ਸ਼ਹਿਨਾਜ਼ ਦੀ ਰਾਹ ''ਤੇ ਨਿਕਲੀ ਹਿਮਾਂਸ਼ੀ ਖੁਰਾਣਾ, ਬੋਲਡ ਤਸਵੀਰਾਂ ਨਾਲ ਬਟੋਰ ਰਹੀ ਹੈ ਸੁਰਖੀਆਂ

4/27/2021 3:14:23 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਹਿਮਾਂਸ਼ੀ ਖੁਰਾਨਾ ਕਾਫ਼ੀ ਸੁਰਖੀਆਂ 'ਚ ਹੈ। ਉਸ ਨੇ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬਾਸ 13' 'ਚ ਵੀ ਖ਼ੂਬ ਸੁਰਖੀਆਂ ਬਟੋਰੀਆਂ ਸਨ। ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੀਆਂ ਗਲੈਮਰਸ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਾਫ਼ੀ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ।

PunjabKesari

ਸ਼ਹਿਨਾਜ਼ ਦੀ ਰਾਹ 'ਤੇ ਚੱਲੀ ਹਿਮਾਂਸ਼ੀ
ਅੱਜਕੱਲ੍ਹ ਹਿਮਾਂਸ਼ੀ ਖੁਰਾਨਾ ਜਿਮ 'ਚ ਕਾਫ਼ੀ ਪਸੀਨਾ ਵਹਾ ਰਹੀ ਹੈ ਅਤੇ ਉਸ ਦਾ ਅਸਰ ਵੀ ਵਿਖਾਈ ਦੇ ਰਿਹਾ ਹੈ। ਹਿਮਾਂਸ਼ੀ ਪਹਿਲਾਂ ਤੋਂ ਕਾਫ਼ੀ ਫਿੱਟ ਹੋ ਗਈ ਹੈ। ਅਜਿਹੇ 'ਚ ਹੁਣ ਪ੍ਰਸ਼ੰਸਕ ਕਹਿ ਰਹੇ ਹਨ ਕਿ ਹਿਮਾਂਸ਼ੀ ਖੁਰਾਨਾ ਸ਼ਹਿਨਾਜ਼ ਗਿੱਲ ਦੀ ਰਾਹ 'ਤੇ ਚੱਲ ਪਈ ਹੈ ਅਤੇ ਉਨ੍ਹਾਂ ਨੂੰ ਫੋਲੋ ਕਰ ਰਹੀ ਹੈ।

PunjabKesari
ਅਕਸਰ ਹਿਮਾਂਸ਼ੀ ਖੁਰਾਨਾ ਨੂੰ ਇੰਡੀਅਨ ਲੁੱਕ 'ਚ ਹੀ ਦੇਖਿਆ ਜਾਂਦਾ ਹੈ ਪਰ ਹੁਣ ਉਸ ਦੇ ਇਸ ਅੰਦਾਜ਼ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ। 

PunjabKesari

ਸ਼ਹਿਨਾਜ਼ ਨਾਲ ਹੋਈ ਸੀ ਕੈਟਫਾਈਟ
ਹਿਮਾਂਸ਼ੀ ਖ਼ੁਰਾਣਾ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦਾ ਵੀ ਹਿੱਸਾ ਰਹੀ ਸੀ। ਉਹ ਵਾਈਲਡ ਕਾਰਡ ਕੰਟੈਸਟੈਂਟ ਬਣ ਕੇ ਸ਼ੋਅ 'ਚ ਗਈ ਸੀ। ਇਸ ਸ਼ੋਅ ਦੌਰਾਨ ਸ਼ਹਿਨਾਜ਼ ਗਿੱਲ 'ਤੇ ਉਸ ਨੇ ਕਾਫ਼ੀ ਤੰਜ ਕੱਸੇ ਸਨ ਅਤੇ ਦੋਵਾਂ ਦੀ ਕੈਟਫਾਈਟ ਵੀ ਵੇਖਣ ਨੂੰ ਮਿਲੀ ਸੀ।

PunjabKesari

ਹਿਮਾਂਸ਼ੀ ਦਾ ਮੇਕਓਵਰ
ਹੁਣ ਸ਼ਹਿਨਾਜ਼ ਨੂੰ ਟਕਰ ਦੇਣ ਲਈ ਹਿਮਾਂਸ਼ੀ ਨੇ ਆਪਣਾ ਜ਼ਬਰਦਸਤ ਮੇਕਓਵਰ ਕੀਤਾ ਹੈ। ਦੱਸ ਦਈਏ ਕਿ ਹਿਮਾਂਸ਼ੀ ਕਈ ਮਿਊਜ਼ਿਕ ਵੀਡੀਓਜ਼ 'ਚ ਵੀ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹਿਮਾਂਸ਼ੀ ਖੁਰਾਣਾ ਨੇ ਕਈ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ।
PunjabKesari
ਆਸਿਮ ਰਿਆਜ਼ ਨੂੰ ਡੇਟ ਕਰ ਰਹੀ ਹੈ ਹਿਮਾਂਸ਼ੀ 
ਦੱਸ ਦਈਏ ਕਿ 'ਬਿੱਗ ਬੌਸ 13' ਦੌਰਾਨ ਹੀ ਹਿਮਾਂਸ਼ੀ ਖੁਰਾਣਾ ਦੀ ਆਸਿਮ ਰਿਆਜ਼ ਨਾਲ ਮੁਲਾਕਾਤ ਹੋਈ ਸੀ। ਇਸ ਦੌਰਾਨ ਹੀ ਆਸਿਮ ਨੇ ਹਿਮਾਂਸ਼ੀ ਨੂੰ ਪ੍ਰਪੋਜ਼ ਕੀਤਾ ਸੀ, ਜਿਸ ਤੋਂ ਬਾਅਦ ਹਿਮਾਂਸ਼ੀ ਨੇ ਉਨ੍ਹਾਂ ਦਾ ਪ੍ਰਪੋਜ਼ਲ ਸਵੀਕਾਰ ਕਰ ਲਿਆ ਸੀ। ਫਿਲਹਾਲ ਦੋਵੇਂ ਰਿਲੇਸ਼ਨਸ਼ਿਪ 'ਚ ਹਨ ਅਤੇ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।

PunjabKesari

 

PunjabKesari


sunita

Content Editor sunita