾਲ ਤੁਸੀਂ ਬਿਹਤਰ ਬਣ ਸਕਦੇ ਹੋ'।
ਅਦਾਕਾਰ ਨੇ ਅੱਗੇ ਲਿਖਿਆ-'ਮੈਂ ਤੁਹਾਨੂੰ ਬਚਪਨ ਤੋਂ ਜਾਣਦਾ ਹਾਂ ਅਤੇ ਤੁਹਾਨੂੰ ਵੱਡੇ ਹੋਣ 'ਤੇ ਵੀ ਜਾਣਨਾ ਹੈ। ਇਸ ਨੂੰ ਸਵੀਕਾਰੋ। ਜੋ ਵੀ ਅਨੁਭਵ ਹਨ ਉਸ ਨੂੰ ਸਵੀਕਾਰੋ। ਇਹ ਤੁਹਾਡੇ ਪੁਰਸਕਾਰ ਹਨ। ਯਕੀਨ ਮੰਨੋ। ਸਮੇਂ ਦੇ ਨਾਲ ਜਦੋਂ ਤੁਸੀਂ ਇਨ੍ਹਾਂ ਸਭ ਚੀਜ਼ਾਂ ਨੂੰ ਜੋੜ ਕੇ ਦੇਖੋਗੇ...ਮੈਂ ਵਾਧਾ ਕਰਦਾ ਹਾਂ, ਤੁਹਾਨੂੰ ਸਭ ਸਮਝ ਆ ਜਾਵੇਗਾ। ਸਿਰਫ ਜੇਕਰ ਤੁਸੀਂ ਡੈਵਿਲ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਘੂਰਿਆ ਅਤੇ ਸ਼ਾਂਤ ਰਹਿ ਪਾਏ। ਸ਼ਾਂਤ ਰਹਿਣਾ। ਧਿਆਨ ਦੇਣਾ। ਇਹ ਪਲ ਤੁਹਾਡਾ ਕੱਲ ਬਣਾ ਰਹੇ ਹਨ। ਅਤੇ ਕੱਲ ਇਕ ਤੇਜ਼ ਸੂਰਜ ਚਮਕ ਰਿਹਾ ਹੋਵੇਗਾ। ਪਰ ਇਸ ਦੇ ਲਈ ਤੁਹਾਨੂੰ ਹਨ੍ਹੇਰੇ 'ਚੋਂ ਹੋ ਕੇ ਲੰਘਣਾ ਹੋਵੇਗਾ। ਸ਼ਾਂਤ ਸਥਿਰ ਅਤੇ ਖੁਦ ਨੂੰ ਸੰਭਾਲੋ, ਰੋਸ਼ਨੀ 'ਤੇ ਯਕੀਨ ਕਰੋ ਅੰਦਰ ਤੋਂ ਇਹ ਹਮੇਸ਼ਾ ਤੁਹਾਡੇ ਅੰਦਰ ਹੈ। ਲਵ ਯੂ'।
ਰਿਤਿਕ ਦਾ ਆਰੀਅਨ ਲਈ ਲਿਖਿਆ ਇਹ ਪੋਸਟ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਸਿਤਾਰਿਆਂ ਤੋਂ ਲੈ ਕੇ ਪ੍ਰਸ਼ੰਸਕ ਤੱਕ ਇਸ 'ਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦੇਈਏ ਕਿ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦਾ ਡਰੱਗਸ ਕੇਸ 'ਚ 2 ਅਕਤੂਬਰ ਨੂੰ ਨਾਂ ਸਾਹਮਣੇ ਆਇਆ ਸੀ। ਐੱਨ.ਸੀ.ਬੀ. ਨੂੰ ਜਾਣਕਾਰੀ ਮਿਲੀ ਸੀ ਕਿ ਮੁੰਬਈ ਤੋਂ ਕਰੂਜ਼ ਜਾ ਰਹੇ ਸ਼ਿਪ 'ਤੇ ਡਰੱਗ ਪਾਰਟੀ ਹੋ ਰਹੀ ਹੈ ਜਿਸ ਤੋਂ ਬਾਅਦ ਟੀਮ ਨੇ ਛਾਪਾ ਮਾਰਿਆ ਸੀ ਅਤੇ ਆਰੀਅਨ ਸਮੇਤ 8 ਲੋਕਾਂ ਨੂੰ ਆਪਣੀ ਹਿਰਾਸਤ 'ਚ ਲਿਆ ਸੀ।