ਹਿਨਾ ਖ਼ਾਨ ਦੀ ਹਰ ਰੋਜ਼ ਹੁੰਦੀ ਹੈ ਆਪਣੇ ਸਵ. ਪਿਤਾ ਨਾਲ ਮੁਲਾਕਾਤ, ਸਾਂਝੀ ਕੀਤੀ ਭਾਵੁਕ ਪੋਸਟ

Wednesday, May 19, 2021 - 03:32 PM (IST)

ਹਿਨਾ ਖ਼ਾਨ ਦੀ ਹਰ ਰੋਜ਼ ਹੁੰਦੀ ਹੈ ਆਪਣੇ ਸਵ. ਪਿਤਾ ਨਾਲ ਮੁਲਾਕਾਤ, ਸਾਂਝੀ ਕੀਤੀ ਭਾਵੁਕ ਪੋਸਟ

ਮੁੰਬਈ: ਮੁੰਬਈ ’ਚ ਕੋਰੋਨਾ ਦੇ ਚੱਲਦੇ ਤਾਲਾਬੰਦੀ ਲਾਗੂ ਹੈ। ਅਜਿਹੇ ’ਚ ਸਿਤਾਰਿਆਂ ਨੇ ਖ਼ੁਦ ਨੂੰ ਘਰ ’ਚ ਬੰਦ ਕੀਤਾ ਹੋਇਆ ਹੈ। ਸਿਤਾਰੇ ਘਰ ’ਚ ਹੀ ਪ੍ਰਸ਼ੰਸਕਾਂ ਨਾਲ ਰੂ-ਬ-ਰੂ ਹੋ ਰਹੇ ਹੇਨ। ਹਾਲ ਹੀ ’ਚ ਹਿਨਾ ਖ਼ਾਨ ਨੇ ਇਕ ਭਾਵੁਕ ਵੀਡੀਓ ਸਾਂਝੀ ਕੀਤੀ ਹੈ। ਹਿਨਾ ਵੱਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਪੋਸਟ ਖ਼ੂਬ ਵਾਇਰਲ ਹੋ ਰਹੀ ਹੈ। ਇਸ ’ਚ ਉਹ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਇਕ ਭਾਵੁਕ ਵੀਡੀਓ ਵੀ ਹੈ ਕਿਉਂਕਿ ਉਸ ਨੇ ਇਹ ਪੋਸਟ ਆਪਣੇ ਸਵ. ਪਿਤਾ ਲਈ ਪਾਈ ਹੈ।

 
 
 
 
 
 
 
 
 
 
 
 
 
 
 

A post shared by HK (@realhinakhan)


ਹਿਨਾ ਦੇ ਪਿਤਾ ਦਾ ਦਿਹਾਂਤ 20 ਅਪ੍ਰੈਲ ਨੂੰ ਹੋਇਆ ਸੀ। ਵੀਡੀਓ ਦੇ ਨਾਲ ਹਿਨਾ ਨੇ ਭਾਵੁਕ ਨੋਟ ਵੀ ਲਿਖਿਆ ਹੈ। ਹਿਨਾ ਨੇ ਲਿਖਿਆ ਕਿ ‘ਮੈਂ ਤੇਰੇ ਬਿਨਾਂ ਤਾਂ ਯਾਰਾ ਅੱਜ ਪੱਥਰ ਵਰਗੀ ਆ। ਪੱਥਰ ਵਰਗੀ ਦਾ ਮੇਰਾ ਵਰਜਨ। ਮੈਂ ਕੁਝ ਵੀ ਹੋਰ ਸੋਚਣ ਯੋਗ ਨਹੀਂ ਰਹੀ ਹਾਂ। ਮਿਸ ਯੂ ਡੈਡ’। ਕਿੰਝ ਉਨਾਂ ਨੇ ਸਾਡੇ ਕਰੀਬ ਰਹਿਣ ਨੂੰ ਚੁਣਿਆ। ਆਪਣੇ ਪਰਿਵਾਰ ਨੂੰ ਇਕੱਲਾ ਨਹੀਂ ਛੱਡਿਆ। ਉਨ੍ਹਾਂ ਨੂੰ ਆਪਣੀ ਬਾਲਕਨੀ ਤੋਂ ਰੋਜ਼ਾਨਾ ਦੇਖ ਸਕਦੀ ਹਾਂ। ਮੈਨੂੰ ਪਤਾ ਹੈ ਕਿ ਤੁਸੀਂ ਸਾਨੂੰ ਦੇਖ ਰਹੇ ਹੋ। ਤੁਹਾਡਾ ਪਰਿਵਾਰ ਤੁਹਾਨੂੰ ਬਹੁਤ ਪਿਆਰ ਕਰਦਾ ਹੈ’?

PunjabKesari
ਦੱਸ ਦੇਈਏ ਕਿ ਹਿਨਾ ਖ਼ਾਨ ਦੇ ਪਿਤਾ ਅਸਲਮ ਖ਼ਾਨ ਦਾ ਦਿਹਾਂਤ 20 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋ ਗਿਆ ਸੀ। ਇਸ ਦੌਰਾਨ ਅਦਾਕਾਰਾ ਸ਼੍ਰੀਨਗਰ ’ਚ ਸੀ। ਖ਼ਬਰ ਮਿਲਦੇ ਹੀ ਹਿਨਾ ਖ਼ਾਨ ਤੁਰੰਤ ਮੁੰਬਈ ਪਹੁੰਚ ਗਈ ਸੀ। ਏਅਰਪੋਰਟ ’ਤੇ ਉਨ੍ਹਾਂ ਨੂੰ ਕਾਫ਼ੀ ਭਾਵੁਕ ਪਲਾਂ ’ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਹ ਕੋਰੋਨਾ ਦੀ ਚਪੇੇਟ ’ਚ ਆ ਗਈ। ਹਿਨਾ ਨੇ ਦੱਸਿਆ ਕਿ ਜਦੋਂ ਉਹ ਸ਼੍ਰੀਨਗਰ ਤੋਂ ਮੁੰਬਈ ਵਾਪਸ ਆ ਰਹੀ ਸੀ ਤਾਂ ਉਨ੍ਹਾਂ ਨੇ ਪੂਰੀ ਸਾਵਧਾਨੀ ਨਹੀਂ ਵਰਤੀ ਜਿਸ ਨਾਲ ਉਹ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ।   


author

Aarti dhillon

Content Editor

Related News