ਦੀਪਿਕਾ ਪਾਦੁਕੋਣ ਦੇ ਗੀਤ ਘੂਮਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ,12 ਕਰੋੜ ਰੁਪਏ ਸੀ ਇਸ ਗੀਤ ਦਾ ਬਜਟ

06/24/2022 4:51:59 PM

ਬਾਲੀਵੁੱਡ ਡੈਸਕ: ਬਾਲੀਵੁੱਡ ਫ਼ਿਲਮਾਂ ਦੀਆਂ ਫ਼ਿਲਮਾਂ ’ਚ ਵੀ ਪਾਣੀ ਵਾਂਗ ਪੈਸਾ ਲਗਾਇਆ ਜਾ ਰਿਹਾ ਹੈ। ਫ਼ਿਲਮਾਂ ਦਾ ਬਜਟ ਲਗਭਗ 400-500 ਦੇ ਕਰੀਬ ਪਹੁੰਚ ਗਿਆ ਹੈ। ਅਜਿਹਾ ਹੀ ਇਕ ਗੀਤ ਦੀਪਿਕਾ ਪਾਦੁਕੋਣ ਦਾ ਹੈ। ਜਾਣਕਾਰੀ ਮੁਤਾਬਰ ਇਸ ਗੀਤ ’ਚ ਬਜਟ 12 ਕਰੋੜ ਰੁਪਏ ਸੀ।

PunjabKesari

ਇਹ ਗੀਤ ਸਾਲ 2018 ’ਚ ਰਿਲੀਜ਼ ਫ਼ਿਲਮ ਪਦਮਾਵਤ ਫ਼ਿਲਮ ਘੂਮਰ ਸੀ। ਇਸ ਗੀਤ ਨੂੰ ਖ਼ਾਸ ਬਣਾਉਣ ਲਈ ਸੰਜੇ ਭੰਸਾਲੀ ਨੇ ਕੋਈ ਕਸਰ ਨਹੀਂ ਛੱਡੀ ਸੀ। ਸੈੱਟ ਤੋਂ ਲੈ ਦੀਪਿਕਾ ਅਤੇ ਉਸ ਦੀਆਂ ਬੈਕਗਰਾਊਂਡ ਡਾਂਸਰਾਂ ਨਾਲ ਜੁੜੀ ਹਰ ਗੱਲ ਦਾ ਖ਼ਾਸ ਧਿਆਨ ਦਿੱਤਾ ਗਿਆ ਸੀ ।

PunjabKesari

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਗੀਤ ’ਚ ਦੀਪਿਕਾ ਨੇ 20 ਕਿਲੋਗ੍ਰਾਮ ਵਜ਼ਨ ਦੀ ਜਿਊਲਰੀ ਪਾਈ ਹੋਈ ਸੀ, ਜੋ ਕਰੋੜਾਂ ’ਚ ਤਿਆਰ ਕੀਤੀ ਗਈ ਸੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਦੀਪਿਕਾ ਨੇ ਗੀਤ ’ਚ ਜੋ ਲਹਿੰਗਾ ਪਾਇਆ ਸੀ, ਉਹ ਵੀ ਬਹੁਤ ਹੀ ਖ਼ਾਸ ਸੀ। ਦੀਪਿਕਾ ਦਾ ਇਹ ਲਹਿੰਗਾ ਖ਼ਾਸ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਸੀ, ਜਿਸ ’ਚ ਸੋਨੇ ਅਤੇ ਚਾਂਦੀ ਦੀਆਂ ਤਾਰਾਂ ਦਾ ਇਸਤੇਮਾਲ ਕੀਤਾ ਗਿਆ ਸੀ।

ਇਹ  ਵੀ ਪੜ੍ਹੋ : ਬੈਕਲੈਸ ਡਰੈੱਸ ’ਚ ਜਾਹਨਵੀ ਨੇ ਕਵਾਇਆ ਫ਼ੋਟੋਸ਼ੂਟ, ਤਸਵੀਰਾਂ ਨੂੰ ਦੇਖ ਦੀਵਾਨੇ ਹੋਏ ਪ੍ਰਸ਼ੰਸਕ

PunjabKesari

ਰਾਣੀ ਪਦਮਾਵਤੀ ਦੇ ਕਿਰਦਾਰ ਨੂੰ ਨਿਭਾਉਣ ’ਚ ਦੀਪਿਕਾ ਨੇ ਇਸ ਗੀਤ ’ਚ ਅਜਿਹਾ ਪ੍ਰਦਰਸ਼ਨ ਕੀਤਾ ਸੀ ਕਿ ਉਹ ਕਿਸੇ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਸੀ। ਦੱਸ ਦੇਈਏ ਕਿ ਦੀਪਿਕਾ ਦੇ ਲਹਿੰਗੇ ਦਾ ਬਜਨ 30 ਕਿਲੋ ਤੱਕ ਪਹੁੰਚ ਗਿਆ ਸੀ, ਜਿਸ ’ਚ ਘੂਮਰ ਕਰਨਾ ਸੋਖਾ ਨਹੀਂ ਸੀ।

ਇਹ  ਵੀ ਪੜ੍ਹੋ : ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦੀ ਇਸ ਵੀਡੀਓ ਨੂੰ ਦੇਖ ਗੁੱਸੇ ’ਚ ਆਏ ਯੂਜ਼ਰਸ

PunjabKesari

ਇਹ ਵੀ ਕਿਹਾ ਜਾ ਰਿਹਾ ਹੈ ਕਿ ਦੀਪਿਕਾ ਤੋਂ ਇਲਾਵਾ ਬੈਕਗਰਾਊਂਡ ਡਾਂਸਰਾਂ ਦੇ ਜੇਵਰ ਵੀ ਖ਼ਾਸ ਸੀ। ਇਹ ਸੋਨੇ ਦੇ ਜੇਵਰ ਸੀ ਜਿਸ ਲਈ ਕਾਫ਼ੀ ਰਕਮ ਖ਼ਰਚ ਕੀਤੀ ਗਈ ਸੀ। ਜਦੋਂ ਇਹ ਗੀਤ ਰਿਲੀਜ਼ ਹੋਇਆ ਸੀ ਤਾਂ ਹਰ ਕੋਈ ਇਸ ਦੀ ਸ਼ਾਨ ਨੂੰ ਦੇਖ ਹੈਰਾਨ ਰਹਿ ਗਿਆ ਸੀ।

PunjabKesari

ਜਿਵੇਂ ਕਿ ਸੰਜੇ ਲੀਲਾ ਭੰਸਾਲੀ ਨੇ ਜਿਸ ਤਰ੍ਹਾਂ ਇਸ ਗੀਤ ਨੂੰ ਤਿਆਰ ਕਰਨਾ ਸੀ ਉਨ੍ਹਾਂ ਨੇ ਉਸੇ ਤਰ੍ਹਾਂ ਕੀਤਾ। ਬਿਨਾਂ ਕੋਈ ਸਮਝੌਤਾ ਕੀਤੇ ਪੈਸੇ ਪਾਣੀ ਵਾਂਗ ਲਗਾ ਦਿੱਤੇ। ਇਸ ਗੀਤ ਨੂੰ ਤਿਆਰ ਕਰਨ ਲਈ 12 ਕਰੋੜ ਰੁਪਏ ਦੀ ਵੱਡੀ ਲਾਗਤ ਆਈ ਅਤੇ ਇਹ ਬਾਲੀਵੁੱਡ ਦਾ ਸਭ ਤੋਂ ਮਹਿੰਗਾ ਗੀਤ ਬਣ ਗਿਆ।


Anuradha

Content Editor

Related News