ਕਾਨਸ ਫ਼ਿਲਮ ਫ਼ੈਸਟੀਵਲ ’ਚ ਹਿਨਾ ਖਾਨ ਨੇ ਸਟ੍ਰੈਪਲੈੱਸ ਰੈੱਡ ਪਲੇਟੇਡ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ

05/19/2022 1:08:21 PM

ਬਾਲੀਵੁੱਡ ਡੈਸਕ: ਕਾਨਸ ਫ਼ਿਲਮ ਫ਼ੈਸਟੀਵਲ 2022 ’ਚ  ਭਾਰਤੀ ਅਦਾਕਾਰਾਂ ਚਰਚਾ ’ਚ ਹਨ। ਅਦਾਕਾਰਾਂ ਇਕ ਤੋਂ ਵੱਧ ਇਕ ਫ਼ੈਸ਼ਨ ਗੋਲ ਸੈੱਟ ਕਰਦੀਆਂ ਨਜ਼ਰ ਆ ਰਹੀਆਂ ਹਨ। ਕਾਨਸ ਫ਼ਿਲਮ ਫ਼ੈਸਟੀਵਲ ’ਚ ਹਿਨਾ ਖਾਨ ਸੁਰਖੀਆਂ ’ਚ ਹੈ। ਹਿਨਾ ਖਾਨ ਟੀ.ਵੀ. ਦੀ ਦੁਨੀਆ ਦੀ ਇਕ ਕਾਮਯਾਬ ਅਦਾਕਾਰ ਹੈ। ਜਿਨ੍ਹਾਂ ਨੇ ਆਪਣੀ ਮੇਹਨਤ ਨਾਲ ਕਾਨਸ ਤੱਕ ਦਾ ਸਫ਼ਰ ਤੈਅ ਕੀਤਾ ਹੈ।

PunjabKesari

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਤਮੰਨਾ ਭਾਟੀਆ ਨੇ ਬਾਡੀ ਹਗਿੰਗ ਮੋਨੋਕ੍ਰੋਮ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ

ਕਾਨਸ ਫ਼ਿਲਮ ਫ਼ੈਸਟੀਵਲ ’ਚ ਹਿਨਾ ਖਾਨ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਦਿਵਾਨਾ ਬਣਾ ਰਹੀ ਹੈ। ਕਾਨਸ ਫ਼ਿਲਮ ਫ਼ੈਸਟੀਵਲ ’ਚ ਹਿਨਾ ਖਾਨ ਦੀ ਪਹਿਲੀ ਲੁੱਕ ਸਾਹਮਣੇ ਆ ਚੁੱਕੀ ਹੈ। ਹਿਨਾ ਖਾਨ ਨੇ ਈਵੈਂਟ ਦੀ ਆਪਣੀ ਪਹਿਲੀ ਝਲਕ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।

PunjabKesari

ਇਹ ਵੀ ਪੜ੍ਹੋ: ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਪਹੁੰਚੀ ਫ਼ਿਲਮ ‘ਧਾਕੜ’ ਟੀਮ, ਅਦਾਕਾਰਾਂ ਨੇ ਕੀਤੀ ਗੰਗਾ ਆਰਤੀ

ਲੁੱਕ ਦੀ ਗੱਲ ਕਰੀਏ ਤਾਂ ਹਿਨਾ ਖਾਨ ਨੇ ਸਟ੍ਰੈਪਲੈੱਸ ਰੈੱਡ ਪਲੇਟੇਡ ਗਾਊਨ ’ਚ ਪਾਇਆ ਹੈ । ਜਿਸ ਨਾਲ ਉਹ ਈਵੈਂਟ ’ਚ ਚਾਰ-ਚੰਨ ਲਗਾ ਰਹੀ ਹੈ। ਇਸ ਨਾਲ ਅਦਾਕਾਰਾ ਨੇ ਖੁੱਲ੍ਹੇ ਵਾਲਾਂ ਨੂੰ ਮੈਸੀ ਲੁੱਕ ਦਿੱਤੀ ਹੈ ਅਤੇ ਟ੍ਰੈਂਡੀ ਈਅਰ ਰਿੰਗ ਨਾਲ ਲੁੱਕ ਨੂੰ ਪੂਰਾ ਕੀਤਾ ਹੈ।

PunjabKesari

ਹਿਨਾ ਖਾਨ ਦੇ ਗਲੋਇੰਗ ਬੇਸ ਅਤੇ ਨਿਊਡ ਲਿਪਸਟਿਕ ਨਾਲ ਲੋਕਾਂ ਨੂੰ ਆਪਣਾ ਦਿਵਾਨਾ ਬਣਾ ਲਿਆ ਹੈ ਅਤੇ ਪ੍ਰਸ਼ੰਸਕ ਬੇਹੁਦ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ: ਸੋਨਾਰਿਕਾ ਭਦੌਰੀਆ ਦੀ ਹੋਈ ਮੰਗਣੀ, ਮੰਗੇਤਰ ਨੇ ਗੋਡਿਆਂ ਭਾਰ ਬੈਠ ਕੇ ਪਾਈ ਅੰਗੂਠੀ

PunjabKesari

ਇਕ ਯੂਜ਼ਰ ਨੇ ਹਿਨਾ ਖਾਨ ਦੀ ਤਾਰੀਫ਼ ਕਰਦੇ ਲਿਖਿਆ ‘ਇਹ ਡਰੈੱਸ ਸਿਰਫ਼ ਤੁਹਾਡੇ ਲਈ ਹੀ ਬਣੀ ਹੈ। ਤੁਸੀਂ ਇਸ ’ਚ ਸਟਨਿੰਗ ਲੱਗ ਰਹੇ ਹੋ।’ ਇਸ ਦੇ ਨਾਲ ਹੋਰ ਵੀ ਕਈ ਪ੍ਰਸ਼ੰਸਕ ਨੇ ਤਾਰੀਫ਼ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ਕਾਨਸ ਫ਼ਿਲਮ ਫ਼ੈਸਟੀਵਲ ’ਚ ਹਿਨਾ ਖਾਨ ਨੂੰ ਲੋਕ ਰੈੱਡ ਕਾਰਪੇਟ ਲੁੱਕ ’ਚ ਦੇਖਣ ਲਈ ਇੰਤਜ਼ਾਰ ਕਰ ਰਹੇ ਹਨ। 

PunjabKesari


Anuradha

Content Editor

Related News