ਅਕਸ਼ੇ ਕੁਮਾਰ ਦੇ ਚਾਹੁਣ ਵਾਲਿਆਂ ਲਈ ਬੁਰੀ ਖ਼ਬਰ, ਅਗਲੀ ਦੀਵਾਲੀ ’ਤੇ ਰਿਲੀਜ਼ ਨਹੀਂ ਹੋਵੇਗੀ ‘ਹਾਊਸਫੁੱਲ 5’

12/04/2023 4:27:11 PM

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਦੀ ਸੁਪਰਹਿੱਟ ਫ੍ਰੈਂਚਾਇਜ਼ੀ ਹਾਊਸਫੁੱਲ ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਅਕਸ਼ੇ ਕੁਮਾਰ ਦੀ ਇਸ ਕਾਮੇਡੀ ਫ਼ਿਲਮ ਦੀ ਸਟਾਰਕਾਸਟ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਸਾਜਿਦ ਨਾਡਿਆਡਵਾਲਾ ਨੇ ਇਸ ਦੀ ਰਿਲੀਜ਼ ਡੇਟ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਹਾਨੀਆ ਆਮਿਰ ਨੂੰ ਡੇਟ ਕਰ ਰਹੇ ਬਾਦਸ਼ਾਹ! ਪਾਕਿ ਅਦਾਕਾਰਾ ਨੂੰ ਮਿਲਣ ਪਹੁੰਚੇ ਰੈਪਰ, ਦੇਖੋ ਤਸਵੀਰਾਂ

ਸਾਜਿਦ ਨਾਡਿਆਡਵਾਲਾ ਨੇ ਕਿਹਾ, ‘‘ਹਾਊਸਫੁੱਲ ਫ੍ਰੈਂਚਾਈਜ਼ੀ ਨੂੰ ਹੁਣ ਤੱਕ ਦਰਸ਼ਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ‘ਹਾਊਸਫੁੱਲ 5’ ਨੂੰ ਵੀ ਦਰਸ਼ਕਾਂ ਦਾ ਬਹੁਤ ਪਿਆਰ ਮਿਲੇਗਾ। ਟੀਮ ਨੇ ਇਕ ਸ਼ਾਨਦਾਰ ਕਹਾਣੀ ਬਣਾਈ ਹੈ, ਜਿਸ ਲਈ ਬਹੁਤ ਜ਼ਿਆਦਾ ਜ਼ੋਰਦਾਰ ਵੀ. ਐੱਫ. ਐਕਸ. ਦੀ ਲੋੜ ਹੈ। ਇਸ ਨੂੰ ਦੇਖਦਿਆਂ ਅਸੀਂ ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਤੁਹਾਨੂੰ ਮਨੋਰੰਜਨ ਦੀ ਪੰਜ ਗੁਣਾ ਵੱਧ ਖੁਰਾਕ ਦਿੱਤੀ ਜਾ ਸਕੇ। ਹਾਊਸਫੁੱਲ 5 ਹੁਣ 6 ਜੂਨ, 2025 ਨੂੰ ਰਿਲੀਜ਼ ਹੋਵੇਗੀ।’’

PunjabKesari

ਇਸ ਤੋਂ ਪਹਿਲਾਂ ਹਾਊਸਫੁੱਲ 5 ਦੀ ਰਿਲੀਜ਼ ਡੇਟ ਦੀਵਾਲੀ 2025 ਦੱਸੀ ਜਾ ਰਹੀ ਸੀ ਪਰ ਹੁਣ ਇਸ ਨੂੰ ਅੱਗੇ ਲਿਜਾਇਆ ਗਿਆ ਹੈ। ‘ਹਾਊਸਫੁੱਲ 5’ ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਕਰਨਗੇ। ਇਸ ਤਰ੍ਹਾਂ ਅਕਸ਼ੇ ਕੁਮਾਰ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਕਾਮੇਡੀ ਫ਼ਿਲਮ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News