ਹਿੰਦੁਸਤਾਨੀ ਭਾਊ ਨੇ ਕੀਤਾ ਬੰਬੇ ਹਾਈ ਕੋਰਟ ਦਾ ਰੁਖ, ਇਸ ਮਸ਼ਹੂਰ ਹਸਤੀ ਖਿਲਾਫ ਕੀਤੀ FIR ਦਰਜ ਕਰਨ ਦੀ ਮੰਗ

Wednesday, Mar 26, 2025 - 10:29 AM (IST)

ਹਿੰਦੁਸਤਾਨੀ ਭਾਊ ਨੇ ਕੀਤਾ ਬੰਬੇ ਹਾਈ ਕੋਰਟ ਦਾ ਰੁਖ, ਇਸ ਮਸ਼ਹੂਰ ਹਸਤੀ ਖਿਲਾਫ ਕੀਤੀ FIR ਦਰਜ ਕਰਨ ਦੀ ਮੰਗ

ਮੁੰਬਈ (ਏਜੰਸੀ)- ਸੋਸ਼ਲ ਮੀਡੀਆ ਇੰਫਲੁਐਂਸਰ ਵਿਕਾਸ ਜੈਰਾਮ ਫਾਤਕ (ਹਿੰਦੁਸਤਾਨੀ ਭਾਊ) ਨੇ ਹੋਲੀ ਦੇ ਤਿਉਹਾਰ ’ਤੇ ਕਥਿਤ ਟਿੱਪਣੀ ਨੂੰ ਲੈ ਕੇ ਬਾਲੀਵੁੱਡ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਫਰਾਹ ਖਾਨ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕਰਦੇ ਹੋਏ ਬੰਬੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ।

ਇਹ ਵੀ ਪੜ੍ਹੋ: ਮਾਮਲਾ ਸ਼ਿੰਦੇ ਵਿਰੁੱਧ ਟਿੱਪਣੀ ਦਾ; ਕਾਮੇਡੀਅਨ ਕੁਨਾਲ ਕਾਮਰਾ ਵਿਰੁੱਧ ਜਾਂਚ ਸ਼ੁਰੂ

PunjabKesari

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਫਰਾਹ ਨੇ ਲੰਘੇ ਫਰਵਰੀ ਮਹੀਨੇ ਵਿਚ ‘ਸੇਲੀਬ੍ਰਿਟੀ ਮਾਸਟਰਸ਼ੈੱਫ’ ਦੇ ਇਕ ਐਪੀਸੋਡ ਦੌਰਾਨ ਹਿੰਦੂ ਤਿਉਹਾਰ ਹੋਲੀ ਬਾਰੇ ਅਪਮਾਨਜਨਕ ਟਿੱਪਣੀ ਕਰਦੇ ਹੋਏ ਕਥਿਤ ਤੌਰ ’ਤੇ ਇਸਨੂੰ ‘ਛਪਰੀਆਂ ਦਾ ਤਿਉਹਾਰ’ ਕਿਹਾ ਗਿਆ ਸੀ। ਪਟੀਸ਼ਨਰ ਨੇ ਤਰਕ ਦਿੱਤਾ ਕਿ ਇਸ ਸਬੰਧੀ ਉਨ੍ਹਾਂ ਨੇ ਪੁਲਸ ਦੇ ਸਾਹਮਣੇ ਲਿਖਤ ਸ਼ਿਕਾਇਤ ਕੀਤੀ ਸੀ, ਪਰ ਪੁਲਸ ਨੇ ਇਸਦਾ ਨੋਟਿਸ ਨਹੀਂ ਲਿਆ।

ਇਹ ਵੀ ਪੜ੍ਹੋ: ਬਲੱਡ ਕੈਂਸਰ ਤੋਂ ਜੰਗ ਹਾਰਿਆ ਇਹ ਮਸ਼ਹੂਰ ਅਦਾਕਾਰ

ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 'ਛਪਰੀਆਂ' ਸ਼ਬਦ ਆਮ ਤੌਰ 'ਤੇ ਅਪਮਾਨਜਨਕ ਅਰਥਾਂ ਵਿੱਚ ਵਰਤਿਆ ਜਾਂਦਾ ਹੈ, ਜਿਸਦਾ ਅਰਥ ਹੈ ਸੂਝ-ਬੂਝ ਅਤੇ ਰੁਤਬੇ ਦੀ ਘਾਟ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਫਰਾਹ ਦੀਆਂ ਟਿੱਪਣੀਆਂ ਭਾਰਤੀ ਨਿਆਂਇਕ ਕੋਡ ਦੀਆਂ ਕਈ ਧਾਰਾਵਾਂ ਦੀ ਉਲੰਘਣਾ ਕਰਦੀਆਂ ਹਨ। ਭਾਊ ਨੇ ਅਦਾਲਤ ਨੂੰ ਪੁਲਸ ਨੂੰ ਫਰਾਹ ਵਿਰੁੱਧ ਐੱਫ.ਆਈ.ਆਰ. ਦਰਜ ਕਰਨ ਅਤੇ ਪੁਲਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਮੈਲਬੌਰਨ ਕੰਸਰਟ 'ਚ ਸਟੇਜ 'ਤੇ ਹੀ ਰੋਣ ਲੱਗੀ ਨੇਹਾ ਕੱਕੜ, ਲੱਗੇ 'ਵਾਪਸ ਜਾਓ' ਦੇ ਨਾਅਰੇ (ਵੇਖੋ ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News