ਕਿਮ ਕਾਰਦਾਸ਼ੀਅਨ ਦਾ ਰੈੱਡ ਆਊਟਫਿੱਟ ''ਚ ਬੋਲਡ ਲੁੱਕ, ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ

Monday, Jul 15, 2024 - 05:45 PM (IST)

ਕਿਮ ਕਾਰਦਾਸ਼ੀਅਨ ਦਾ ਰੈੱਡ ਆਊਟਫਿੱਟ ''ਚ ਬੋਲਡ ਲੁੱਕ, ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ

ਮੁੰਬਈ (ਬਿਊਰੋ) - ਹਾਲੀਵੁੱਡ ਸਟਾਰ ਕਿਮ ਕਾਰਦਾਸ਼ੀਅਨ ਅਕਸਰ ਆਪਣੇ ਸਟਾਈਲਿਸ਼ ਅਤੇ ਬੋਲਡ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਪਰ ਪਿਛਲੇ ਦੋ ਦਿਨਾਂ ਤੋਂ ਉਹ ਆਪਣੇ ਦੇਸੀ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਸੀ। ਦਰਅਸਲ 12 ਜੁਲਾਈ ਨੂੰ ਕਿਮ ਨੇ ਦੇਸ਼ ਦੇ ਕਰੋੜਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਬੇਟੇ ਦੇ ਵਿਆਹ 'ਚ ਸ਼ਿਰਕਤ ਕੀਤੀ ਸੀ, ਜਿੱਥੇ ਉਹ ਦੇਸੀ ਲੁੱਕ 'ਚ ਨਜ਼ਰ ਆਈ ਸੀ।

PunjabKesari

ਹੁਣ ਹਾਲ ਹੀ 'ਚ ਉਸ ਨੇ ਅੰਬਾਨੀ ਦੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।

PunjabKesari

ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਕਿਮ ਕਾਰਦਾਸ਼ੀਅਨ ਨੂੰ ਲਾਲ ਰੰਗ ਦੇ ਪਹਿਰਾਵੇ 'ਚ ਬੇਹੱਦ ਸਟਾਈਲਿਸ਼ ਅਤੇ ਗਲੈਮਰਸ ਨਜ਼ਰ ਆ ਰਹੀ ਹੈ। ਇਸ ਡਰੈੱਸ ਦੇ ਨਾਲ ਹੀ ਉਸ ਨੇ ਸਿਰ 'ਤੇ ਮੈਚਿੰਗ ਦੁਪੱਟਾ ਲਿਆ ਹੋਇਆ ਹੈ।

PunjabKesari

ਉਹ ਇਸ ਪਹਿਰਾਵੇ ਦੇ ਨਾਲ ਸੁੰਦਰ ਪੰਨੇ ਦੇ ਗਹਿਣਿਆਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਉਹ ਨਵ-ਵਿਆਹੁਤਾ ਅਨੰਤ-ਰਾਧਿਕਾ ਅਤੇ ਉਨ੍ਹਾਂ ਦੀ ਭੈਣ ਈਸ਼ਾ ਅੰਬਾਨੀ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕਿਮ ਕਾਰਦਾਸ਼ੀਅਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

PunjabKesari

ਦੱਸ ਦੇਈਏ ਕਿ ਕਿਮ ਕਾਰਦਾਸ਼ੀਅਨ ਨੇ 12 ਜੁਲਾਈ ਨੂੰ ਭੈਣ ਕਲੋਏ ਨਾਲ ਅਨੰਤ-ਰਾਧਿਕਾ ਦੇ ਵਿਆਹ 'ਚ ਸ਼ਿਰਕਤ ਕੀਤੀ ਸੀ ਅਤੇ ਇਸ ਤੋਂ ਬਾਅਦ 13 ਜੁਲਾਈ ਨੂੰ ਜੋੜੇ ਦੇ ਆਸ਼ੀਰਵਾਦ ਸਮਾਰੋਹ 'ਚ ਉਹ ਲਹਿੰਗਾ ਲੁੱਕ 'ਚ ਲਾਈਮਲਾਈਟ ਚੁਰਾਉਂਦੀ ਨਜ਼ਰ ਆਈ ਸੀ। ਇਨ੍ਹਾਂ ਦੋਵਾਂ ਸਮਾਗਮਾਂ 'ਚ ਸ਼ਿਰਕਤ ਕਰਨ ਤੋਂ ਬਾਅਦ ਉਹ ਵਾਪਸ ਲਾਸ ਏਂਜਲਸ ਪਰਤ ਆਈ ਹੈ।

PunjabKesari

PunjabKesari

PunjabKesari

PunjabKesari


author

sunita

Content Editor

Related News