ਹਿੰਦੀ ਫ਼ਿਲਮਾਂ ਨੇ ਇਸ ਸਾਲ ਬਣਾਇਆ ਵੱਡਾ ਰਿਕਾਰਡ, 11 ਹਜ਼ਾਰ ਕਰੋੜ ਤੋਂ ਵੱਧ ਦੀ ਕੀਤੀ ਕਮਾਈ

Wednesday, Dec 27, 2023 - 12:34 PM (IST)

ਹਿੰਦੀ ਫ਼ਿਲਮਾਂ ਨੇ ਇਸ ਸਾਲ ਬਣਾਇਆ ਵੱਡਾ ਰਿਕਾਰਡ, 11 ਹਜ਼ਾਰ ਕਰੋੜ ਤੋਂ ਵੱਧ ਦੀ ਕੀਤੀ ਕਮਾਈ

ਮੁੰਬਈ (ਬਿਊਰੋ)– ਬਾਕਸ ਆਫਿਸ ਦੇ ਇਤਿਹਾਸ ’ਚ ਹਿੰਦੀ ਫ਼ਿਲਮ ਇੰਡਸਟਰੀ ਨੇ ਪਹਿਲੀ ਵਾਰ ਇਕ ਸਾਲ ’ਚ 11 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ। ਇਸ ’ਚ ਸਭ ਤੋਂ ਵੱਡਾ ਯੋਗਦਾਨ ਰਿਹਾ ਸ਼ਾਹਰੁਖ ਖ਼ਾਨ ਦੀ ‘ਜਵਾਨ’, ‘ਪਠਾਨ’, ਸੰਨੀ ਦਿਓਲ ਦੀ ‘ਗਦਰ 2’ ਤੇ ਰਣਬੀਰ ਕਪੂਰ ਦੀ ‘ਐਨੀਮਲ’ ਫ਼ਿਲਮ ਦਾ। ਇਨ੍ਹਾਂ ਚਾਰਾਂ ਫ਼ਿਲਮਾਂ ਨੇ ਘਰੇਲੂ ਬਾਜ਼ਾਰ ’ਚ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।

‘ਤੂ ਝੂਠੀ ਮੈਂ ਮੱਕਾਰ’ ਤੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਵਰਗੀਆਂ ਕਈ ਫ਼ਿਲਮਾਂ ਨੇ ਵੀ ਖ਼ੂਬ ਕਮਾਈ ਕੀਤੀ। ਅਸਲ ’ਚ ਸਾਲ ਦੀ ਸ਼ੁਰੂਆਤ ’ਚ ‘ਪਠਾਨ’ ਨੇ ਦੁਨੀਆ ਭਰ ’ਚ 1000 ਕਰੋੜ ਰੁਪਏ ਦੀ ਕਮਾਈ ਕਰਕੇ ਬਾਕਸ ਆਫਿਸ ’ਤੇ ਚੰਗੀ ਸ਼ੁਰੂਆਤ ਕਰ ਦਿੱਤੀ ਸੀ।

ਰਿਪੋਰਟ ਮੁਤਾਬਕ ਇਸ ਸਾਲ ਦੀ ਕਮਾਈ ਨਾਲ ਕੋਵਿਡ ਦੌਰਾਨ ਹੋਏ ਨੁਕਸਾਨ ਤੋਂ ਬਾਜ਼ਾਰ ਪੂਰੀ ਤਰ੍ਹਾਂ ਨਾਲ ਉੱਭਰ ਚੁੱਕਾ ਹੈ। ਕੋਰੋਨਾ ਦੌਰਾਨ ਲਾਕਡਾਊਨ ’ਚ ਲਗਭਗ 15 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਬਾਕਸ ਆਫਿਸ ’ਤੇ ਹਿੰਦੀ ਫ਼ਿਲਮਾਂ ਦੀ ਕਮਾਈ ਵਧਣ ਦੇ 3 ਵੱਡੇ ਕਾਰਨ ਹਨ।

ਇਹ ਖ਼ਬਰ ਵੀ ਪੜ੍ਹੋ : 75 ਰੁਪਏ ਤੋਂ ਸਾਲ ਦੇ 220 ਕਰੋੜ ਕਮਾਉਣ ਤਕ, ਸੌਖਾ ਨਹੀਂ ਰਿਹਾ ਸਲਮਾਨ ਖ਼ਾਨ ਦਾ ਕਰੀਅਰ, ਦੇਖੇ ਕਈ ਉਤਾਰ-ਚੜ੍ਹਾਅ

ਪਹਿਲਾ ਅਜਿਹੀਆਂ ਐਕਸ਼ਨ ਫ਼ਿਲਮਾਂ ਦਾ ਨਿਰਮਾਣ, ਜਿਨ੍ਹਾਂ ਨੂੰ ਦਰਸ਼ਕ ਸਿਨੇਮਾਘਰਾਂ ’ਚ ਹੀ ਦੇਖਣਾ ਚਾਹੁੰਦੇ ਹਨ। ਦੂਜਾ ਬਾਲੀਵੁੱਡ ਨੇ ਅਜਿਹੀਆਂ ਫ਼ਿਲਮਾਂ ਬਣਾਈਆਂ, ਜਿਨ੍ਹਾਂ ਲਈ ਦਰਸ਼ਕ ਜ਼ਿਆਦਾ ਪੈਸਾ ਖਰਚ ਕਰਨ ਲਈ ਤਿਆਰ ਹੋ ਰਹੇ ਹਨ। ਤੀਜਾ ਹਿੰਦੀ ਸਿਨੇਮਾ ਨੇ ਬਾਲੀਵੁੱਡ ਸਟਾਰ ਦੀ ਪ੍ਰਸਿੱਧੀ ਦਾ ਫ਼ਾਇਦਾ ਚੁੱਕਦਿਆਂ ਦੱਖਣ ਭਾਰਤੀ ਨਿਰਦੇਸ਼ਕਾਂ ਦੀ ਕਹਾਣੀ ਦੱਸਣ ਦੀ ਕਲਾ ਨੂੰ ਜੋੜ ਕੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਿਆ ਹੈ।

2019 ਤੋਂ ਉੱਤਰ ਤੇ ਦੱਖਣ ਭਾਰਤੀ ਫ਼ਿਲਮਾਂ ਪ੍ਰਸਿੱਧ ਹੋਈਆਂ
ਰਿਪੋਰਟ ਮੁਤਾਬਕ 2022 ’ਚ ਵੀ ਬਾਕਸ ਆਫਿਸ ਨੇ 10 ਹਜ਼ਾਰ ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ। ਹਾਲਾਂਕਿ ਦੇਸ਼ ਦੇ ਕਈ ਸ਼ਹਿਰਾਂ ’ਚ ਜਨਵਰੀ ’ਚ ਕਈ ਸਿਨੇਮਾਘਰ ਬੰਦ ਹੋ ਗਏ ਸਨ।
2019 ਤੋਂ ਦੱਖਣ ਭਾਰਤੀ ਫ਼ਿਲਮਾਂ ਉੱਤਰ ’ਚ ਪ੍ਰਸਿੱਧ ਹੋਣ ਲੱਗੀਆਂ ਹਨ। ਦੱਖਣ ਦੀ ਫ਼ਿਲਮ ‘ਕੇ. ਜੀ. ਐੱਫ. 2’ ਨੇ 500 ਕਰੋੜ ਤੋਂ ਵੱਧ ਦੀ ਕਮਾਈ ਕੀਤੀ, ਜਦਕਿ ਇਸੇ ਸਾਲ ‘ਦਿ ਕਸ਼ਮੀਰ ਫਾਈਲਜ਼’, ‘ਦ੍ਰਿਸ਼ਯਮ 2’ ਤੇ ‘ਗੰਗੂਬਾਈ ਕਾਠੀਆਵਾੜੀ’ ਵਰਗੀ ਕੋਈ ਵੀ ਹਿੰਦੀ ਫ਼ਿਲਮ 300 ਕਰੋੜ ਰੁਪਏ ਦੇ ਅੰਕੜੇ ਤਕ ਨਹੀਂ ਪਹੁੰਚ ਸਕੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News