ਕੋਰੋਨਾ ਆਫ਼ਤ ’ਚ ਹਿਮਾਨੀ ਸ਼ਿਵਪੁਰੀ ਨੇ ਬਿਆਨ ਕੀਤਾ ਦਰਦ, ਕਿਹਾ-‘ਕੰਮ ਨਾ ਹੋਣ ਕਾਰਨ ਨਹੀਂ ਹੋ ਰਹੀ ਇਨਕਮ’
Tuesday, May 18, 2021 - 12:29 PM (IST)
ਮੁੰਬਈ: ਕੋਰੋਨਾ ਵਾਇਰਸ ਦੇ ਕਾਰਨ ਚਾਹੇ ਆਮ ਲੋਕ ਹੋਣ ਜਾਂ ਸਿਤਾਰੇ ਸਭ ਨੂੰ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਰੋਨਾ ਕਾਰਨ ਬਾਲੀਵੁੱਡ ਅਤੇ ਟੀ.ਵੀ. ਇੰਡਸਟਰੀ ’ਚ ਤਾਲਾ ਲੱਗ ਗਿਆ ਹੈ। ਸਭ ਸਿਤਾਰਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ’ਚ ਅਦਾਕਾਰਾ ਹਿਮਾਨੀ ਸ਼ਿਵਪੁਰੀ ਨੇ ਕੰਮ ਬੰਦ ਹੋਣ ਨੂੰ ਲੈ ਕੇ ਆਪਣਾ ਦਰਦ ਬਿਆਨ ਕੀਤਾ ਹੈ।
ਹਿਮਾਨੀ ਨੇ ਇਸ ਬਾਰੇ ’ਚ ਗੱਲ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਔਖਾ ਸਮਾਂ ਹੈ। ਖ਼ਾਸ ਕਰਕੇ ਉਨ੍ਹਾਂ ਸਿਤਾਰਿਆਂ ਲਈ ਜਿਨ੍ਹਾਂ ਦੇ ਕੋਲ ਆਮਦਨ ਦਾ ਸਾਧਨ ਨਹੀਂ ਹੈ। ਭਾਵੇਂ ਹੀ ਪੁਰਾਣੇ ਕਲਾਕਾਰ ਅਜੇ ਵੀ ਕੰਮ ਕਰ ਰਹੇ ਹਨ ਪਰ ਉਨ੍ਹਾਂ ਲਈ ਇਹ ਸੰਘਰਸ਼ ਕਰਨ ਦਾ ਸਮਾਂ ਹੈ।
ਪਿਛਲੇ ਇਕ ਸਾਲ ਬਹੁਤ ਘੱਟ ਇਨਕਮ ਹੋ ਰਹੀ ਹੈ। ਹਿਮਾਨੀ ਨੇ ਅੱਗੇ ਕਿਹਾ ਕਿ ਮੇਰੇ ਲਈ ਕੋਈ ਪ੍ਰੋਵੀਡੈਂਟ ਜਾਂ ਕੇਅਰ ਫੰਡ ਨਹੀਂ ਹੈ, ਜਿਸ ਦੀ ਅਸੀਂ ਮੁਸ਼ਕਿਲ ਸਮੇਂ ’ਚ ਵਰਤੋਂ ਕਰ ਸਕੀਏ। ਮੈਨੂੰ ਭਰੋਸਾ ਹੈ ਕਿ ਇਕ ਦਿਨ ਸਭ ਕੁਝ ਠੀਕ ਹੋ ਜਾਵੇਗਾ।
ਇਸ ਤੋਂ ਇਲਾਵਾ ਹਿਮਾਨੀ ਨੇ ਕਿਹਾ ਕਿ-ਵਰਤਮਾਨ ਸਮਾਂ ਠੀਕ ਹੈ। ਸਭ ਨੂੰ ਆਪਣੀ ਸੁਰੱਖਿਆ ਦੀ ਜ਼ਰੂਰਤ ਹੈ। ਘਰ ’ਚ ਰਹੋ ਅਤੇ ਸਾਰੇ ਸਾਵਧਾਨ ਰਹੋ। ਸਭ ਨੂੰ ਇਮਿਊਨਿਟੀ ਮਜ਼ਬੂਤ ਕਰਨ ਦੇ ਨਾਲ ਇਮੋਸ਼ਨਲ ਅਤੇ ਫਿਜ਼ੀਕਲ ਤਣਾਅ ਨੂੰ ਘੱਟ ਕਰਨ ਦੀ ਲੋੜ ਹੈ