ਬਾਦਸ਼ਾਹ ਦੀ ਮੁਆਫੀ ਤੋਂ 2 ਮਹੀਨੇ ਬਾਅਦ ਹਨੀ ਸਿੰਘ ਨੇ ਤੋੜੀ ਚੁੱਪੀ, ਕਿਹਾ- ਦੋਸਤ ਹੁੰਦਾ ਤਾਂ...

Saturday, Jul 27, 2024 - 03:01 PM (IST)

ਬਾਦਸ਼ਾਹ ਦੀ ਮੁਆਫੀ ਤੋਂ 2 ਮਹੀਨੇ ਬਾਅਦ ਹਨੀ ਸਿੰਘ ਨੇ ਤੋੜੀ ਚੁੱਪੀ, ਕਿਹਾ- ਦੋਸਤ ਹੁੰਦਾ ਤਾਂ...

ਐਟਰਟੇਨਮੈਂਟ ਡੈਸਕ- ਹਨੀ ਸਿੰਘ ਅਤੇ ਬਾਦਸ਼ਾਹ ਪਿਛਲੇ ਕੁਝ ਸਮੇਂ ਤੋਂ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹਨ। ਕਈ ਵਾਰ ਦੋਵਾਂ ਵਿਚਾਲੇ ਮਤਭੇਦ ਅਤੇ ਝਗੜੇ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਸ ਨੇ ਉਨ੍ਹਾਂ ਦੇ ਫੈਨਜ਼ ਨੂੰ ਵੀ ਹੈਰਾਨ ਕਰ ਦਿੱਤਾ ਹੈ। ਰੈਪਰ ਬਾਦਸ਼ਾਹ ਨੇ ਹਾਲ ਹੀ 'ਚ ਯੋ ਯੋ ਹਨੀ ਸਿੰਘ ਤੋਂ ਮੁਆਫੀ ਮੰਗੀ ਸੀ ਅਤੇ ਉਨ੍ਹਾਂ ਦਾ 15 ਸਾਲ ਪੁਰਾਣਾ ਝਗੜਾ ਖਤਮ ਕਰਨ ਦਾ ਸੰਕੇਤ ਦਿੱਤਾ ਸੀ। ਬਾਦਸ਼ਾਹ ਨੇ ਹਨੀ ਸਿੰਘ ਤੋਂ ਜਨਤਕ ਤੌਰ 'ਤੇ ਮੁਆਫੀ ਮੰਗੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਵਿਚਾਲੇ ਕੁਝ ਗਲਤਫਹਿਮੀਆਂ ਸਨ, ਪਰ ਉਹ ਹੁਣ ਇਸ ਦੁਸ਼ਮਣੀ ਨੂੰ ਖਤਮ ਕਰਨਾ ਚਾਹੁੰਦੇ ਹਨ। ਬਾਦਸ਼ਾਹ ਦੀ ਮੁਆਫੀ ਤੋਂ ਬਾਅਦ ਹਨੀ ਸਿੰਘ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ।

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਨੂੰ ਸਮਰਪਿਤ ਗੀਤ 'ਕਿੱਥੇ ਤੁਰ ਗਿਆ ਯਾਰਾ' ਹੋਇਆ ਰਿਲੀਜ਼

ਇਕ ਇੰਟਰਵਿਊ 'ਚ ਜਦੋਂ ਯੋ ਯੋ ਹਨੀ ਨੂੰ ਉਸ ਦੇ ਅਤੇ ਬਾਦਸ਼ਾਹ ਵਿਚਾਲੇ ਮਤਭੇਦਾਂ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੁਝ ਅਜਿਹਾ ਕਿਹਾ, ਜਿਸ ਨੇ ਇਕ ਵਾਰ ਫਿਰ ਦੋਹਾਂ ਵਿਚਾਲੇ ਹਲਚਲ ਪੈਦਾ ਕਰ ਦਿੱਤੀ। ਜਦੋਂ ਯੋ ਯੋ ਹਨੀ ਸਿੰਘ ਨੂੰ ਪੁੱਛਿਆ ਗਿਆ ਕਿ ਕੀ ਉਹ ਬਾਦਸ਼ਾਹ ਨਾਲ ਦੋਸਤੀ ਕਰਨ ਦੇ ਮੂਡ 'ਚ ਨਹੀਂ ਹੈ ਤਾਂ ਉਨ੍ਹਾਂ ਨੇ ਕਿਹਾ, 'ਯਾਰ, ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਹਿੰਦਾ ਹੈ। ਕੀ ਮੈਂ ਕਦੇ ਕਿਸੇ ਬਾਰੇ ਕੁਝ ਕਿਹਾ ਹੈ? ਲੋਕਾਂ ਦਾ ਕਹਿਣਾ ਹੈ ਕਿ ਮੈਂ ਫਾਲ ਆਊਂਟ ਹੋਇਆ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਹਨੀ ਸਿੰਘ-ਬਾਦਸ਼ਾਹ ਦੀ ਲੜਾਈ ਦੀ ਗੱਲ ਕਿਉਂ ਕਰਦੇ ਹਨ। ਇੱਕ ਬੰਦਾ ਇੰਨੇ ਸਾਲ ਮੇਰੇ ਬਾਰੇ ਗੱਲਾਂ ਕਰਦਾ ਰਿਹਾ, ਫਿਰ ਇੱਕ ਦਿਨ ਉਸ ਨੇ ਮੁਆਫੀ ਮੰਗ ਲਈ। ਮੈਂ ਇਸ ਬਾਰੇ ਕੀ ਕਹਿ ਸਕਦਾ ਹਾਂ? ਇਸ ਲਈ ਮੈਨੂੰ ਇਸ ਬਾਰੇ ਗੱਲ ਕਰਨਾ ਜ਼ਰੂਰੀ ਨਹੀਂ ਲੱਗਦਾ। ਮੇਰਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ,ਮੈਂ ਉਸ ਨੂੰ ਕੋਈ ਮਹੱਤਵ ਨਹੀਂ ਦਿੰਦਾ ਉਹ ਕਦੇ ਵੀ ਮੇਰਾ ਦੋਸਤ ਵੀ ਨਹੀਂ ਸੀ। ਜੇ ਇਹ ਮੇਰਾ ਦੋਸਤ ਹੁੰਦਾ ਤਾਂ ਗੱਲ ਵੱਖਰੀ ਹੋਣੀ ਸੀ।

ਇਹ ਖ਼ਬਰ ਵੀ ਪੜ੍ਹੋ - ਇਹ ਅਦਾਕਾਰ ਵੀ ਹੋ ਚੁੱਕਿਆ ਹੈ ਕਾਸਟਿੰਗ ਕਾਊਚ ਦਾ ਸ਼ਿਕਾਰ, ਖੁਦ ਕੀਤਾ ਖੁਲਾਸਾ

ਕੰਮ ਦੀ ਗੱਲ ਕਰੀਏ ਤਾਂ 'ਬਲੂ ਆਈਜ਼', 'ਦੇਸੀ ਕਲਾਕਰ', 'ਹਾਈ ਹੀਲਜ਼' ਅਤੇ 'ਲੁੰਗੀ ਡਾਂਸ' ਵਰਗੇ ਮਸ਼ਹੂਰ ਗੀਤਾਂ ਲਈ ਮਸ਼ਹੂਰ ਹਨੀ ਸਿੰਘ ਨੇ 2003 ਵਿੱਚ ਇੱਕ ਸੈਸ਼ਨ ਅਤੇ ਰਿਕਾਰਡਿੰਗ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।


author

Priyanka

Content Editor

Related News