ਗਰਲਫਰੈਂਡ ਨਾਲ ਹਨੀ ਸਿੰਘ ਦੀ ਰੋਮਾਂਟਿਕ ਵੀਡੀਓ ਵਾਇਰਲ, ਲੋਕਾਂ ਨੇ ਕਿਹਾ ‘ਡਿਲੀਟ’ ਕਰ ਦਿਓ

01/02/2023 2:19:47 PM

ਚੰਡੀਗੜ੍ਹ (ਬਿਊਰੋ)– ਰੈਪ ਦੀ ਦੁਨੀਆ ਦੇ ਕਿੰਗ ਮੰਨੇ ਜਾਣ ਵਾਲੇ ਯੋ ਯੋ ਹਨੀ ਸਿੰਘ ਨੂੰ ਆਪਣੇ ਸੁਪਨਿਆਂ ਦੀ ਰਾਣੀ ਮਿਲ ਚੁੱਕੀ ਹੈ। ਗਾਇਕ ਅਕਸਰ ਆਪਣੀ ਗਰਲਫਰੈਂਡ ਟੀਨਾ ਥਡਾਨੀ ਨਾਲ ਸੋਸ਼ਲ ਮੀਡੀਆ ’ਤੇ ਪੋਜ਼ ਦਿੰਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਉਨ੍ਹਾਂ ਦਾ ਸਾਰਾ ਸਮਾਂ ਟੀਨਾ ਨਾਲ ਹੀ ਗੁਜ਼ਰਦਾ ਹੈ। ਇੰਨਾ ਹੀ ਨਹੀਂ, ਹਨੀ ਤੇ ਟੀਨਾ ਨੇ ਇਕੱਠਿਆਂ ਮਿਲ ਕੇ ਸਾਲ 2023 ਦੀ ਸ਼ੁਰੂਆਤ ਕੀਤੀ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੇ ਮਾਪਿਆਂ ਨੇ ਲਿਖ ਕੇ ਦਿੱਤੇ ਪੁੱਤਰ ਦੇ ਕਾਤਲਾਂ ਦੇ ਨਾਂ! ਨਾਲ ਹੀ ਕਰ ’ਤਾ ਵੱਡਾ ਐਲਾਨ

ਹਾਲ ਹੀ ’ਚ ਗਾਇਕ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇਕ ਵੀਡੀਓ ਰਾਹੀਂ ਪ੍ਰਸ਼ੰਸਕਾਂ ਨੂੰ ਅਤਰੰਗੀ ਅੰਦਾਜ਼ ’ਚ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਵੀਡੀਓ ’ਚ ਹਨੀ ਆਪਣੀ ਮਹਿਬੂਬਾ ਨੂੰ ‘ਮੇਰੀ ਜਾਨ, ਮੇਰੀ ਜਾਨ, ਖਾਏਗੀ ਮੀਠਾ ਪਾਨ’ ਕਹਿ ਕੇ ਪਿਆਰ ਜਤਾ ਰਹੇ ਹਨ, ਉਥੇ ਟੀਨਾ ਨੇ ਵੀ ਹਨੀ ਨੂੰ ਕਿੱਸ ਕਰਕੇ ਗਲੇ ਲਗਾ ਲਿਆ। ਹਨੀ ਸਿੰਘ ਦੇ ਇਸ ਬਦਲੇ-ਬਦਲੇ ਅੰਦਾਜ਼ ’ਤੇ ਪ੍ਰਸ਼ੰਸਕ ਰੱਜ ਕੇ ਪ੍ਰਤੀਕਿਰਿਆ ਦੇ ਰਹੇ ਹਨ।

ਹਨੀ ਸਿੰਘ ਨੇ ਇਸ ਵੀਡੀਓ ਨੂੰ ਸਵੇਰੇ ਸਾਢੇ 4 ਵਜੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸਾਂਝਾ ਕੀਤਾ। ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਕੈਪਸ਼ਨ ’ਚ ਲਿਖਿਆ, ‘‘ਸਾਰੇ ਲਵਰਸ ਨੂੰ ਹੈਪੀ ਨਿਊ ਈਅਰ। ਇਹ ਲਵਰਸ ਦਾ ਸੀਜ਼ਨ ਹੈ, ਹੇਟਰਸ ਦਾ ਨਹੀਂ।’’

ਹਨੀ ਸਿੰਘ ਦੀ ਵੀਡੀਓ ’ਤੇ ਪ੍ਰਸ਼ੰਸਕਾਂ ਨੇ ਰੱਜ ਕੇ ਪ੍ਰਤੀਕਿਰਿਆ ਦਿੱਤੀ ਹੈ। ਪ੍ਰਸ਼ੰਸਕਾਂ ਨੂੰ ਹਨੀ ਸਿੰਘ ਦਾ ਵਿਵਹਾਰ ਕਾਫੀ ਵੱਖਰਾ ਲੱਗਾ, ਜਿਸ ਕਾਰਨ ਉਹ ਕੁਮੈਂਟ ’ਚ ਹਨੀ ਨੂੰ ਵੀਡੀਓ ਡਿਲੀਟ ਕਰਨ ਦੀ ਮੰਗ ਕਰਨ ਲੱਗੇ। ਇਕ ਯੂਜ਼ਰ ਨੇ ਲਿਖਿਆ, ‘‘ਭਾਅ ਜੀ, ਕਿੰਨੇ ਪੈੱਗ ਲਗਾ ਲਏ?’’ ਉਥੇ ਦੂਜੇ ਨੇ ਲਿਖਿਆ, ‘‘ਭਾਅ ਜੀ, ਰਾਤ ਦੀ ਉਤਰ ਗਈ ਹੋਵੇ ਤਾਂ ਵੀਡੀਓ ਉਡਾ ਦਿਓ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News