ਕੀਮੋਥੈਰੇਪੀ ਮਗਰੋਂ ਹਿਨਾ ਖ਼ਾਨ ਨੇ ਅਦਾ ਕੀਤੀ ਜੁੰਮੇ ਦੀ ਨਮਾਜ਼, ਕਿਹਾ- ਮੇਰੀਆਂ ਲੱਤਾਂ ਹੋਈਆਂ ਸੁੰਨ, ਅੱਲ੍ਹਾ ਅੱਗੇ ਕਰੋ ਦੁਆ

Saturday, Jul 27, 2024 - 01:18 PM (IST)

ਕੀਮੋਥੈਰੇਪੀ ਮਗਰੋਂ ਹਿਨਾ ਖ਼ਾਨ ਨੇ ਅਦਾ ਕੀਤੀ ਜੁੰਮੇ ਦੀ ਨਮਾਜ਼, ਕਿਹਾ- ਮੇਰੀਆਂ ਲੱਤਾਂ ਹੋਈਆਂ ਸੁੰਨ, ਅੱਲ੍ਹਾ ਅੱਗੇ ਕਰੋ ਦੁਆ

ਮੁੰਬਈ (ਬਿਊਰੋ) : ਪ੍ਰਸਿੱਧ ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਦੇ ਤੀਜੇ ਪੜਾਅ 'ਚੋ ਲੰਘ ਰਹੀ ਹੈ। ਹਿਨਾ ਖ਼ਾਨ ਸੋਸ਼ਲ ਮੀਡੀਆ 'ਤੇ ਲਗਾਤਾਰ ਆਪਣੀ ਹਾਲਤ ਬਿਆਨ ਕਰ ਰਹੀ ਹੈ। ਹਿਨਾ ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ ਹੈ ਅਤੇ ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਅਦਾਕਾਰਾ ਭਾਵੇਂ ਮੁਸਕਰਾਹਟ ਨਾਲ ਬੀਮਾਰੀ ਦਾ ਸਾਹਮਣਾ ਕਰ ਰਹੀ ਹੋਵੇ ਪਰ ਉਹ ਇਨ੍ਹੀਂ ਦਿਨੀਂ ਕਾਫ਼ੀ ਦਰਦ ਤੋਂ ਗੁਜ਼ਰ ਰਹੀ ਹੈ।

PunjabKesari

ਹਿਨਾ ਖ਼ਾਨ ਨੇ ਬੀਤੇ ਸ਼ਾਮ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਨਾਲ ਉਸ ਨੇ ਲਿਖਿਆ ਹੈ, ''ਸਭ ਤੋਂ ਵਧੀਆ ਸੁਣਨ ਵਾਲੇ ਨੂੰ, ਸਭ ਤੋਂ ਜ਼ਿਆਦਾ ਮਿਹਰਬਾਨ ਨੂੰ ਜੁੰਮਾ ਮੁਬਾਰਕ।' ਅਦਾਕਾਰਾ ਨੇ ਇਸ ਤੋਂ ਇਲਾਵਾ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਵੀ ਸਉਦੀ ਅਰਬ ਸਥਿਤ ਮੱਕੇ ਮਦੀਨੇ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਸ ਦੇ ਨਾਲ ਹੀ ਅਦਾਕਾਰਾ ਨੇ ਜਿਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ, ਜਿਸ 'ਚ ਉਹ ਜੁੰਮੇ ਦੀ ਨਮਾਜ਼ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਉਸ ਦੀ ਜਲਦ ਤੰਦਰੁਸਤੀ ਲਈ ਅਰਦਾਸ ਕਰ ਰਿਹਾ ਹੈ।  

PunjabKesari

ਹਿਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਟੀ. ਵੀ. ਸੀਰੀਅਲ ‘ਚ ਕੰਮ ਕੀਤਾ ਹੈ, ਜਿਸ ‘ਚ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’,‘ਕਸੌਟੀ ਜ਼ਿੰਦਗੀ ਕੀ’,‘ਯੇ ਹੈਂ ਮੁਹਬੱਤੇਂ’ ਸਣੇ ਕਈ ਸੀਰੀਅਲ ਸ਼ਾਮਲ ਹਨ ਪਰ ਉਸ ਨੂੰ ਪਛਾਣ ਮਿਲੀ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਨਿਭਾਏ ਗਏ ਅਕਸ਼ਰਾ ਦੇ ਕਿਰਦਾਰ ਦੇ ਨਾਲ । ਇਸ ਕਿਰਦਾਰ ਦੇ ਨਾਲ ਉਹ ਘਰ ਘਰ ‘ਚ ਜਾਣੀ ਜਾਣ ਲੱਗ ਪਈ ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News