ਹਨੀਮੂਨ ਤੋਂ ਬਾਅਦ ਕੰਮ ’ਤੇ ਵਾਪਸ ਪੁੱਜੀ ਨੇਹਾ ਕੱਕੜ, ਜੱਜ ਹਿਮੇਸ਼ ਰੇਸ਼ਮੀਆ ਨੇ ਦਿੱਤਾ ਅਜੀਬ ਤੋਹਫ਼ਾ

Tuesday, Nov 24, 2020 - 01:07 PM (IST)

ਹਨੀਮੂਨ ਤੋਂ ਬਾਅਦ ਕੰਮ ’ਤੇ ਵਾਪਸ ਪੁੱਜੀ ਨੇਹਾ ਕੱਕੜ, ਜੱਜ ਹਿਮੇਸ਼ ਰੇਸ਼ਮੀਆ ਨੇ ਦਿੱਤਾ ਅਜੀਬ ਤੋਹਫ਼ਾ

ਜਲੰਧਰ (ਬਿਊਰੋ)– ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਨਾਲ 24 ਅਕਤੂਬਰ ਨੂੰ ਵਿਆਹ ਕਰਵਾਇਆ ਤੇ ਦੋਵੇਂ ਹਨੀਮੂਨ ਮਨਾਉਣ ਦੁਬਈ ਪਹੁੰਚ ਗਏ। ਨੇਹਾ ਕੱਕੜ ਨੇ ਹਨੀਮੂਨ ਤੋਂ ਪਰਤਦਿਆਂ ਕੰਮ ’ਤੇ ਵਾਪਸੀ ਕਰ ਲਈ ਹੈ। ਉਹ ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 2020’ ’ਚ ਬਤੌਰ ਜੱਜ ਸ਼ਾਮਲ ਹੋਈ ਹੈ। ਸ਼ੋਅ ’ਚ ਉਸ ਨਾਲ ਵਿਸ਼ਾਲ ਡਡਲਾਨੀ ਤੇ ਹਿਮੇਸ਼ ਰੇਸ਼ਮੀਆ ਵੀ ਜੱਜ ਬਣੇ ਹਨ। ਸ਼ੋਅ ਦਾ ਪਹਿਲਾ ਐਪੀਸੋਡ 28 ਨਵੰਬਰ ਨੂੰ ਪ੍ਰਸਾਰਿਤ ਹੋਵੇਗਾ। ਇਸ ਲਈ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।

ਸ਼ੋਅ ਦੀ ਸ਼ੂਟਿੰਗ ਦੌਰਾਨ ਨੇਹਾ ਕੱਕੜ ਲਈ ਹਿਮੇਸ਼ ਰੇਸ਼ਮੀਆ ਇਕ ਖਾਸ ਤੋਹਫ਼ਾ ਲੈ ਕੇ ਆਏ। ਇਸ ਤੋਹਫ਼ੇ ’ਚ ਨੇਹਾ ਲਈ ਗੋਲਗੱਪੇ ਸਨ, ਜੋ ਕਿ ਨੇਹਾ ਨੂੰ ਕਾਫੀ ਪਸੰਦ ਹਨ। ਨੇਹਾ ਇਸ ਤੋਹਫ਼ੇ ਨੂੰ ਦੇਖ ਕੇ ਕਾਫੀ ਖੁਸ਼ ਹੋਈ। ਨੇਹਾ ਨੇ ਜਿਵੇਂ ਹੀ ਪਹਿਲਾ ਗੋਲਗੱਪਾ ਖਾਧਾ, ਉਸ ਦਾ ਮੂੰਹ ਬੰਦ ਹੋ ਗਿਆ। ਨੇਹਾ ਨੂੰ ਕੁਝ ਸਮਝ ’ਚ ਨਹੀਂ ਆਇਆ ਕਿ ਉਹ ਕੀ ਕਰੇ। ਬਾਕੀ ਦੋਵੇਂ ਜੱਜ ਇਹ ਦੇਖ ਕੇ ਹੱਸਣ ਲੱਗੇ।

PunjabKesari

ਅਸਲ ’ਚ ਇਸ ਗੋਲਗੱਪੇ ’ਚ ਖੱਟੇ-ਮਿੱਠੇ ਪਾਣੀ ਦੀ ਜਗ੍ਹਾ ਕਰੇਲੇ ਦੇ ਜੂਸ ਦੀ ਵਰਤੋਂ ਕੀਤੀ ਗਈ ਸੀ ਤੇ ਇਸ ਬਾਰੇ ਨੇਹਾ ਕੱਕੜ ਨੂੰ ਨਹੀਂ ਪਤਾ ਸੀ। ਹਿਮੇਸ਼ ਨੇ ਵੀ ਇਸ ਨੂੰ ਉਦੋਂ ਤਕ ਲੁਕੋ ਕੇ ਰੱਖਿਆ, ਜਦੋਂ ਤਕ ਨੇਹਾ ਨੇ ਇਸ ਨੂੰ ਖਾਧਾ ਨਹੀਂ। ਨੇਹਾ ਕੱਕੜ ਨੂੰ ਹਿਮੇਸ਼ ਵਲੋਂ ਦਿੱਤਾ ਗਿਆ ਇਹ ਵਿਆਹ ਦਾ ਤੋਹਫ਼ਾ ਹਮੇਸ਼ਾ ਯਾਦ ਰਹਿਣ ਵਾਲਾ ਹੈ।

ਨੇਹਾ ਕੱਕੜ ਨੇ ਵਿਆਹ ਤੋਂ ਪਹਿਲਾਂ ਆਪਣੇ ਹੋਣ ਵਾਲੇ ਪਤੀ ਨਾਲ ਮਿਲ ਕੇ ਆਪਣੇ ਵਿਆਹ ਲਈ ਗੀਤ ਵੀ ਲਾਂਚ ਕੀਤਾ ਸੀ। ਇਸ ਗੀਤ ਦਾ ਨਾਂ ਸੀ ‘ਨੇਹੂ ਦਾ ਵਿਆਹ’। ਇਸ ਨੂੰ ਰੋਹਨਪ੍ਰੀਤ ਸਿੰਘ ਤੇ ਨੇਹਾ ਕੱਕੜ ਨੇ ਇਕੱਠਿਆਂ ਗਾਇਆ ਸੀ। ਨੇਹਾ ਕੱਕੜ ਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੇ ਪਹਿਲੇ ਗੀਤ ਨੂੰ ‘ਦੇਸੀ ਮਿਊਜ਼ਿਕ ਫੈਕਟਰੀ’ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਸੀ, ਜੋ ਨੇਹਾ ਤੇ ਰੋਹਨ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


author

Rahul Singh

Content Editor

Related News