ਅਸ਼ਲੀਲ ਗੀਤਾਂ ਦੇ ਮਾਮਲੇ ’ਚ ਘਿਰੇ ਹਨੀ ਸਿੰਘ ਨੇ ਪੁਲਸ ਨੂੰ ਦਿੱਤੇ ਆਵਾਜ਼ ਦੇ ਸੈਂਪਲ

02/14/2022 4:19:19 PM

ਮੁੰਬਈ (ਬਿਊਰੋ)– ਮਸ਼ਹੂਰ ਗਾਇਕ ਹਨੀ ਸਿੰਘ ਅਸ਼ਲੀਲ ਗੀਤ ਗਾਉਣ ਦੇ ਦੋਸ਼ ’ਚ ਫਸੇ ਹੋਏ ਹਨ, ਜਿਸ ਕਾਰਨ ਮਹਾਰਾਸ਼ਟਰ ਦੇ ਨਾਗਪੁਰ ਦੀ ਇਕ ਜ਼ਿਲ੍ਹਾ ਅਦਾਲਤ ਨੇ ਹਨੀ ਸਿੰਘ ਨੂੰ ਆਪਣੀ ਆਵਾਜ਼ ਦਾ ਸੈਂਪਲ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਇਸੇ ਕਾਰਨ ਹਨੀ ਸਿੰਘ ਐਤਵਾਰ ਨੂੰ ਨਾਗਪੁਰ ਦੇ ਇਕ ਪੁਲਸ ਥਾਣੇ ਪਹੁੰਚੇ।

ਇਹ ਖ਼ਬਰ ਵੀ ਪੜ੍ਹੋ : ਮੇਰੇ ਕਰੀਅਰ ਦਾ ਹੁਣ ਤਕ ਦਾ ਸਭ ਤੋਂ ਚੈਲੇਂਜਿੰਗ ਰੋਲ ‘ਗੰਗੂਬਾਈ ਕਾਠੀਆਵਾੜੀ’

ਇਥੇ ਹਨੀ ਸਿੰਘ ਨੇ ਆਪਣੀ ਆਵਾਜ਼ ਦਾ ਸੈਂਪਲ ਰਿਕਾਰਡ ਕਰਵਾਇਆ। ਹਨੀ ਸਿੰਘ ਦੀ ਆਵਾਜ਼ ਦੀ ਰਿਕਾਰਡਿੰਗ ਦੀ ਪ੍ਰਕਿਰਿਆ ਲਗਭਗ ਚਾਰ ਘੰਟਿਆਂ ਤਕ ਚੱਲੀ। ਜ਼ਿਲ੍ਹਾ ਤੇ ਵਧੀਕ ਸੈਸ਼ਨ ਜੱਜ ਐੱਸ. ਏ. ਐੱਸ. ਐੱਸ. ਅਲੀ ਨੇ 27 ਜਨਵਰੀ ਨੂੰ ਗਾਇਕ ਨੂੰ 4 ਫਰਵਰੀ ਤੋਂ 11 ਫਰਵਰੀ ਵਿਚਾਲੇ ਨਾਗਪੁਰ ਦੇ ਪੰਚਪੌਲੀ ਪੁਲਸ ਥਾਣੇ ’ਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਪਰ ਹਨੀ ਸਿੰਘ ਦੇਰੀ ਨਾਲ ਪੁਲਸ ਥਾਣੇ ਪਹੁੰਚੇ।

ਇਕ ਅਧਿਕਾਰੀ ਨੇ ਕਿਹਾ ਕਿ ਆਨੰਦਪਾਲ ਸਿੰਘ ਜੱਬਲ ਨੇ ਹਨੀ ਸਿੰਘ ਦੇ ਗੀਤਾਂ ’ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲਗਾਉਂਦਿਆਂ ਪੁਲਸ ’ਚ ਸ਼ਿਕਾਇਤ ਕੀਤੀ ਸੀ। ਹਨੀ ਸਿੰਘ ਖ਼ਿਲਾਫ਼ ਪੁਲਸ ਨੇ ਧਾਰਾ 292 ਤੇ 293 ਤਹਿਤ ਮਾਮਲਾ ਦਰਜ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਕਸ਼ਮੀਰ ਸਿੰਘ ਸੰਘਾ ਨਾਲ ਦਿਲਜੀਤ ਦੋਸਾਂਝ ਨੇ ਸਾਂਝੀ ਕੀਤੀ ਤਸਵੀਰ, ਲਿਖਿਆ- ‘ਕਿੱਦਣ ਕਹੋ’

ਅਧਿਕਾਰੀ ਨੇ ਅੱਗੇ ਦੱਸਿਆ, ‘ਇਸ ਮਾਮਲੇ ’ਚ ਹਨੀ ਸਿੰਘ ਨੂੰ ਸਾਲ 2015 ’ਚ ਜ਼ਮਾਨਤ ਮਿਲ ਗਈ ਸੀ। ਜ਼ਿਲ੍ਹਾ ਤੇ ਵਧੀਕ ਸੈਸ਼ਨ ਜੱਜ ਐੱਸ. ਏ. ਐੱਸ. ਐੱਸ. ਅਲੀ ਨੇ 27 ਜਨਵਰੀ ਨੂੰ ਗਾਇਕ ਨੂੰ 4 ਫਰਵਰੀ ਤੋਂ 11 ਫਰਵਰੀ ਵਿਚਾਲੇ ਨਾਗਪੁਰ ਦੇ ਪੰਚਪੌਲੀ ਪੁਲਸ ਥਾਣੇ ’ਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਹਨੀ ਸਿੰਘ ਦੀ ਆਵਾਜ਼ ਦੇ ਸੈਂਪਲ ਲੈਣ ਲਈ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਤਕਨੀਸ਼ੀਅਨ ਨੂੰ ਬੁਲਾਇਆ ਗਿਆ ਸੀ। ਹਨੀ ਸਿੰਘ ਦੀ ਆਵਾਜ਼ ਦੀ ਰਿਕਾਰਡਿੰਗ ਕੋਤਵਾਲੀ ਪੁਲਸ ਥਾਣੇ ’ਚ ਹੋਈ ਸੀ ਕਿਉਂਕਿ ਹਨੀ ਸਿੰਘ ਦੀ ਮੌਜੂਦਗੀ ਦੀ ਖ਼ਬਰ ਮਿਲਣ ’ਤੇ ਪੰਚਪੌਲੀ ਪੁਲਸ ਥਾਣੇ ਦੇ ਆਲੇ-ਦੁਆਲੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਹੋਣ ਦਾ ਅਨੁਮਾਨ ਸੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News