21 ਨੂੰ ਰਿਲੀਜ਼ ਹੋਵੇਗੀ ਹਨੀ ਸਰਕਾਰ ਦਾ ਗੀਤ ‘ਨੋ ਵਨ’

Thursday, Apr 13, 2023 - 06:19 PM (IST)

21 ਨੂੰ ਰਿਲੀਜ਼ ਹੋਵੇਗੀ ਹਨੀ ਸਰਕਾਰ ਦਾ ਗੀਤ ‘ਨੋ ਵਨ’

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਹਨੀ ਸਰਕਾਰ ਦੇ ਨਵੇਂ ਗੀਤ ‘ਨੋ ਵਨ’ ਦਾ ਪੋਸਟਰ ਰਿਲੀਜ਼ ਹੋਇਆ ਹੈ। ਹਨੀ ਸਰਕਾਰ ਦਾ ਇਹ ਗੀਤ 21 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਲੇਜ ਅਖ਼ਤਰ ਦੇ ਨਵੇਂ ਘਰ, ਧੀ ਦੀ ਦਾਤ ਤੇ ਪੁੱਤ ਦੀ ਦਸਤਾਰਬੰਦੀ ਮੌਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ

‘ਨੋ ਵਨ’ ਗੀਤ ਨੂੰ ਆਵਾਜ਼ ਹਨੀ ਸਰਕਾਰ ਨੇ ਦਿੱਤੀ ਹੈ। ਗੀਤ ਨੂੰ ਸੰਗੀਤ ਆਈਕਨ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਵਿਰਕ ਰਾਹੀ ਵਲੋਂ ਲਿਖੇ ਗਏ ਹਨ।

ਗੀਤ ਦੀ ਵੀਡੀਓ ਡਾਇਰੈਕਟਰ ਵਿਜ਼ ਨੇ ਬਣਾਈ ਹੈ, ਜਿਸ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ।

PunjabKesari

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਨੀ ਸਰਕਾਰ ‘ਲਾਈਮਲਾਈਟ’ ਤੇ ‘ਗੱਲ ਤਾਂ ਬਣਦੀ’ ਵਰਗੇ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News