ਹਨੀ ਸਿੰਘ ਅਤੇ ਸ਼ਾਲਿਨੀ ਤਲਵਾੜ ਦਾ ਹੋਇਆ ਤਲਾਕ, 1 ਕਰੋੜ ਰੁਪਏ ’ਚ ਹੋਇਆ ਸਮਝੌਤਾ

09/09/2022 11:09:31 AM

ਮੁੰਬਈ- ਪੰਜਾਬੀ ਗਾਇਕ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾੜ ’ਚ ਤਲਾਕ ਹੋ ਗਿਆ ਹੈ। ਸ਼ਾਲਿਨੀ ਤਲਵਾੜ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਤਲਾਕ ਦੀ ਪਟੀਸ਼ਨ ਦਾਇਰ ਕਰਕੇ ਗਾਇਕ ’ਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਸਮੇਤ ਕਈ ਗੰਭੀਰ ਦੋਸ਼ ਲਾਏ ਸਨ।

PunjabKesari

ਇਸ ਦੇ ਨਾਲ ਹੀ ਹਨੀ ਸਿੰਘ ਅਤੇ ਸ਼ਾਲਿਨੀ ਹੁਣ ਅਧਿਕਾਰਤ ਤੌਰ ’ਤੇ ਵੱਖ ਹੋ ਗਏ ਹਨ। ਖ਼ਬਰਾਂ ਦੀ ਮੰਨੀਏ ਤਾਂ ਸ਼ਾਲਿਨੀ ਨੇ ਹਨੀ ਸਿੰਘ ਤੋਂ ਤਲਾਕ ਲਈ 10 ਕਰੋੜ ਰੁਪਏ ਦਾ ਖ਼ਰਚਾ ਮੰਗਿਆ ਸੀ ਪਰ ਹੁਣ ਦੋਵਾਂ ਵਿਚਾਲੇ 1 ਕਰੋੜ ਦਾ ਸਮਝੌਤਾ ਹੋਇਆ ਹੈ।

PunjabKesari

ਇਹ ਵੀ ਪੜ੍ਹੋ : ਸਾੜ੍ਹੀ ’ਚ ਬੋਲਡ ਨਜ਼ਰ ਆਈ ਜੈਨੀਫਰ ਵਿੰਗੇਟ, ਰਵਾਇਤੀ ਲੁੱਕ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਵੀਰਵਾਰ ਨੂੰ ਹਨੀ ਸਿੰਘ ਨੇ ਦਿੱਲੀ ਸਾਕੇਤ ਜ਼ਿਲਾ ਅਦਾਲਤ ਦੀ ਫੈਮਿਲੀ ਕੋਰਟ ’ਚ ਸੀਲਬੰਦ ਲਿਫ਼ਾਫ਼ੇ ’ਚ 1 ਕਰੋੜ ਰੁਪਏ ਦਾ ਚੈੱਕ ਸ਼ਾਲਿਨੀ ਤਲਵਾੜ ਨੂੰ ਸੌਂਪਿਆ।

PunjabKesari

ਦੱਸ ਦੇਈਏ ਕਿ ਸ਼ਾਲਿਨੀ ਨੇ ਹਨੀ ਸਿੰਘ ਖਿਲਾਫ਼ ਦਿੱਲੀ ਦੀ ਤੀਸ ਹਜ਼ਾਰੀ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਹਿਰਦੇਸ਼ ਸਿੰਘ ਉਰਫ਼ ਹਨੀ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ। ਉਸ ਨੇ ਵਿਆਹ ਨੂੰ ਦਸ ਸਾਲ ਦਿੱਤੇ ਪਰ ਬਦਲੇ ’ਚ ਉਨ੍ਹਾਂ ਨੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਪੀੜਤ ਕੀਤਾ ਗਿਆ।

PunjabKesari

ਇਸ ਤੋਂ ਇਲਾਵਾ ਸ਼ਾਲਿਨੀ ਤਲਵਾੜ ਨੇ ਇਹ ਵੀ ਦੋਸ਼ ਲਾਇਆ ਸੀ ਕਿ ਗਾਇਕ ਅੰਤਰਰਾਸ਼ਟਰੀ ਟੂਰ ’ਤੇ ਜਾਣ ਦੇ ਬਹਾਨੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਬਣਾਉਂਦਾ ਹੈ। ਉਸ ਦੇ ਪਤੀ ਨੇ ਉਸ ਨਾਲ ਜਾਨਵਰਾਂ ਵਾਂਗ ਵਿਵਹਾਰ ਕੀਤਾ ਅਤੇ ਹੁਣ ਉਹ ਹਨੀ ਸਿੰਘ ਤੋਂ ਵੱਖ ਹੋਣਾ ਚਾਹੁੰਦੀ ਹੈ। ਸ਼ਾਲਿਨੀ ਨੇ 10 ਕਰੋੜ ਰੁਪਏ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ : ‘ਬਿੱਗ ਬੌਸ 16’ ਲਈ ਜੰਨਤ ਜ਼ੁਬੈਰ ਅਤੇ ਟੀਨਾ ਦੱਤਾ ਦੇ ਨਾਂ ਦੀ ਪੁਸ਼ਟੀ, ਫੈਜ਼ਲ ਸ਼ੇਖ਼ ਬਾਰੇ ਜਾਣੋ ਅਪਡੇਟ

PunjabKesari

ਦੱਸ ਦੇਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਤਲਵਾੜ ਵਿਆਹ ਤੋਂ ਪਹਿਲਾਂ ਬਹੁਤ ਚੰਗੇ ਦੋਸਤ ਰਹੇ ਹਨ। ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ’ਚ ਬਦਲ ਗਈ ਅਤੇ ਸਾਲ 2011 ’ਚ ਉਨ੍ਹਾਂ ਨੇ ਦਿੱਲੀ ਦੇ ਇਕ ਗੁਰਦੁਆਰੇ ’ਚ ਵਿਆਹ ਕਰਵਾ ਲਿਆ। ਸਾਲ 2014 ’ਚ ਹਨੀ ਸਿੰਘ ਨੇ ਆਪਣੀ ਪਤਨੀ ਨੂੰ ਪਹਿਲੀ ਵਾਰ ਰਿਐਲਿਟੀ ਸ਼ੋਅ ਇੰਡੀਆਜ਼ ਰੋਸਟਰ ਸ਼ੋਅ ’ਚ ਇੰਟ੍ਰੋਡਿਊਸ ਕੀਤਾ ਸੀ। 


Shivani Bassan

Content Editor

Related News