...ਤਾਂ ਇੰਝ ਇੰਜੀਨੀਅਰ ਤੋਂ ਗਾਇਕ ਬਣੇ ਜਿਗਰ, ਜਾਣੋ ਹਿੱਟ ਗੀਤਾਂ ਦਾ ਰਾਜ਼

11/11/2020 11:07:54 AM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਜਿਗਰ ਦਾ ਨਵਾਂ ਗੀਤ 'Addiction' ਰਿਲੀਜ਼ ਹੋ ਚੁੱਕਾ ਹੈ। ਜਿਗਰ ਦੇ ਸਾਰੇ ਗੀਤ ਮਿਲੀਅਨ ਤੋਂ ਪਾਰ ਵਿਊਜ਼ ਹਾਸਲ ਕਰ ਚੁੱਕੇ ਹਨ। ਯੂਟਿਊਬ 'ਤੇ ਜਿਗਰ ਦੇ ਗੀਤਾਂ ਨੇ ਕਾਫ਼ੀ ਧਮਾਲ ਮਚਾਈ ਹੈ। ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਜਿਗਰ ਨੇ ਦੱਸਿਆ ਕਿ, 'ਮੈਂ ਸਾਲ 2011 'ਚ ਸੰਗੀਤ ਇੰਡਸਟਰੀ 'ਚ ਪੈਰ ਰੱਖਿਆ ਸੀ ਤੇ ਉਦੋਂ ਤੋਂ ਹੀ ਮੈਂ ਇਸ ਇੰਡਸਟਰੀ 'ਚ ਕੰਮ ਕਰ ਰਿਹਾ ਹਾਂ। ਆਪਣੇ ਪਿਛੋਕੜ ਬਾਰੇ ਗੱਲ ਕਰਦੇ ਜਿਗਰ ਨੇ ਦੱਸਿਆ ਕਿ ਮੈਂ ਇੰਜੀਨੀਅਰ ਤੋਂ ਗਾਇਕ ਬਣਿਆ ਹਾਂ। ਮੇਰਾ ਡੈਬਿਊ ਗੀਤ 'ਮਾਸਟਰ ਪੀਸ' ਸੀ, ਜਿਸ ਨਾਲ ਮੈਨੂੰ ਵੱਡੀ ਪਛਾਣ ਮਿਲੀ ਸੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤ ਮਾਨ ਨੇ ਹੀ ਮੈਨੂੰ ਪੰਜਾਬੀ ਸੰਗੀਤ ਇੰਡਸਟਰੀ 'ਚ ਲੌਂਚ ਕੀਤੀ ਸੀ।'

PunjabKesari
ਦੱਸ ਦਈਏ ਕਿ ਜਿਗਰ ਦਾ ਅਸਲੀ ਨਾਂ ਜਸਪ੍ਰੀਤ ਸਿੰਘ ਹੈ। ਜਿਗਰ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨਾਲ ਡਿਊਟ ਗੀਤ ਕਰ ਚੁੱਕੇ ਹਨ। ਜਿਗਰ ਨੇ ਕਿਹਾ, "ਗੁਰਲੇਜ਼ ਅਖਤਰ ਨਾਲ ਗੀਤ ਕਰਨਾ ਹਰ ਗਾਇਕ ਦਾ ਸੁਪਨਾ ਹੈ।"

PunjabKesari
ਦੱਸਣਯੋਗ ਹੈ ਕਿ ਜਿਗਰ ਪ੍ਰਸਿੱਧ ਮਾਡਲ ਨਿੱਕੀ ਕੌਰ ਨਾਲ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਦਾ ਗੀਤ 'ਪਿੰਕ-ਪਿੰਕ ਅੱਡੀਆਂ' ਫੀਮੇਲ ਫੈਨਜ਼ 'ਚ ਕਾਫ਼ੀ ਜ਼ਿਆਦਾ ਵਾਇਰਲ ਹੋਇਆ ਸੀ। ਜਿਗਰ ਨੂੰ ਪਛਾਣ ਸਾਲ 2019 'ਚ ਮਿਲੀ ਸੀ। ਆਪਣੀ ਇਸ ਸਫ਼ਲਤਾ ਪਿਛੇ ਉਨ੍ਹਾਂ ਗੀਤਕਾਰ ਨਰਿੰਦਰ ਬਾਠ ਦਾ ਹੱਥ ਦੱਸਿਆ। ਤੁਹਾਨੂੰ ਦੱਸ ਦੇਈਏ ਕਿ ਟਿਕ-ਟੌਕ 'ਤੇ ਵੀ 'ਜਿਗਰ' ਦੇ ਗੀਤ ਖੂਬ ਵਾਇਰਲ ਹੋਏ ਸਨ।


sunita

Content Editor sunita