ਹਿਮਾਂਸ਼ੀ ਦੀ ਮਹਿੰਦੀ ਲਗਵਾਉਂਦਿਆਂ ਦੀ ਵੀਡੀਓ ਵਾਇਰਲ, ਕੀ ਆਸਿਮ ਲਈ ਰੱਖਿਆ ਕਰਵਾ ਚੌਥ ਦਾ ਵਰਤ?

Wednesday, Nov 04, 2020 - 02:14 PM (IST)

ਹਿਮਾਂਸ਼ੀ ਦੀ ਮਹਿੰਦੀ ਲਗਵਾਉਂਦਿਆਂ ਦੀ ਵੀਡੀਓ ਵਾਇਰਲ, ਕੀ ਆਸਿਮ ਲਈ ਰੱਖਿਆ ਕਰਵਾ ਚੌਥ ਦਾ ਵਰਤ?

ਜਲੰਧਰ (ਬਿਊਰੋ)– ਪੰਜਾਬੀ ਗਾਇਕ ਤੇ ਮਾਡਲ ਹਿਮਾਂਸ਼ੀ ਖੁਰਾਣਾ ਦਾ ਬਿੱਗ ਬੌਸ ਫੇਮ ਆਸਿਮ ਰਿਆਜ਼ ਨਾਲ ਰਿਲੇਸ਼ਨਸ਼ਿਪ ਹਮੇਸ਼ਾ ਸੁਰਖੀਆਂ ’ਚ ਰਹਿੰਦਾ ਹੈ। ਦੋਵਾਂ ਦੀ ਕੈਮਿਸਟਰੀ ਹਮੇਸ਼ਾ ਸਾਰਿਆਂ ਦੇ ਦਿਲ ਜਿੱਤਣ ’ਚ ਕਾਮਯਾਬ ਰਹਿੰਦੀ ਹੈ। ਫੈਨਜ਼ ਇਸ ਜੋੜੀ ਨੂੰ ਹਮੇਸ਼ਾ ਇਕੱਠੇ ਦੇਖਣਾ ਪਸੰਦ ਕਰਦੇ ਹਨ।

PunjabKesari

ਹੁਣ ਕਵਰਾਚੌਥ ਦੇ ਮੌਕੇ ’ਤੇ ਹਿਮਾਂਸ਼ੀ ਦੇ ਹੱਥਾਂ ’ਤੇ ਮਹਿੰਦੀ ਰਚ ਗਈ ਹੈ। ਹਾਲ ਹੀ ’ਚ ਹਿਮਾਂਸ਼ੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਉਹ ਆਪਣੇ ਹੱਥਾਂ ’ਤੇ ਮਹਿੰਦੀ ਲਗਵਾਉਂਦੀ ਨਜ਼ਰ ਆ ਰਹੀ ਹੈ।

PunjabKesari

ਹਿਮਾਂਸ਼ੀ ਦੀ ਇਹ ਵੀਡੀਓ ਸਾਹਮਣੇ ਆਉਂਦਿਆਂ ਹੀ ਸੋਸ਼ਲ ਮੀਡੀਆ ’ਤੇ ਅਕਟਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਕਿ ਉਸ ਨੇ ਆਸਿਮ ਲਈ ਕਰਵਾਚੌਥ ਦਾ ਵਰਤ ਰੱਖਿਆ ਹੈ। ਅਜਿਹਾ ਕੁਝ ਅਜੇ ਹਿਮਾਂਸ਼ੀ ਵਲੋਂ ਨਹੀਂ ਦੱਸਿਆ ਗਿਆ ਹੈ ਪਰ ਉਸ ਦਾ ਮਹਿੰਦੀ ਲਗਾਉਣਾ ਇਸ ਖਬਰ ਨੂੰ ਹਵਾ ਦੇ ਰਿਹਾ ਹੈ।

 
 
 
 
 
 
 
 
 
 
 
 
 
 

Look at them 😂😂😂

A post shared by Himanshi Khurana 👑 (@iamhimanshikhurana) on Nov 3, 2020 at 10:40am PST

ਸਾਹਮਣੇ ਆਈ ਵੀਡੀਓ ’ਚ ਹਿਮਾਂਸ਼ੀ ਦੇ ਦੋਸਤ ਵੀ ਉਸ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਉਹ ਕਹਿ ਰਹੇ ਹਨ ਕਿ ਹਿਮਾਂਸ਼ੀ ਵਿਆਹ ਕਰਵਾਉਣ ਜਾ ਰਹੀ ਹੈ। ਵੀਡੀਓ ’ਚ ਹਿਮਾਂਸ਼ੀ ਹੱਸ ਜ਼ਰੂਰ ਰਹੀ ਹੈ ਪਰ ਉਸ ਦੀ ਆਸਿਮ ਰਿਆਜ਼ ਨਾਲ ਖੂਬਸੂਰਤ ਕੈਮਿਸਟਰੀ ਕਿਸੇ ਤੋਂ ਲੁਕੀ ਨਹੀਂ ਹੈ।


author

Rahul Singh

Content Editor

Related News