ਈਦ ’ਤੇ ਫ਼ਿਰ ਅੱਬੂ ਨੂੰ ਯਾਦ ਕਰ ਰਹੀ ਹਿਨਾ, ਪਤੀ ਦੀ ਕਬਰ ’ਤੇ ਪਹੁੰਚੀ ਅਦਾਕਾਰਾ ਦੀ ਮਾਂ
Monday, Jul 11, 2022 - 04:03 PM (IST)
ਮੁੰਬਈ: ਅਦਾਕਾਰਾ ਹਿਨਾ ਖ਼ਾਨ ਆਪਣੀ ਪ੍ਰੋਫ਼ੈਸ਼ਨਲ ਅਤੇ ਪਰਸਨਲ ਲਾਈਫ਼ ’ਚ ਸੰਤੁਲਨ ਬਣਾਈ ਰੱਖਦੀ ਹੈ। ਹਿਨਾ ਕੰਮ ’ਚ ਭਾਵੇਂ ਕਿੰਨੀ ਵੀ ਰੁੱਝੀ ਹੋਵੇ, ਉਹ ਹਮੇਸ਼ਾ ਆਪਣੇ ਪਰਿਵਾਰ ਲਈ ਸਮਾਂ ਕੱਢਦੀ ਹੈ। ਹਿਨਾ ਆਪਣੀ ਜ਼ਿੰਦਗੀ ਦੇ ਲਗਭਗ ਸਾਰੇ ਤਿਉਹਾਰ ਆਪਣੇ ਕਰੀਬੀ ਲੋਕਾਂ ਨਾਲ ਹੀ ਬਿਤਾਉਣਾ ਪਸੰਦ ਕਰਦੀ ਹੈ।
ਹਾਲ ਹੀ ’ਚ ਹਿਨਾ ਨੇ ਪਰਿਵਾਰ ਨਾਲ ਈਦ ਦਾ ਤਿਉਹਾਰ ਮਨਾਇਆ ਹੈ। ਇਸ ਦਿਨ ’ਤੇ ਹਿਨਾ ਖ਼ਾਨ ਇਰ ਵਾਰ ਫ਼ਿਰ ਆਪਣੇ ਮਰਹੂਮ ਅੱਬੂ ਅਸਲਮ ਖ਼ਾਨ ਦੀਆਂ ਯਾਦਾਂ ’ਚ ਗੁਆਚ ਗਈ ਹੈ। ਹਿਨਾ ਨੇ ਇੰਸਟਾਗ੍ਰਾਮ ਸਟੋਰੀ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ : IT'S PARTY TIME: 32 ਸਾਲਾਂ ਦੇ ਹੋਏ ਪਾਰਸ ਛਾਬੜਾ, ਮਾਹਿਰਾ ਸ਼ਰਮਾ ਨਾਲ ਦੇਰ ਰਾਤ ਮਨਾਇਆ ਜਨਮਦਿਨ
ਤਸਵੀਰ ’ਚ ਉਨ੍ਹਾਂ ਦੇ ਪਿਤਾ ਦੀ ਫ਼ੋਟੋ ਫ਼ਰੇਮ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹਿਨਾ ਨੇ ‘ਕਹਾਂ ਤੁਮ ਚੱਲੇ ਗਏ’ ਗੀਤ ਲਗਾਇਆ ਹੈ।
ਇਹ ਵੀ ਪੜ੍ਹੋ : ਕੈਲੀਫ਼ੋਰਨੀਆ ’ਚ ਅਰਸਲਾਨ ਗੋਨੀ ਨਾਲ ਛੁੱਟੀਆਂ ਦਾ ਆਨੰਦ ਲੈ ਰਹੀ ਸੁਜ਼ੈਨ ਖ਼ਾਨ, ਕੀਤੀਆਂ ਤਸਵੀਰਾਂ ਸਾਂਝੀਆਂ
ਇਸ ਤੋਂ ਇਲਾਵਾ ਹਿਨਾ ਵੀ ਮਾਂ ਦੇ ਨਾਲ ਪਿਤਾ ਦੇ ਮੰਜਾਰ ’ਤੇ ਪਹੁੰਚੀ। ਇਕ ਤਸਵੀਰ ’ਚ ਹਿਨਾ ਅੱਬੂ ਦੇ ਮੰਜਾਰ ਦੇ ਗੇਟ ਕੋਲ ਖੜ੍ਹੀ ਨਜ਼ਰ ਆ ਰਹੀ ਹੈ ਅਤੇ ਆਪਣੇ ਅਬੂ ਨੂੰ ਯਾਦ ਕਰ ਰਹੀ ਹੈ।
ਪਿਛਲੇ ਸਾਲ 20 ਅਪ੍ਰੈਲ ਨੂੰ ਹਿਨਾ ਖ਼ਾਨ ਦੇ ਪਿਤਾ ਅਸਲਮ ਖ਼ਾਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਹਿਨਾ ਬਹੁਤ ਟੁੱਟ ਗਈ ਸੀ। ਉਸ ਨੇ ਕੁਝ ਸਮੇਂ ਲਈ ਸੋਸ਼ਲ ਮੀਡੀਆ ਅਤੇ ਕੰਮ ਤੋਂ ਬ੍ਰੇਕ ਲਿਆ ਸੀ।ਹੌਲੀ-ਹੌਲੀ ਹਿਨਾ ਨੇ ਆਪਣੇ ਆਪ ਨੂੰ ਮਾਂ ਲਈ ਮਜਬੂਤ ਕਰ ਲਿਆ।