ਹਨੀ ਸਿੰਘ ਨਾਲ ਹੱਥੋਪਾਈ, ਸਟੇਜ ’ਤੇ ਚੜ੍ਹ ਕੇ ਵਿਅਕਤੀ ਨੇ ਸ਼ਰੇਆਮ ਕੀਤੀ ਇਹ ਹਰਕਤ

Thursday, Apr 07, 2022 - 05:44 PM (IST)

ਹਨੀ ਸਿੰਘ ਨਾਲ ਹੱਥੋਪਾਈ, ਸਟੇਜ ’ਤੇ ਚੜ੍ਹ ਕੇ ਵਿਅਕਤੀ ਨੇ ਸ਼ਰੇਆਮ ਕੀਤੀ ਇਹ ਹਰਕਤ

ਮੁੰਬਈ (ਬਿਊਰੋ)– ਰੈਪਰ ਤੇ ਸਿੰਗਰ ਯੋ ਯੋ ਹਨੀ ਸਿੰਘ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਅਕਸਰ ਚਰਚਾ ’ਚ ਰਹਿੰਦੇ ਹਨ। ਅਜਿਹੇ ’ਚ ਇਕ ਵਾਰ ਮੁੜ ਹਨੀ ਸਿੰਘ ਸੁਰਖ਼ੀਆਂ ’ਚ ਹਨ, ਜਿਥੇ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦਿੱਲੀ ਦੇ ਇਕ ਕਲੱਬ ’ਚ ਹਨੀ ਸਿੰਘ ਨਾਲ ਕੁਝ ਲੋਕਾਂ ਨੇ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਗਾਇਕ ਨੇ ਐੱਫ. ਆਈ. ਆਰ. ਦਰਜ ਕਰਵਾਈ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਮਾਮਲਾ 27 ਮਾਰਚ ਦਾ ਹੈ ਤੇ ਦਿੱਲੀ ਪੁਲਸ ਨੇ ਐੱਫ. ਆਈ. ਆਰ. ਦਰਜ ਕਰ ਲਈ ਹੈ। ਖ਼ਬਰਾਂ ਮੁਤਾਬਕ ਹਨੀ ਸਿੰਘ 26-27 ਮਾਰਚ ਦੀ ਦਰਮਿਆਨੀ ਰਾਤ ਨੂੰ ਸਕੋਲ ਕਲੱਬ ’ਚ ਪੇਸ਼ਕਾਰੀ ਦੇ ਰਹੇ ਸਨ। ਇਸ ਦੌਰਾਨ 4-6 ਲੋਕ ਸਟੇਜ ’ਤੇ ਚੜ੍ਹ ਗਏ ਤੇ ਗਾਇਕ ਤੇ ਬਾਕੀ ਕਲਾਕਾਰਾਂ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਪੂਲ ’ਚ ਹਿਮਾਂਸ਼ੀ ਖੁਰਾਣਾ ਦਾ ਦਿਸਿਆ ਸਟਾਈਲਿਸ਼ ਅੰਦਾਜ਼, ਮਾਲਦੀਵ ਤੋਂ ਤਸਵੀਰਾਂ ਕੀਤੀਆਂ ਪੋਸਟ

ਦੋਸ਼ੀਆਂ ਨੇ ਸਟੇਜ ਤੋਂ ਹੀ ਬਿਅਰ ਦੀਆਂ ਬੋਤਲਾਂ ਦਿਖਾਈਆਂ ਤੇ ਸ਼ੋਅ ਨੂੰ ਵੀ ਰੋਕ ਦਿੱਤਾ। ਰਿਪੋਰਟ ਮੁਤਾਬਕ ਐੱਫ. ਆਈ. ਆਰ. ’ਚ ਦੱਸਿਆ ਗਿਆ, ‘ਚੈੱਕ ਸ਼ਰਟ ’ਚ ਇਕ ਵਿਅਕਤੀ ਨੇ ਹਨੀ ਸਿੰਘ ਦਾ ਹੱਥ ਫੜਿਆ ਤੇ ਉਸ ਨੂੰ ਅੱਗੇ ਖਿੱਚਿਆ। ਹਨੀ ਨੇ ਬਚਣ ਦੀ ਕੋਸ਼ਿਸ਼ ਕੀਤੀ ਪਰ ਉਕਤ ਵਿਅਕਤੀ ਹਨੀ ਸਿੰਘ ਨੂੰ ਧਮਕਾਉਂਦਾ ਰਿਹਾ ਤੇ ਚੁਣੌਤੀ ਦਿੰਦਾ ਰਿਹਾ।’

ਹਨੀ ਸਿੰਘ ਨੇ ਇਹ ਵੀ ਦੇਖਿਆ ਕਿ ਉਕਤ ਵਿਅਕਤੀ ਕੋਲ ਹਥਿਆਰ ਵੀ ਸੀ। ਉਥੇ ਲਾਲ ਸ਼ਰਟ ’ਚ ਇਕ ਹੋਰ ਦੋਸ਼ੀ ਵਿਅਕਤੀ ਵੀਡੀਓ ਬਣਾ ਰਿਹਾ ਸੀ ਤੇ ਕਹਿ ਰਿਹਾ ਸੀ, ‘ਭਜਾ ਦਿੱਤਾ ਹਨੀ ਸਿੰਘ ਨੂੰ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News