ਸਾੜੀ ਲੁੱਕ ’ਚ ਹਿਨਾ ਖ਼ਾਨ ਨੇ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ

06/06/2022 4:12:01 PM

ਮੁੰਬਈ: ਅਦਾਕਾਰਾ ਹਿਨਾ ਖ਼ਾਨ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆਉਦੀ ਹੈ। ਅਦਾਕਾਰਾ ਹਰ ਲੁੱਕ ’ਚ ਪਰਫ਼ੈਕਟ ਦਿਖਾਈ ਦਿੰਦੀ ਹੈ। ਹਾਲ ਹੀ ’ਚ ਹਿਨਾ ਖ਼ਾਨ ਨੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ: ਰੋਹਨਪ੍ਰੀਤ ਨੇ ਨੇਹਾ ਕੱਕੜ ਨੂੰ ਜਨਮਦਿਨ 'ਤੇ ਰੋਮਾਂਟਿਕ ਅੰਦਾਜ਼ 'ਚ ਸ਼ੁਭਕਾਮਨਾਵਾਂ ਦਿੱਤੀਆਂ, ਦੇਖੋ ਤਸਵੀਰਾਂ

ਲੁੱਕ ਦੀ ਗੱਲ ਕਰੀਏ ਤਾਂ ਹਿਨਾ ਗੁਲਾਬੀ ਰੰਗ ਦੀ ਸਾੜੀ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਹਲਕਾ ਮੇਕਅੱਪ ਕੀਤਾ ਹੈ ਅਤੇ ਇਸ ਦੇ ਨਾਲ ਬਨ ਵੀ ਬਣਾਇਆ ਹੈ।

PunjabKesari

ਅਦਾਕਾਰਾ ਦੇ ਈਅਰਿੰਗ ਉਨ੍ਹਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੀ ਹੈ। ਇਸ ਲੁੱਕ ’ਚ ਹਿਨਾ ਕਾਫੀ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਦੀ ਇੰਨਾ ਤਸਵੀਰਾਂ ਨੂੰ ਦੇਖਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਅਤੇ ਤਸਵੀਰਾਂ ਨੂੰ ਪਿਆਰ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ਗੈਂਗਰੇਪ ਨੂੰ ਪ੍ਰਮੋਟ ਕਰਨ ਵਾਲੇ ਪਰਫਿਊਮ ਐਡ ’ਤੇ ਭੜਕੀ ਪ੍ਰਿਅੰਕਾ ਚੋਪੜਾ, ਹੋਰ ਸਿਤਾਰਿਆਂ ਨੇ ਵੀ ਕੀਤਾ ਇਤਰਾਜ਼

ਹਿਨਾ ਖ਼ਾਨ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਬਹੁਤ ਜਲਦੀ ਫ਼ਿਲਮ ‘ਕੰਟਰੀ ਆਫ਼ ਦਾ ਬਲਾਇੰਡ’ ’ਚ ਨਜ਼ਰ ਆਵੇਗੀ। ਹਾਲ ਹੀ ’ਚ ਕਾਨਸ ਫ਼ਿਲਮ ਫ਼ੈਸਟੀਵਲ ’ਚ ਫ਼ਿਲਮ ਦਾ ਪੋਸਟਰ ਲਾਂਚ ਕੀਤਾ ਗਿਆ ਸੀ।

PunjabKesari

ਫ਼ਿਲਮ ’ਚ ਹਿਨਾ ਖ਼ਾਨ ਅੰਨੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਉਹ ਤੀਰ ਕਮਾਨ ਵੀ ਚਲਾਉਦੀ ਹੈ। ਅੰਨੀ ਕੁੜੀ ਵੱਲੋਂ ਤੀਰ ਕਮਾਨ ਚੱਲਦੇ ਦੇਖਣਾ ਬਹੁਤ ਦਿਲਚਸਪ ਹੋਵੇਗਾ।

PunjabKesari


Anuradha

Content Editor

Related News