ਅਦਾ ਸ਼ਰਮਾ ਕਿਵੇਂ ਅਦਾ ਕਰ ਰਹੀ ਹੈ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਦਾ ਕਿਰਾਇਆ ? ਕੌਣ ਕਰ ਰਿਹਾ ਹੈ ਪੈਸਿਆਂ ਦੀ ਮਦਦ?

Tuesday, Aug 13, 2024 - 02:34 PM (IST)

ਅਦਾ ਸ਼ਰਮਾ ਕਿਵੇਂ ਅਦਾ ਕਰ ਰਹੀ ਹੈ ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਦਾ ਕਿਰਾਇਆ ? ਕੌਣ ਕਰ ਰਿਹਾ ਹੈ ਪੈਸਿਆਂ ਦੀ ਮਦਦ?

ਐਂਟਰਟੇਨਮੈਂਟ ਡੈਸਕ- ਅਦਾ ਸ਼ਰਮਾ ਬਾਂਦਰਾ ਦੇ ਉਸ ਅਪਾਰਟਮੈਂਟ ਨੂੰ ਕਿਰਾਏ 'ਤੇ ਲੈ ਕੇ ਸੁਰਖੀਆਂ 'ਚ ਹੈ, ਜੋ ਕਦੇ ਸੁਸ਼ਾਂਤ ਸਿੰਘ ਰਾਜਪੂਤ ਦੀ ਮਲਕੀਅਤ ਸੀ। ਅਦਾਕਾਰਾ ਨੇ ਅਕਤੂਬਰ 2023 ਵਿਚ ਅਪਾਰਟਮੈਂਟ ਲੀਜ਼ 'ਤੇ ਲਿਆ ਸੀ ਅਤੇ ਇਸ ਸਾਲ ਦੇ ਸ਼ੁਰੂ ਵਿਚ ਆਪਣੀ ਮਾਂ ਅਤੇ ਦਾਦੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਸੀ। ਸੋਮਵਾਰ, 12 ਅਗਸਤ ਨੂੰ ਇਕ ਪ੍ਰੈਸ ਕਾਨਫਰੰਸ ਵਿਚ, ਵਿਕਰਮ ਭੱਟ ਨਾਲ ਕੰਮ ਕਰ ਰਹੀ ਅਦਾ ਨੇ ਸਪੱਸ਼ਟ ਕੀਤਾ ਕਿ ਉਸ ਨੇ ਅਪਾਰਟਮੈਂਟ ਕਿਰਾਏ 'ਤੇ ਲਿਆ ਹੈ ਤੇ ਉਹ ਆਪਣੀ ਦਾਦੀ ਨਾਲ ਕਿਰਾਇਆ ਸਾਂਝਾ ਕਰ ਰਹੀ ਹੈ। 
'ਬਾਂਬੇ ਟਾਈਮਜ਼' ਨਾਲ ਇਕ ਪੁਰਾਣੇ ਇੰਟਰਵਿਊ ਵਿਚ ਅਦਾ ਨੇ ਦੱਸਿਆ ਸੀ ਕਿ ਉਹ ਲਗਭਗ ਚਾਰ ਮਹੀਨੇ ਪਹਿਲਾਂ ਬਾਂਦਰਾ ਦੇ ਇਕ ਫਲੈਟ ਵਿਚ ਸ਼ਿਫਟ ਹੋ ਗਈ ਸੀ ਪਰ ਬਸਤਰ ਅਤੇ ਕੇਰਲਾ ਸਟੋਰੀ ਦੀ ਓ.ਟੀ.ਟੀ. ਰਿਲੀਜ਼ ਸਮੇਤ ਆਪਣੇ ਪ੍ਰੋਜੈਕਟਾਂ ਦੇ ਪ੍ਰਚਾਰ ਵਿਚ ਰੁੱਝੀ ਹੋਈ ਸੀ। ਉਸ ਨੇ ਆਪਣੇ ਨਵੇਂ ਘਰ 'ਚ ਸ਼ਿਫਟ ਹੋਣ ਤੋਂ ਪਹਿਲਾਂ ਮਥੁਰਾ ਵਿਚ ਹਾਥੀ ਸੈਂਚਿਊਰੀ ਵਿਚ ਵੀ ਕੁਝ ਸਮਾਂ ਬਿਤਾਇਆ।

ਇਹ ਖ਼ਬਰ ਵੀ ਪੜ੍ਹੋ - ਬੋਨੀ ਕਪੂਰ ਨੇ ਜਨਮ ਦਿਨ ਮੌਕੇ 'ਤੇ ਪਤਨੀ ਸ਼੍ਰਦੇਵੀ ਨੂੰ ਕੀਤਾ ਯਾਦ, ਸਾਂਝੀ ਕੀਤੀ ਪੋਸਟ
ਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਅਦਾ ਸ਼ਰਮਾ 
ਹੁਣ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੁਰ ਦੇ ਘਰ ਰਹਿਣ ਬਾਰੇ ਕਿਹਾ, 'ਮੈਂ ਜੋ ਘਰ ਕਿਰਾਏ 'ਤੇ ਲਿਆ ਹੈ ਉਹ ਮੇਰਾ ਨਹੀਂ ਹੈ। ਕੇਰਲ ਸਟੋਰੀ ਤੋਂ ਮਿਲੇ 300 ਕਰੋੜ ਰੁਪਏ ਮੇਰੇ ਨਹੀਂ ਹਨ, ਇਸ ਲਈ ਮੈਂ ਕਿਰਾਏ 'ਤੇ ਰਹਿ ਰਹੀ ਹਾਂ। ਸਿਰਫ ਮੈਂ ਹੀ ਕਿਰਾਏ ਵਿਚ ਯੋਗਦਾਨ ਨਹੀਂ ਦੇ ਰਹੀ। ਮੇਰੀ ਦਾਦੀ ਵੀ ਇਸ ਵਿਚ ਮਦਦ ਕਰਦੀ ਹੈ ਕਿਉਂਕਿ ਮੈਂ ਵੀ ਉੱਥੇ ਰਹਿ ਰਹੀ ਹਾਂ, ਇਸ ਲਈ ਮੈਨੂੰ ਕਿਰਾਏ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਮੇਰੀ ਮਾਂ, ਜੋ ਕੰਮ ਨਹੀਂ ਕਰ ਰਹੀ, ਆਰਥਿਕ ਤੌਰ 'ਤੇ ਯੋਗਦਾਨ ਨਹੀਂ ਪਾਉਂਦੀ ਪਰ ਖਾਣਾ ਬਣਾਉਂਦੀ ਹੈ। ਅਸਲ 'ਚ ਇਹ ਘਰ ਮੇਰਾ ਨਹੀਂ ਹੈ, ਇਹ ਸ਼੍ਰੀ ਲਾਲਵਾਨੀ ਦਾ ਹੈ, ਜੋ ਮੈਂ ਲੱਗਦਾ ਹੈ ਕਿ ਮੌਜੂਦਾ ਵਿਚ ਸਮੇਂ ਦੱਖਣੀ ਅਫਰੀਕਾ ਵਿਚ ਹਨ। ਮੈਨੂੰ ਲੱਗਦਾ ਹੈ ਕਿ ਸੁਸ਼ਾਂਤ ਵੀ ਉੱਥੇ ਕਿਰਾਏ 'ਤੇ ਰਹਿੰਦਾ ਸੀ। ਇਹ ਉਨ੍ਹਾਂ ਦੀ ਜਾਇਦਾਦ ਵੀ ਨਹੀਂ ਸੀ, ਪਰ ਘਰ ਸ੍ਰੀ ਲਾਲਵਾਨੀ ਦਾ ਹੈ।

ਸੁਸ਼ਾਂਤ ਸਿੰਘ ਰਾਜਪੂਤ ਤੋਂ ਆਉਂਦੀ ਹੈ ਪਾਜ਼ੇਟਿਵ ਵਾਈਬ  
ਅਦਾ ਨੇ ਪਹਿਲਾਂ ਦੱਸਿਆ ਸੀ, 'ਮੈਂ ਸਾਰੀ ਉਮਰ ਪਾਲੀ ਹਿੱਲ (ਬਾਂਦਰਾ) ਦੇ ਇਕ ਹੀ ਘਰ 'ਚ ਰਹੀ ਹਾਂ ਅਤੇ ਇਹ ਪਹਿਲੀ ਵਾਰ ਹੈ ਜਦੋਂ ਮੈਂ ਉਥੋਂ ਬਾਹਰ ਨਿਕਲੀ ਹਾਂ। ਮੈਂ ਵਾਈਬਸ ਪ੍ਰਤੀ ਬਹੁਤ ਸੰਵੇਦਨਸ਼ੀਲ ਹਾਂ ਅਤੇ ਇਹ ਥਾਂ ਮੈਨੂੰ ਪਾਜ਼ੇਟਿਵ ਵਾਈਬਸ ਦਿੰਦੀ ਹੈ। ਕੇਰਲਾ ਅਤੇ ਮੁੰਬਈ ਵਿਚ ਸਾਡੇ ਘਰ ਦਰੱਖਤਾਂ ਨਾਲ ਘਿਰੇ ਹੋਏ ਹਨ ਅਤੇ ਅਸੀਂ ਪੰਛੀਆਂ ਅਤੇ ਗਿਲਹਰੀਆਂ ਨੂੰ ਖਾਣਾ ਖਵਾਉਂਦੇ ਸੀ। ਇਸ ਲਈ, ਮੈਨੂੰ ਦ੍ਰਿਸ਼ਾਂ ਵਾਲਾ ਘਰ ਅਤੇ ਪੰਛੀਆਂ ਨੂੰ ਖਾਣ ਲਈ ਲੋੜੀਂਦੀ ਥਾਂ ਚਾਹੀਦੀ ਸੀ।'
ਅਦਾ ਸ਼ਰਮਾ ਦੀ ਆਉਣ ਵਾਲੀ ਫਿਲਮ
ਅਦਾ ਦੀ ਆਉਣ ਵਾਲੀ ਫਿਲਮ ਦੀ ਗੱਲ ਕਰੀਏ ਤਾਂ ਉਹ ਇੰਦਰਾ ਆਈ.ਵੀ.ਐੱਫ. ਦੇ ਸੰਸਥਾਪਕ ਡਾਕਟਰ ਅਜੇ ਮੁਰੜੀਆ ਦੀ ਬਾਇਓਪਿਕ 'ਤੁਮਕੋ ਮੇਰੀ ਕਸਮ' ਵਿਚ ਵੀ ਕੰਮ ਕਰਨ ਜਾ ਰਹੀ ਹੈ। ਫਿਲਮ ਡਾਕਟਰ ਮੁਰੜੀਆ ਦੇ ਜੀਵਨ ਦੇ ਸਫ਼ਰ ਨੂੰ ਦਰਸਾਉਂਦੀ ਹੈ, ਜੋ ਧੋਖਾਦੇਹੀ, ਖਾਹਿਸ਼ੀ ਅਤੇ ਪਿਆਰ ਨਾਲ ਭਰਪੂਰ ਹੈ। ਅਦਾ ਇਸ਼ਵਾਕ ਸਿੰਘ ਅਤੇ ਅਨੁਪਮ ਖੇਰ ਨਾਲ ਨਜ਼ਰ ਆਵੇਗੀ ਅਤੇ ਇੰਦਰਾ ਦੀ ਭੂਮਿਕਾ ਨਿਭਾਏਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Sunaina

Content Editor

Related News