ਕੋਰੋਨਾ ਕਾਰਨ ਇਸ ਵਾਰ ਵੀ ਨਹੀਂ ਮਨਾਇਆ ਜਾਵੇਗਾ ਅਮਿਤਾਭ ਬੱਚਨ ਦੇ ਘਰ ਹੋਲੀ ਦਾ ਜਸ਼ਨ

Thursday, Mar 25, 2021 - 12:32 PM (IST)

ਕੋਰੋਨਾ ਕਾਰਨ ਇਸ ਵਾਰ ਵੀ ਨਹੀਂ ਮਨਾਇਆ ਜਾਵੇਗਾ ਅਮਿਤਾਭ ਬੱਚਨ ਦੇ ਘਰ ਹੋਲੀ ਦਾ ਜਸ਼ਨ

ਮੁੰਬਈ: ਦੇਸ਼ ਭਰ ’ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਮਹਾਰਾਸ਼ਟਰ ਸਮੇਤ ਕਈ ਹੋਰ ਸੂਬਿਆਂ ’ਚ ਲਗਾਤਾਰ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਦੀ ਵਜ੍ਹਾ ਨਾਲ ਇਸ ਸਾਲ ਹੋਲੀ ਦਾ ਤਿਉਹਾਰ ਵੀ ਫਿੱਕਾ ਨਜ਼ਰ ਆਉਣ ਵਾਲਾ ਹੈ। ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਦੇ ਘਰ ‘ਜਲਸਾ’ ’ਚ ਵੀ ਇਸ ਸਾਲ ਹੋਲੀ ਦੀ ਪਾਰਟੀ ਨਹੀਂ ਕੀਤੀ ਜਾਵੇਗੀ।

PunjabKesari
ਬੀ.ਐੱਮ.ਸੀ. ਨੇ ਕੋਵਿਡ-19 ਨਾਲ ਸਬੰਧਿਤ ਨਵੇਂ ਨਿਯਮ ਲਾਗੂ ਕੀਤੇ ਹਨ ਜਿਸ ਦੇ ਤਹਿਤ ਜਨਤਕ ਅਤੇ ਨਿੱਜੀ ਥਾਵਾਂ ’ਤੇ ਹੋਲੀ ਖੇਡਣ ’ਤੇ ਸਖ਼ਤ ਕਾਰਵਾਈ ਹੋ ਸਕਦੀ ਹੈ। ਦੱਸ ਦੇਈਏ ਕਿ ਮੁੰਬਈ ਦੇ ਕਈ ਇਲਾਕਿਆਂ ’ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। 

PunjabKesari
ਬੱਚਨ ਪਰਿਵਾਰ ਹਰ ਸਾਲ ਹੋਲੀ ਦੇ ਮੌਕੇ ’ਤੇ ਪਾਰਟੀ ਦਾ ਆਯੋਜਨ ਕਰਦਾ ਹੈ ਪਰ ਇਸ ਸਾਲ ਉਨ੍ਹਾਂ ਨੇ ਪਾਰਟੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਕੋਰੋਨਾ ਵਾਇਰਸ ਇੰਫੈਕਸ਼ਨ ਤੋਂ ਬਚਣ ਲਈ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ।  ਹਰ ਸਾਲ ਹੌਲੀ ਦੇ ਮੌਕੇ ’ਤੇ ਅਮਿਤਾਭ ਦੇ ਘਰ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਪਾਰਟੀ ’ਚ ਬਾਲੀਵੁੱਡ ਦੇ ਸਿਤਾਰੇ ਵੀ ਸ਼ਾਮਲ ਹੁੰਦੇ ਹਨ। ਨਾਲ ਹੀ ਵੱਡੀ ਗਿਣਤੀ ’ਚ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ। ਦੱਸ ਦੇਈਏ ਕਿ ਸਾਲ 2020 ’ਚ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਬੱਚਨ ਪਰਿਵਾਰ ਨੇ ਸਾਧਾਰਣ ਤਰੀਕੇ ਨਾਲ ਹੋਲੀ ਸੈਲੀਬਿਰੇਟ ਕੀਤੀ ਸੀ।

PunjabKesari
ਪਿਛਲੇ ਸਾਲ ਬੱਚਨ ਪਰਿਵਾਰ ਹੋਇਆ ਸੀ ਕੋਰੋਨਾ ਇੰਫੈਕਟਿਡ
ਸਾਲ 2020 ’ਚ ਬੱਚਨ ਪਰਿਵਾਰ ਵੀ ਕੋਰੋਨਾ ਦੀ ਲਪੇਟ ’ਚ ਆ ਗਿਆ ਸੀ। ਅਮਿਤਾਭ ਬੱਚਨ, ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਪੋਤੀ ਆਰਾਧਿਆ ਬੱਚਨ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਅਮਿਤਾਭ ਅਤੇ ਅਭਿਸ਼ੇਕ ਕੁਝ ਸਮੇਂ ਲਈ ਹੀ ਹਸਪਤਾਲ ’ਚ ਦਾਖ਼ਲ ਰਹੇ ਹਨ। 


author

Aarti dhillon

Content Editor

Related News