ਬੱਪਾ ਦੇ ਦਰਸ਼ਨ ਕਰਨ ਪੁੱਜੀ ਹਿਨਾ ਖ਼ਾਨ, ਤਸਵੀਰਾਂ ਆਈਆਂ ਸਾਹਮਣੇ

Thursday, Sep 12, 2024 - 03:37 PM (IST)

ਬੱਪਾ ਦੇ ਦਰਸ਼ਨ ਕਰਨ ਪੁੱਜੀ ਹਿਨਾ ਖ਼ਾਨ, ਤਸਵੀਰਾਂ ਆਈਆਂ ਸਾਹਮਣੇ

ਮੁੰਬਈ- ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਦੀ ਤੀਜੀ ਸਟੇਜ ਤੋਂ ਪੀੜਤ ਹੈ। ਹਾਲ ਹੀ 'ਚ ਗਣੇਸ਼ ਉਤਸਵ ਦੌਰਾਨ ਹਿਨਾ ਨੂੰ ਏਕਤਾ ਕਪੂਰ ਦੇ ਘਰ ਦੇਖਿਆ ਗਿਆ ਸੀ, ਜਿੱਥੇ ਉਹ ਬੀਮਾਰੀ ਦੇ ਬਾਵਜੂਦ ਗਣਪਤੀ ਦੇ ਦਰਸ਼ਨਾਂ ਲਈ ਪਹੁੰਚੀ ਸੀ। ਹਿਨਾ ਖਾਨ ਦੇ ਇਸ ਦਮਦਾਰ ਹੌਂਸਲੇ ਤੋਂ ਬਾਅਦ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।ਗਣੇਸ਼ ਉਤਸਵ ਮੁੰਬਈ ਸਮੇਤ ਦੇਸ਼ ਭਰ 'ਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਏਕਤਾ ਕਪੂਰ ਦੇ ਘਰ ਵੀ ਇਹ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਹਿਨਾ ਖਾਨ ਅਤੇ ਏਕਤਾ ਕਪੂਰ ਦੀ ਡੂੰਘੀ ਦੋਸਤੀ ਹੈ ਅਤੇ ਇਸ ਖਾਸ ਮੌਕੇ 'ਤੇ ਹਿਨਾ ਵੀ ਗਣਪਤੀ ਦੇ ਦਰਸ਼ਨ ਕਰਨ ਪਹੁੰਚੀ। ਹਾਲਾਂਕਿ, ਉਸ ਦੀ ਹਾਲਤ ਨੂੰ ਦੇਖਦੇ ਹੋਏ, ਉਹ ਭੀੜ ਅਤੇ ਪ੍ਰਚਾਰ ਤੋਂ ਬਚਣ ਲਈ ਕੈਮਰਿਆਂ ਤੋਂ ਭੱਜਦੀ ਦਿਖਾਈ ਦਿੱਤੀ। ਹਿਨਾ ਨੂੰ ਇੱਥੇ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਕੈਂਸਰ ਨਾਲ ਲੜਾਈ ਲੜਦੇ ਹੋਏ ਵੀ ਹਿਨਾ ਕਿਵੇਂ ਬੱਪਾ ਦੇ ਦਰਸ਼ਨਾਂ ਲਈ ਪਹੁੰਚੀ।

PunjabKesari

ਇਸ ਦੌਰਾਨ ਹਿਨਾ ਨੇ ਪੀਲੇ ਰੰਗ ਦਾ ਕੋ-ਆਰਡ ਸੈੱਟ ਪਾਇਆ ਹੋਇਆ ਸੀ ਅਤੇ ਉਸ ਨੇ ਆਪਣੇ ਵਾਲਾਂ ਲਈ ਵਿੱਗ ਦਾ ਇਸਤੇਮਾਲ ਕੀਤਾ ਸੀ। ਅਜਿਹੀ ਹਾਲਤ 'ਚ ਵੀ ਹਿਨਾ ਬਿਲਕੁਲ ਸ਼ਾਨਦਾਰ ਲੱਗ ਰਹੀ ਸੀ। ਜਿਵੇਂ ਹੀ ਹਿਨਾ ਨੇ ਇੱਥੇ ਮੀਡੀਆ ਦੇ ਕੈਮਰੇ ਦੇਖੇ ਤਾਂ ਉਹ ਕੈਮਰਿਆਂ ਤੋਂ ਬਚ ਕੇ ਤੇਜ਼ੀ ਨਾਲ ਕਾਰ 'ਚ ਬੈਠ ਗਈ। ਅਭਿਨੇਤਰੀ ਆਪਣੀ ਬੀਮਾਰੀ ਦੇ ਬਾਵਜੂਦ ਆਮ ਜ਼ਿੰਦਗੀ ਜੀਉਣ ਦੀ ਕੋਸ਼ਿਸ਼ ਕਰ ਰਹੀ ਹੈ।

PunjabKesari

ਹਿਨਾ ਖਾਨ ਸੋਸ਼ਲ ਮੀਡੀਆ 'ਤੇ ਆਪਣੇ ਹੈਲਥ ਅਪਡੇਟਸ ਅਤੇ ਵਰਕਆਊਟ ਵੀਡੀਓਜ਼ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਅਪਡੇਟ ਕਰਦੀ ਰਹਿੰਦੀ ਹੈ। ਹਿਨਾ ਦਾ ਇਹ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਗਣੇਸ਼ ਉਤਸਵ ਦੌਰਾਨ ਏਕਤਾ ਕਪੂਰ ਦੇ ਘਰ ਪਹੁੰਚੀ ਸੀ। ਇਸ ਵੀਡੀਓ 'ਚ ਉਸ ਦੀ ਮੁਸਕਰਾਹਟ ਅਤੇ ਆਤਮ-ਵਿਸ਼ਵਾਸ ਨੇ ਸਾਬਤ ਕਰ ਦਿੱਤਾ ਹੈ ਕਿ ਉਸ ਨੇ ਇਨ੍ਹਾਂ ਔਖੇ ਸਮੇਂ ਵਿਚ ਵੀ ਆਪਣੀ ਇੱਛਾ ਸ਼ਕਤੀ ਅਤੇ ਤਾਕਤ ਬਣਾਈ ਰੱਖੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News