ਹਿਮਾਂਸ਼ੀ ਖੁਰਾਣਾ ਦਾ ''ਦੇਖੋ ਬਦਤਮੀਜ਼ ਹੋ ਗਿਆ'' ''ਤੇ ਨਿਵੇਕਲਾ ਡਾਂਸ, ਵੀਡੀਓ ਵਾਇਰਲ

Saturday, Jun 12, 2021 - 04:27 PM (IST)

ਹਿਮਾਂਸ਼ੀ ਖੁਰਾਣਾ ਦਾ ''ਦੇਖੋ ਬਦਤਮੀਜ਼ ਹੋ ਗਿਆ'' ''ਤੇ ਨਿਵੇਕਲਾ ਡਾਂਸ, ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) : ਪੰਜਾਬੀ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ 'ਬਿੱਗ ਬੌਸ 13' ਤੋਂ ਜ਼ਿਆਦਾ ਪ੍ਰਸਿੱਧ ਹੋਈ ਹੈ। ਉਸ ਨੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਤੋਂ ਕਾਫ਼ੀ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ 'ਚ ਰਹੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਹ ਆਪਣੀ ਕਾਰਗੁਜ਼ਾਰੀ ਨਾਲ ਲੋਕਾਂ ਦਾ ਦਿਲ ਜਿੱਤਣ 'ਚ ਕੋਈ ਕਸਰ ਨਹੀਂ ਛੱਡਦੀ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਪ੍ਰਸ਼ੰਸਕ ਹਿਮਾਂਸ਼ੀ ਖੁਰਾਣਾ ਦੇ ਡਾਂਸ ਦੀ ਸ਼ਲਾਘਾ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Himanshi Khurana 👑 (@iamhimanshikhurana)

ਹਿਮਾਂਸ਼ੀ ਖੁਰਾਣਾ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਹਿਮਾਂਸ਼ੀ 'ਦੇਖੋ ਬਦਤਮੀਜ਼ ਹੋ ਗਿਆ' ਗਾਣੇ 'ਤੇ ਜ਼ਬਰਦਸਤ ਹਾਵ-ਭਾਵ ਦਰਸਾਉਂਦੀ ਵਿਖਾਈ ਦੇ ਰਹੀ ਹੈ। ਹਿਮਾਂਸ਼ੀ ਇਸ ਗਾਣੇ ਦੇ ਟ੍ਰੈਂਡ ਨੂੰ ਫ਼ਾਲੋਅ ਕਰ ਰਹੀ ਹੈ। ਵੀਡੀਓ 'ਚ ਉਸ ਨੇ ਪਹਿਲਾਂ ਬਲੈਕ ਕਲਰ ਦਾ ਟੌਪ ਪਾਇਆ ਹੋਇਆ ਹੈ ਤੇ ਫਿਰ ਅਚਾਨਕ ਉਹ ਨੀਲੇ ਰੰਗ ਦਾ ਸੂਟ 'ਚ ਦਿਸਦੀ ਹੈ। ਵੀਡੀਓ 'ਚ ਉਸ ਦੇ ਇਜ਼ਹਾਰ ਜ਼ਬਰਦਸਤ ਲੱਗ ਰਹੇ ਹਨ। ਉਸ ਦੇ ਮਜ਼ਾਕੀਆ ਅੰਦਾਜ਼ ਨੂੰ ਵੇਖ ਕੇ ਪ੍ਰਸ਼ੰਸਕ ਉਸ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ। ਹਿਮਾਂਸ਼ੀ ਖੁਰਾਣਾ ਦੇ ਇਸ ਵੀਡੀਓ ਨੂੰ 75 ਹਜ਼ਾਰ ਤੋਂ ਵੱਧ ਲਾਈਕਸ ਤੇ 1775 ਹਜ਼ਾਰ ਤੋਂ ਵੱਧ ਕੁਮੈਂਟ ਮਿਲ ਚੁੱਕੇ ਹਨ। 

 
 
 
 
 
 
 
 
 
 
 
 
 
 
 
 

A post shared by Himanshi Khurana 👑 (@iamhimanshikhurana)

ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਰਹੀ ਹੈ। ਉਸ ਨੇ 16 ਸਾਲ ਦੀ ਉਮਰ 'ਚ ਇੱਕ ਮਾਡਲ ਦੇ ਤੌਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੂੰ 'ਮਿਸ ਲੁਧਿਆਣਾ' ਦੇ ਖਿਤਾਬ ਨਾਲ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ।


author

sunita

Content Editor

Related News