‘ਹੋਲੀ ਕੇ ਰੰਗ’ ਗੀਤ ਰਿਲੀਜ਼, ਜ਼ੀ ਮਿਊਜ਼ਿਕ ਕੰਪਨੀ ’ਤੇ ਵਿਸ਼ੇਸ਼ ਤੌਰ ’ਤੇ ਪ੍ਰੀਮੀਅਰ ਹੋਇਆ

03/22/2022 5:44:05 PM

ਮੁੰਬਈ (ਬਿਊਰੋ)– ਹੋਲੀ ਦੇ ਸ਼ੁਭ ਮੌਕੇ ’ਤੇ ਰੋਚਕ ਤੇ ਖ਼ੁਸ਼ਹਾਲ ਗੀਤ ‘ਹੋਲੀ ਕੇ ਰੰਗ’ ਰਿਲੀਜ਼ ਕੀਤਾ ਗਿਆ। ਜ਼ੀ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਮਸਤੀ ਭਰੇ ਗੀਤ ਨੂੰ ਸ਼ਾਹਿਦ ਮਾਲਿਆ ਤੇ ਸ਼ਿਵਾਂਗ ਮਾਥੁਰ ਨੇ ਖ਼ੂਬਸੂਰਤੀ ਨਾਲ ਗਾਇਆ ਹੈ, ਜਦਕਿ ਸੰਗੀਤ ਸ਼ਿਵਾਂਗ ਮਾਥੁਰ ਵਲੋਂ ਦਿੱਤਾ ਗਿਆ ਹੈ। ਮਜ਼ੇਦਾਰ ਬੋਲ ਸ਼ਾਇਰਾ ਅਪੂਰਵਾ ਤੇ ਪਵਨ ਮਿਸ਼ਰਾ ਵਲੋਂ ਲਿਖੇ ਗਏ ਹਨ।

ਵੀਡੀਓ ’ਚ ਦਿੱਗਜ ਅਦਾਕਾਰ ਰਜ਼ਾ ਮੁਰਾਦ ਹੋਲੀ ਦੀ ਬੀਟ ’ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਰਜ਼ਾ ਮੁਰਾਦ ਤੋਂ ਇਲਾਵਾ ਵੀਡੀਓ ’ਚ ਕਰਨ ਖੰਡੇਲਵਾਲ, ਰਿਸ਼ੀਕਾ ਜੈਨ ਤੇ ਪੂਨਮ ਅਗਰਵਾਲ, ਸ਼ਸ਼ਾਂਕ ਸ਼ਰਮਾ ਤੇ ਰਿੰਕੀ ਸ਼ਰਮਾ ਦੀ ਕਾਸਟ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ : ਕਾਲਾ ਹਿਰਣ ਸ਼ਿਕਾਰ ਮਾਮਲੇ ’ਚ ਸਲਮਾਨ ਖ਼ਾਨ ਨੂੰ ਜੋਧਪੁਰ ਹਾਈਕੋਰਟ ਵਲੋਂ ਮਿਲੀ ਵੱਡੀ ਰਾਹਤ

ਚਿਲਸਾਗ ਪਿਕਚਰਜ਼ ਤੇ ਲੰਡਨ ਪਲੇਅਰਜ਼ ਵਲੋਂ ਨਿਰਮਿਤ ਗੀਤ ਵੀਡੀਓ ’ਚ ਇਕ ਹੋਰ ਵਿਲੱਖਣ ਵਿਸ਼ੇਸ਼ਤਾ ਹੈ। ਗ੍ਰੀਨ ਆਈਕਨ ਸਕੂਲ ਦਿੱਲੀ ਦੇ 150 ਤੋਂ ਵੱਧ ਬੱਚੇ ਵੀ ਵੀਡੀਓ ਦਾ ਹਿੱਸਾ ਸਨ। ਗੀਤ ਦੀ ਸ਼ੂਟਿੰਗ ਵਿਸ਼ੇਸ਼ ਤੌਰ ’ਤੇ ਸਪੈਕਟਰਮ ਮੈਟਰੋ ਮਾਲ, ਨੋਇਡਾ ’ਚ ਕੀਤੀ ਗਈ ਹੈ।

PunjabKesari

ਗੀਤ ਤੇ ਇਸ ਦੇ ਲਾਂਚ ਬਾਰੇ ਬੋਲਦਿਆਂ ਮਾਡਲ ਤੇ ਅਦਾਕਾਰਾ ਰਿਸ਼ੀਕਾ ਜੈਨ ਕਹਿੰਦੀ ਹੈ, ‘ਇਸ ਗੀਤ ’ਚ ਹੋਲੀ ਦੇ ਤੱਤ ਨੂੰ ਸਾਹਮਣੇ ਲਿਆਉਣਾ ਬਹੁਤ ਮਜ਼ੇਦਾਰ ਸੀ। ਰੰਗਾਂ ਦਾ ਤਿਉਹਾਰ ਇਸ ਸਾਲ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਸੀ ਕਿਉਂਕਿ ਪਿਛਲੇ ਦੋ ਸਾਲਾਂ ਤੋਂ ਮਹਾਮਾਰੀ ਨੇ ਜਸ਼ਨਾਂ ’ਤੇ ਆਪਣਾ ਪ੍ਰਭਾਵ ਪਾਇਆ ਹੈ। ਇਸ ਲਈ ਅਸੀਂ ਸੋਚਿਆ ਕਿ ਇਸ ਫੁੱਟ ਟੈਪਿੰਗ ਗੀਤ ਨੂੰ ਬਣਾਉਣ ਨਾਲੋਂ ਜਸ਼ਨ ਮਨਾਉਣ ਦਾ ਕੀ ਵਧੀਆ ਤਰੀਕਾ ਹੈ। ਮੈਨੂੰ ਗਾਣੇ ’ਚ ਅਦਾਕਾਰੀ ਕਰਨਾ ਬਹੁਤ ਪਸੰਦ ਸੀ ਕਿਉਂਕਿ ਮੈਂ ਅਨੁਭਵੀ ਅਦਾਕਾਰ ਰਜ਼ਾ ਮੁਰਾਦ ਨਾਲ ਕੰਮ ਕਰ ਰਹੀ ਸੀ, ਜੋ ਇਕ ਪੂਰਨ ਪੇਸ਼ੇਵਰ ਸੀ। ਕਰਨ ਖੰਡੇਲਵਾਲ ਤੇ ਪੂਨਮ ਅਗਰਵਾਲ ਜੀ ਦੇ ਨਾਲ ਸਾਰੇ ਛੋਟੇ ਬੱਚਿਆਂ ਦੇ ਨਾਲ ਅਸੀਂ ਇਕ ਮਜ਼ੇਦਾਰ ਟੀਮ ਤੇ ਇਕ ਮਜ਼ੇਦਾਰ ਗੀਤ ਬਣਾਇਆ ਹੈ।’ ਰਿਸ਼ੀਕਾ ਜੈਨ ਕੋਲ ਆਉਣ ਵਾਲੇ ਮਹੀਨਿਆਂ ’ਚ ਬਹੁਤ ਸਾਰੇ ਨਵੇਂ ਤੇ ਦਿਲਚਸਪ ਪ੍ਰਾਜੈਕਟ ਹਨ।

ਪੂਨਮ ਅਗਰਵਾਲ ਕਹਿੰਦੀ ਹੈ, ‘ਹੋਲੀ ਨਾਲ ਜੁੜੀ ਪੂਰੀ ਮਸਤੀ ਨੂੰ ਗੀਤ ’ਚ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜੋ ਖ਼ੁਸ਼ੀ ਤੇ ਦੋਸਤੀ ਦਾ ਜਸ਼ਨ ਮਨਾਉਂਦਾ ਹੈ। ਰਜ਼ਾ ਮੁਰਾਦ ਨਾਲ ਇਹ ਮੇਰਾ ਦੂਜਾ ਪ੍ਰਾਜੈਕਟ ਹੈ ਤੇ ਗੀਤ ’ਚ ਸਾਡੀ ਸਾਂਝ ਚੰਗੀ ਤਰ੍ਹਾਂ ਸਾਹਮਣੇ ਆਉਂਦੀ ਹੈ। ਕੁਲ ਮਿਲਾ ਕੇ ਇਹ ਇਕ ਮਜ਼ੇਦਾਰ ਅਨੁਭਵ ਸੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News