ਹਨੀ ਸਿੰਘ ਦੀ ਪਤਨੀ ਦਾ ਦਾਅਵਾ, ਹੋਰਨਾਂ ਮਹਿਲਾਵਾਂ ਨਾਲ ਇਤਰਾਜ਼ਯੋਗ ਹਾਲਤ ’ਚ ਮਿਲੀਆਂ ਸਨ ਤਸਵੀਰਾਂ

Monday, Aug 09, 2021 - 12:53 PM (IST)

ਹਨੀ ਸਿੰਘ ਦੀ ਪਤਨੀ ਦਾ ਦਾਅਵਾ, ਹੋਰਨਾਂ ਮਹਿਲਾਵਾਂ ਨਾਲ ਇਤਰਾਜ਼ਯੋਗ ਹਾਲਤ ’ਚ ਮਿਲੀਆਂ ਸਨ ਤਸਵੀਰਾਂ

ਚੰਡੀਗੜ੍ਹ (ਬਿਊਰੋ)– ਯੋ ਯੋ ਹਨੀ ਸਿੰਘ ਪਤਨੀ ਸ਼ਾਲਿਨੀ ਤਲਵਾਰ ਵਲੋਂ ਲਗਾਏ ਘਰੇਲੂ ਹਿੰਸਾ ਦੇ ਦੋਸ਼ਾਂ ਦੇ ਚਲਦਿਆਂ ਇਨ੍ਹੀਂ ਦਿਨੀਂ ਕਾਫੀ ਸੁਰਖ਼ੀਆਂ ’ਚ ਹਨ। ਸ਼ਾਲਿਨੀ ਨੇ ਹਨੀ ਸਿੰਘ ’ਤੇ ਘਰੇਲੂ ਹਿੰਸਾ ਸਮੇਤ ਕਈ ਅਪਰਾਧ ਕਰਨ ਦਾ ਦੋਸ਼ ਲਗਾਇਆ ਹੈ। ਬੀਤੇ ਮੰਗਲਵਾਰ ਨੂੰ ਸ਼ਾਲਿਨੀ ਨੇ ਦਿੱਲੀ ਦੇ ਤੀਸ ਹਜ਼ਾਰੀ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਸੀ ਤੇ 120 ਸਫਿਆਂ ਦੀ ਪਟੀਸ਼ਨ ’ਚ ਹਨੀ ਸਿੰਘ ਖ਼ਿਲਾਫ਼ ਆਪਣਾ ਪੱਖ ਰੱਖਿਆ ਸੀ।

PunjabKesari

ਹਨੀ ਤੇ ਸ਼ਾਲਿਨੀ ਨੇ ਸਾਲ 2011 ’ਚ ਵਿਆਹ ਕਰਵਾਇਆ ਸੀ ਤੇ ਇਸ ਤੋਂ ਪਹਿਲਾਂ ਦੋਵੇਂ ਇਕ ਦਹਾਕੇ ਤੋਂ ਵੱਧ ਸਮੇਂ ਤਕ ਰਿਲੇਸ਼ਨਸ਼ਿਪ ’ਚ ਰਹੇ ਸਨ। ਸ਼ਾਲਿਨੀ ਵਲੋਂ ਦਾਇਰ ਪਟੀਸ਼ਨ ’ਚ ਕਥਿਤ ਤੌਰ ’ਤੇ ਹਿਰਦੇਸ਼ ਸਿੰਘ ਉਰਫ ਹਨੀ ਸਿੰਘ ਤੇ ਉਸ ਦੇ ਮਾਤਾ-ਪਿਤਾ ਤੇ ਛੋਟੀ ਭੈਣ ’ਤੇ ਵੀ ਦੋਸ਼ ਲਗਾਏ ਗਏ ਹਨ। ਸ਼ਾਲਿਨੀ ਨੇ ਕਿਹਾ ਸੀ ਕਿ ਹਨੀਮੂਨ ’ਤੇ ਹਨੀ ਸਿੰਘ ਦਾ ਰਵੱਈਆ ਪੂਰੀ ਤਰ੍ਹਾਂ ਨਾਲ ਬਦਲ ਗਿਆ ਸੀ।

PunjabKesari

ਸ਼ਾਲਿਨੀ ਨੇ ਹਨੀ ’ਤੇ ਉਸ ਨੂੰ ਟਰਿੱਪ ’ਤੇ ਇਕੱਲਿਆਂ ਛੱਡਣ ਤੇ ਨਸ਼ੇ ਦੀ ਹਾਲਤ ’ਚ ਰਹਿਣ ਦਾ ਦੋਸ਼ ਲਗਾਇਆ ਹੈ। ਪਟੀਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਉਸ ਨੇ ਹਨੀ ਸਿੰਘ ਕੋਲੋਂ ਇਸ ਬਾਰੇ ਪੁੱਛਿਆ ਤਾਂ ਹਨੀ ਸਿੰਘ ਨੇ ਉਸ ਦੇ ਵਾਲ ਖਿੱਚੇ ਤੇ ਉਸ ਨੂੰ ਥੱਪੜ ਮਾਰਿਆ।

PunjabKesari

ਇਸ ਤੋਂ ਇਲਾਵਾ ਹਨੀ ਸਿੰਘ ਦੀ ਪਤਨੀ ਨੇ ਉਸ ’ਤੇ ‘ਬ੍ਰਾਊਨ ਰੰਗ’ ਵੀਡੀਓ ’ਚ ਉਸ ਨਾਲ ਕੰਮ ਕਰਨ ਵਾਲੀ ਇਕ ਮਹਿਲਾ ਨਾਲ ਸਬੰਧਣ ਰੱਖਣ ਦਾ ਵੀ ਦੋਸ਼ ਲਗਾਇਆ ਹੈ। ਦੱਸਿਆ ਗਿਆ ਹੈ ਕਿ ਕਰਵਾਚੌਥ ਵਾਲੇ ਦਿਨ ਜਦੋਂ ਉਹ ਉਸ ਲਈ ਵਰਤ ਰੱਖ ਰਹੀ ਸੀ ਤਾਂ ਉਹ ਉਕਤ ਮਹਿਲਾ ਨਾਲ ਦੁਬਈ ’ਚ ਸੀ। ਵਾਪਸ ਆਉਣ ’ਤੇ ਸ਼ਾਲਿਨੀ ਨੇ ਹਨੀ ਸਿੰਘ ਦੀਆਂ ਉਕਤ ਮਹਿਲਾ ਨਾਲ ਇਤਰਾਜ਼ਯੋਗ ਤਸਵੀਰਾਂ ਦੇਖੀਆਂ।

ਹਨੀ ਨੇ ਸ਼ਾਲਿਨੀ ਨੂੰ ਆਪਣੇ ਕੰਮ ’ਤੇ ਧਿਆਨ ਦੇਣ ਲਈ ਕਿਹਾ ਤੇ ਉਸ ’ਤੇ ਸ਼ਰਾਬ ਦੀ ਬੋਤਲ ਸੁੱਟ ਦਿੱਤੀ। ਸ਼ਾਲਿਨੀ ਨੇ ਕਿਹਾ ਕਿ ਉਸ ਨੂੰ ਬਾਅਦ ’ਚ ਵੱਖ-ਵੱਖ ਮਹਿਲਾਵਾਂ ਨਾਲ ਹੋਰ ਵੀ ਤਸਵੀਰਾਂ ਮਿਲੀਆਂ।

PunjabKesari

ਸ਼ਾਲਿਨੀ ਨੇ 10 ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ। ਉਸ ਨੇ ਕਿਹਾ ਕਿ ਉਹ ਖੇਤ ਦੇ ਜਾਨਵਰ ਨਾਲ ਮਾੜਾ ਵਿਵਹਾਰ ਕਰਨ ਵਾਂਗ ਮਹਿਸੂਸ ਕਰਦੀ ਹੈ। ਉਸ ਨੇ ਅਦਾਲਤ ਕੋਲੋਂ ਹਨੀ ਸਿੰਘ ਨੂੰ ਦਿੱਲੀ ’ਚ ਪੂਰੀ ਤਰ੍ਹਾਂ ਨਾਲ ਫਰਨੀਚਰ ਨਾਲ ਲੈਸ ਰਿਹਾਇਸ਼ ਲਈ 5 ਲੱਖ ਰੁਪਏ ਮਹੀਨਾ ਕਿਰਾਇਆ ਦੇਣ ਦਾ ਵੀ ਹੁਕਮ ਦੇਣ ਲਈ ਕਿਹਾ ਹੈ।

ਨੋਟ– ਹਨੀ ਸਿੰਘ ਤੇ ਸ਼ਾਲਿਨੀ ਤਲਵਾਰ ਦੇ ਮਾਮਲੇ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਦੱਸੋ।


author

Rahul Singh

Content Editor

Related News