ਕਰਨ ਦਿਓਲ ਦੀ ਸੰਗੀਤ ਸੈਰੇਮਨੀ ''ਚ ਰਣਵੀਰ ਦੀ ਗ੍ਰੈਂਡ ਐਂਟਰੀ, ਲਾੜੇ ਨੂੰ ਗੋਦੀ ਚੁੱਕ ਕੀਤਾ ਧਮਾਕੇਦਾਰ ਡਾਂਸ

Saturday, Jun 17, 2023 - 11:35 AM (IST)

ਕਰਨ ਦਿਓਲ ਦੀ ਸੰਗੀਤ ਸੈਰੇਮਨੀ ''ਚ ਰਣਵੀਰ ਦੀ ਗ੍ਰੈਂਡ ਐਂਟਰੀ, ਲਾੜੇ ਨੂੰ ਗੋਦੀ ਚੁੱਕ ਕੀਤਾ ਧਮਾਕੇਦਾਰ ਡਾਂਸ

ਮੁੰਬਈ (ਬਿਊਰੋ) : ਅਦਾਕਾਰ ਸੰਨੀ ਦਿਓਲ ਦਾ ਪੁੱਤਰ ਤੇ ਧਰਮਿੰਦਰ ਦਾ ਪੋਤਾ ਕਰਨ ਦਿਓਲ ਬਹੁਤ ਜਲਦ ਆਪਣੀ ਪ੍ਰੇਮਿਕਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਬੀਤੀ ਰਾਤ ਦਿਓਲ ਪਰਿਵਾਰ ਘਰ ਸੰਗੀਤ ਸੈਰੇਮਨੀ ਸੀ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਕਰਨ ਦਿਓਲ ਦੀ ਸੰਗੀਤ ਸੈਰੇਮਨੀ 'ਚ ਪਿਤਾ ਸੰਨੀ ਦਿਓਲ ਅਤੇ ਦਾਦੇ ਧਰਮਿੰਦਰ ਨੇ ਰੱਜ ਕੇ ਡਾਂਸ ਕੀਤਾ। ਹੁਣ ਇਸ ਫੰਕਸ਼ਨ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਅਦਾਕਾਰ ਰਣਵੀਰ ਸਿੰਘ ਨਜ਼ਰ ਆ ਰਿਹਾ ਹੈ।

ਦਰਅਸਲ, ਪ੍ਰੀ-ਵੈਡਿੰਗ ਫੰਕਸ਼ਨ 'ਚ ਕੁਝ ਬਾਲੀਵੁੱਡ ਹਸਤੀਆਂ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ 'ਚ ਰਣਵੀਰ ਸਿੰਘ ਦਾ ਨਾਂ ਵੀ ਸ਼ਾਮਲ ਹੈ। ਦਿਓਲ ਪਰਿਵਾਰ ਦੇ ਫੰਕਸ਼ਨ 'ਚ ਰਣਵੀਰ ਸਿੰਘ ਦੀ ਐਂਟਰੀ ਨੇ ਰੰਗ ਹੀ ਬੰਨ੍ਹ ਦਿੱਤਾ। ਉਸ ਨੇ ਆਉਂਦਿਆਂ ਹੀ ਕਰਨ ਨੂੰ ਆਪਣੇ ਕੂਲ ਅੰਦਾਜ਼ 'ਚ ਜੱਫੀ ਪਾਈ। ਪਾਪਰਾਜ਼ੀ ਦੁਆਰਾ ਸ਼ੇਅਰ ਕੀਤੀ ਵੀਡੀਓ 'ਚ ਰਣਵੀਰ ਸਿੰਘ ਕਰਨ ਅਤੇ ਦ੍ਰਿਸ਼ਾ ਨਾਲ ਨਜ਼ਰ ਆ ਰਹੇ ਹਨ।

ਵੀਡੀਓ 'ਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਰਣਵੀਰ ਕਰਨ ਦਿਓਲ ਨੂੰ ਗੋਦ 'ਚ ਚੁੱਕ ਕੇ ਡਾਂਸ ਕਰ ਰਹੇ ਹਨ, ਜਦਕਿ ਲਾੜਾ ਰਾਜਾ ਹੱਥ ਚੁੱਕ ਕੇ ਡਾਂਸ ਕਰ ਰਿਹਾ ਹੈ। ਰਣਵੀਰ ਸਿੰਘ ਆਪਣੀ ਭੈਣ ਰਿਤਿਕਾ ਦੇ ਨਾਲ ਸਮਾਗਮ 'ਚ ਪਹੁੰਚੇ। ਪੁੱਤਰ ਦੀ ਸੰਗੀਤ ਸੈਰੇਮਨੀ 'ਚ ਸੰਨੀ ਦਿਓਲ 'ਤਾਰਾ ਸਿੰਘ' ਦੇ ਲੁੱਕ 'ਚ ਨਜ਼ਰ ਆਏ। ਉਸ ਨੇ 'ਮੈਂ ਨਿਕਲਾ ਓ ਗੱਦੀ ਲੈ ਕੇ' ਗੀਤ 'ਤੇ ਭੰਗੜਾ ਵੀ ਪਾਇਆ। 

ਦੱਸ ਦਈਏ ਕਿ ਕਰਨ ਦਿਓਲ ਆਪਣੀ ਬਚਪਨ ਦੀ ਪਿਆਰੀ ਦ੍ਰੀਸ਼ਾ ਆਚਾਰਿਆ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਅਜਿਹੇ 'ਚ ਵਿਆਹ ਨਾਲ ਜੁੜੇ ਸਾਰੇ ਫੰਕਸ਼ਨ ਧੂਮਧਾਮ ਨਾਲ ਪੂਰੇ ਕੀਤੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੂਰੇ ਦਿਓਲ ਪਰਿਵਾਰ ਨੇ ਸ਼ਿਰਕਤ ਕੀਤੀ।

ਜ਼ਿਕਰਯੋਗ ਹੈ ਕਿ ਕਰਨ ਅਤੇ ਦ੍ਰੀਸ਼ਾ ਦਾ ਵਿਆਹ ਮੁੰਬਈ 'ਚ ਹੀ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਵੇਗਾ। ਦ੍ਰਿਸ਼ਾ ਅਚਾਰੀਆ ਨੂੰ ਮਸ਼ਹੂਰ ਫਿਲਮ ਨਿਰਮਾਤਾ ਬਿਮਲ ਰਾਏ ਦੀ ਪੋਤੀ ਕਿਹਾ ਜਾਂਦਾ ਹੈ। ਜੋੜੇ ਨੂੰ ਫਿਲਮੀ ਭਾਈਚਾਰੇ ਦੇ ਨਾਲ-ਨਾਲ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰਸ਼ੰਸਕਾਂ ਤੋਂ ਵੀ ਵਧਾਈਆਂ ਮਿਲ ਰਹੀਆਂ ਹਨ।


author

sunita

Content Editor

Related News