ਕੀਮੋਥੈਰੇਪੀ ਨਾਲ ਹਿਨਾ ਖਾਨ ਦਾ ਹੋਇਆ ਬੁਰਾ ਹਾਲ, ਹੁਣ ਇਸ ਤਸਵੀਰ ਨੇ ਵਧਾਈ Fans ਦੀ ਚਿੰਤਾ

Monday, Mar 17, 2025 - 12:23 PM (IST)

ਕੀਮੋਥੈਰੇਪੀ ਨਾਲ ਹਿਨਾ ਖਾਨ ਦਾ ਹੋਇਆ ਬੁਰਾ ਹਾਲ, ਹੁਣ ਇਸ ਤਸਵੀਰ ਨੇ ਵਧਾਈ Fans ਦੀ ਚਿੰਤਾ

ਮੁੰਬਈ: ਅਦਾਕਾਰਾ ਹਿਨਾ ਖਾਨ ਇਸ ਸਮੇਂ ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹੈ। ਹਿਨਾ ਕੀਮੋਥੈਰੇਪੀ ਕਰਵਾ ਰਹੀ ਹੈ ਜਿਸ ਕਾਰਨ ਉਸਨੂੰ ਕਈ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ, ਉਸਦੇ ਵਾਲ ਝੜ ਰਹੇ ਸਨ, ਜਿਸ ਕਾਰਨ ਉਸਨੂੰ ਆਪਣਾ ਸਿਰ ਮੁੰਨਵਾਉਣਾ ਪਿਆ। ਫਿਰ ਉਸਦੀਆਂ ਪਲਕਾਂ ਝੜ ਗਈਆਂ।

ਇਹ ਵੀ ਪੜ੍ਹੋ: 'ਮੈਂ ਬੀਫ ਤੇ ਮਟਨ ਦਾ ਸ਼ੌਕੀਨ ਹਾਂ..' 'ਰਾਮਾਇਣ' 'ਚ ਰਾਮ ਬਣਨ ਤੋਂ ਪਹਿਲਾਂ ਰਣਬੀਰ ਕਪੂਰ ਦੀ ਇਸ ਵੀਡੀਓ ਨਾਲ ਮਚਿਆ ਬਵਾਲ

PunjabKesari

ਹੁਣ ਅਦਾਕਾਰਾ ਨੂੰ ਇੱਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਨਹੁੰਆਂ ਦੀ ਇੱਕ ਫੋਟੋ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ, ਉਸਨੇ ਕੈਪਸ਼ਨ ਵਿੱਚ ਲਿਖਿਆ - 'ਤੁਹਾਡੇ ਵਿੱਚੋਂ ਬਹੁਤ ਸਾਰੇ ਮੇਰੇ ਨਹੁੰਆਂ ਬਾਰੇ ਪੁੱਛ ਰਹੇ ਹਨ, ਜਿਸ ਵਿੱਚ ਮੇਰੀ ਬਿਲਡਿੰਗ ਦੇ ਕੁਝ ਲੋਕ ਵੀ ਸ਼ਾਮਲ ਹਨ। ਮੈਂ ਕੋਈ ਨੇਲ ਪਾਲਿਸ਼ ਨਹੀਂ ਲਗਾਈ ਹੈ। ਮੈਂ ਨੇਲ ਪੇਂਟ ਲਗਾ ਕੇ ਪ੍ਰਾਰਥਨਾ ਕਿਵੇਂ ਕਰ ਸਕਦੀ ਹਾਂ? ਥੋੜ੍ਹਾ ਜਿਹਾ ਆਪਣਾ ਦਿਮਾਗ਼ ਵਰਤੋ, ਮੇਰੇ ਪਿਆਰੇ ਦੋਸਤੋ। ਨਹੁੰਆਂ ਦਾ ਰੰਗ ਬਦਲਣਾ ਕੀਮੋਥੈਰੇਪੀ ਦੇ ਸਭ ਤੋਂ ਆਮ ਮਾੜੇ ਪ੍ਰਭਾਵਾਂ ਵਿੱਚੋਂ ਇੱਕ ਹੈ। ਕੈਂਸਰ ਦੇ ਇਲਾਜ ਕਾਰਨ, ਮੇਰੇ ਨਹੁੰ ਨਾਜ਼ੁਕ ਅਤੇ ਸੁੱਕ ਗਏ ਹਨ। ਉਨ੍ਹਾਂ ਦਾ ਰੰਗ ਬਦਲ ਗਿਆ ਹੈ। ਕਈ ਵਾਰ ਨਹੁੰ ਖੁੱਦ ਹੀ ਟੁੱਟ ਕੇ ਡਿੱਗ ਜਾਂਦੇ ਹਨ। ਹਾਲਾਂਕਿ, ਇਹ ਸਭ ਅਸਥਾਈ (ਕੁੱਝ ਸਮੇਂ ਲਈ) ਹੈ ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਮੈਂ ਹੌਲੀ-ਹੌਲੀ ਠੀਕ ਹੋ ਰਹੀ ਹਾਂ।'

ਇਹ ਵੀ ਪੜ੍ਹੋ: ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਦੁਨੀਆ ਨੂੰ ਕਿਹਾ ਅਲਵਿਦਾ

PunjabKesari

ਤੁਹਾਨੂੰ ਦੱਸ ਦੇਈਏ ਕਿ ਰਮਜ਼ਾਨ ਦੇ ਮਹੀਨੇ ਜਦੋਂ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਸਨ, ਤਾਂ ਲੋਕਾਂ ਨੇ ਉਨ੍ਹਾਂ ਦੇ ਨਹੁੰਆਂ 'ਤੇ ਲੱਗੀ ਨੇਲ ਪਾਲਿਸ਼ ਦੇਖ ਕੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ। ਅਜਿਹੀ ਸਥਿਤੀ ਵਿੱਚ, ਹਿਨਾ ਨੇ ਟ੍ਰੋਲਸ ਨੂੰ ਜਵਾਬ ਦਿੱਤਾ ਹੈ ਅਤੇ ਦੱਸਿਆ ਹੈ ਕਿ ਇਹ ਨੇਲ ਪਾਲਿਸ਼ ਨਹੀਂ ਹੈ ਬਲਕਿ ਕੀਮੋਥੈਰੇਪੀ ਦਾ ਇੱਕ ਮਾੜਾ ਪ੍ਰਭਾਵ ਹੈ।

ਇਹ ਵੀ ਪੜ੍ਹੋ: ਹੋਲੀ ਪਾਰਟੀ 'ਤੇ ਮਸ਼ਹੂਰ ਅਦਾਕਾਰਾ ਨਾਲ ਹੋਈ ਛੇੜਛਾੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News