ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਿਮਾਂਸ਼ੀ ਖੁਰਾਣਾ ਦੀਆਂ ਇਹ ਤਸਵੀਰਾਂ

09/01/2020 4:41:06 PM

ਜਲੰਧਰ (ਬਿਊਰੋ) - ਆਏ ਦਿਨ ਹਿਮਾਂਸ਼ੀ ਖੁਰਾਣਾ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਵੀਡੀਓ 'ਚ ਉਨ੍ਹਾਂ ਦਾ ਬਹੁਤ ਹੀ ਕਿਊਟ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।
PunjabKesari
ਇਸ ਵੀਡੀਓ ਨੂੰ ਹੁਣ ਤੱਕ ਵੱਡੀ ਗਿਣਤੀ 'ਚ ਲੋਕ ਵੇਖ ਚੁੱਕੇ ਹਨ ਅਤੇ ਲਗਾਤਾਰ ਕੁਮੈਂਟਸ ਰਾਹੀਂ ਆਪਣਾ ਪ੍ਰਤੀਕਰਮ ਦੇ ਰਹੇ ਹਨ। ਇਸ ਤੋਂ ਇਲਾਵਾ ਹਿਮਾਂਸ਼ੀ ਖੁਰਾਣਾ ਵੱਖ-ਵੱਖ ਆਊਟਫਿੱਟ 'ਚ ਪੋਜ਼ ਦਿੰਦੀ ਵੀ ਨਜ਼ਰ ਆ ਰਹੀ ਹੈ।
PunjabKesari
ਪੀਲੇ ਰੰਗ ਦੀ ਡਰੈੱਸ 'ਚ ਹਿਮਾਂਸ਼ੀ ਖੁਰਾਣਾ ਕਾਫ਼ੀ ਖੂਬਸੂਰਤ ਲੱਗ ਰਹੀ ਹੈ। ਇਸ ਤੋਂ ਇਲਾਵਾ ਹਰੇ ਰੰਗ ਦੀ ਡਰੈੱਸ 'ਚ ਵੀ ਉਸ ਦਾ ਅੰਦਾਜ਼ ਕਾਫ਼ੀ ਦਿਲ ਖਿੱਚਵਾਂ ਹੈ। ਉਸ ਦਾ ਇਹ ਅੰਦਾਜ਼ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਹਿਮਾਂਸ਼ੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਗੀਤਾਂ 'ਚ ਆ ਰਹੇ ਹਨ। ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹਿਮਾਂਸ਼ੀ ਖੁਰਾਣਾ ਇੱਕ ਰਿਐਲਿਟੀ ਸ਼ੋਅ 'ਚ ਕਾਫ਼ੀ ਪਸੰਦ ਕੀਤਾ ਗਿਆ ਸੀ।
PunjabKesari
ਸ਼ਹਿਨਾਜ਼ ਗਿੱਲ ਦੇ ਨਾਲ ਵਿਵਾਦ ਨੂੰ ਲੈ ਕੇ ਵੀ ਕਾਫ਼ੀ ਸੁਰਖੀਆਂ 'ਚ ਰਹੀ ਸੀ। ਆਸਿਮ ਰਿਆਜ਼ ਨਾਲ ਉਨ੍ਹਾਂ ਦੀ ਜੋੜੀ ਨੂੰ ਵੀ ਖ਼ੂਬ ਪਸੰਦ ਕੀਤਾ ਗਿਆ ਸੀ।
PunjabKesari
ਮਾਡਲਿੰਗ ਕਰਨ ਦੇ ਨਾਲ-ਨਾਲ ਉਹ ਗਾਇਕੀ ਦੇ ਖੇਤਰ 'ਚ ਵੀ ਨਿੱਤਰ ਚੁੱਕੀ ਹੈ ਅਤੇ ਉਨ੍ਹਾਂ ਨੇ ਹੁਣ ਤੱਕ ਕਈ ਗੀਤ ਵੀ ਆਪਣੀ ਆਵਾਜ਼ 'ਚ ਕੱਢੇ ਹਨ, ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।
PunjabKesari

PunjabKesari

PunjabKesari

PunjabKesari


sunita

Content Editor

Related News