ਸ਼ਾਹਰੁਖ਼ ਖ਼ਾਨ 100 ਕਰੋੜ ਤਾਂ ਅਕਸ਼ੇ-ਸਲਮਾਨ ਤੋਂ ਇਲਾਵਾ ਇਹ ਸਿਤਾਰੇ ਵੀ ਫ਼ਿਲਮਾਂ ਲਈ ਲੈਂਦੇ ਨੇ ਮੋਟੀ ਫੀਸ

03/27/2021 6:29:26 PM

ਮੁੰਬਈ (ਬਿਊਰੋ)– ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਤਿੰਨ ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਫ਼ਿਲਮਾਂ ’ਚ ਵਾਪਸੀ ਕਰਨ ਵਾਲੇ ਹਨ। ਸ਼ਾਹਰੁਖ਼ ਆਖਰੀ ਵਾਰ ਸਾਲ 2018 ’ਚ ਆਈ ਫ਼ਿਲਮ ‘ਜ਼ੀਰੋ’ ’ਚ ਨਜ਼ਰ ਆਏ ਸਨ, ਜਿਸ ਤੋਂ ਬਾਅਦ ਹੁਣ ਸ਼ਾਹਰੁਖ਼ ‘ਪਠਾਨ’ ਫ਼ਿਲਮ ਨਾਲ ਵਾਪਸੀ ਕਰ ਰਹੇ ਹਨ। ਇਸ ਫ਼ਿਲਮ ਲਈ ਯਸ਼ਰਾਜ ਪ੍ਰੋਡਕਸ਼ਨ ਨੇ ਸ਼ਾਹਰੁਖ਼ ਖ਼ਾਨ ਨੂੰ 100 ਕਰੋੜ ਰੁਪਏ ਦਿੱਤੇ ਹਨ, ਜਿਸ ਤੋਂ ਬਾਅਦ ਹੁਣ ਸ਼ਾਹਰੁਖ਼ ਬਾਲੀਵੁੱਡ ਦੇ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰ ਬਣ ਚੁੱਕੇ ਹਨ। ਹਾਲਾਂਕਿ ਸ਼ਾਹਰੁਖ਼ ਤੋਂ ਇਲਾਵਾ ਵੀ ਕੁਝ ਅਜਿਹੇ ਸਿਤਾਰੇ ਬਾਲੀਵੁੱਡ ’ਚ ਮੌਜੂਦ ਹਨ, ਜੋ ਫ਼ਿਲਮਾਂ ’ਚ ਕੰਮ ਕਰਨ ਲਈ ਮੋਟੀ ਫੀਸ ਲੈਂਦੇ ਹਨ–

ਅਕਸ਼ੇ ਕੁਮਾਰ
ਸ਼ਾਹਰੁਖ਼ ਤੋਂ ਪਹਿਲਾਂ ਅਕਸ਼ੇ ਕੁਮਾਰ ਬਾਲੀਵੁੱਡ ਦੇ ਸਭ ਤੋਂ ਵੱਧ ਫੀਸ ਲੈਣ ਵਾਲੇ ਅਦਾਕਾਰ ਸਨ। ਅਕਸ਼ੇ ਕੁਮਾਰ ਹਰ ਫ਼ਿਲਮ ਲਈ 80-85 ਕਰੋੜ ਰੁਪਏ ਲੈਂਦੇ ਸਨ। ਹਾਲ ਹੀ ’ਚ ਅਕਸ਼ੇ ਨੇ ਆਪਣੀ ਫੀਸ ਹੋਰ ਵਧਾ ਲਈ ਹੈ, ਜਿਸ ਤੋਂ ਬਾਅਦ ਅਦਾਕਾਰ ਦੀ ਫੀਸ 100 ਕਰੋੜ ਦੇ ਆਲੇ-ਦੁਆਲੇ ਪਹੁੰਚ ਗਈ ਹੈ।

ਸਲਮਾਨ ਖ਼ਾਨ
ਸਲਮਾਨ ਖ਼ਾਨ ਇਸ ਲਿਸਟ ’ਚ ਤੀਜੇ ਨੰਬਰ ’ਤੇ ਹਨ। ਸਲਮਾਨ ਸਾਲ 2020 ਤਕ ਹਰ ਫ਼ਿਲਮ ਲਈ 60-65 ਕਰੋੜ ਰੁਪਏ ਲੈਂਦੇ ਸਨ ਪਰ ਇਹ ਫੀਸ ਹੁਣ ਵੱਧ ਕੇ 100 ਕਰੋੜ ਦੇ ਨੇੜੇ ਹੋ ਚੁੱਕੀ ਹੈ।

ਆਮਿਰ ਖ਼ਾਨ
ਆਮਿਰ ਖ਼ਾਨ 2020 ਤਕ ਹਰ ਫ਼ਿਲਮ ਦੇ 50 ਕਰੋੜ ਰੁਪਏ ਲੈਂਦੇ ਸਨ ਪਰ ‘ਦੰਗਲ’ ਦੀ ਸਫਲਤਾ ਤੋਂ ਬਾਅਦ ਆਮਿਰ ਦੀ ਫੀਸ 75 ਕਰੋੜ ਰੁਪਏ ਹੋ ਚੁੱਕੀ ਹੈ।

ਰਿਤਿਕ ਰੌਸ਼ਨ
‘ਵਾਰ’ ਤੇ ‘ਸੁਪਰ 30’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆ ਚੁੱਕੇ ਅਦਾਕਾਰ ਰਿਤਿਕ ਰੌਸ਼ਨ ਹਰ ਫ਼ਿਲਮ ਲਈ 67 ਕਰੋੜ ਰੁਪਏ ਲੈਂਦੇ ਹਨ। ਰਿਤਿਕ ਜਲਦ ਹੀ ‘ਕ੍ਰਿਸ਼ 4’ ’ਚ ਨਜ਼ਰ ਆਉਣ ਵਾਲੇ ਹਨ।

ਰਣਬੀਰ ਕਪੂਰ
ਰਣਬੀਰ ਕਪੂਰ ਕੁਝ ਸਾਲ ਪਹਿਲਾਂ ਤਕ ਹਰ ਫ਼ਿਲਮ ਲਈ 20 ਤੋਂ 25 ਕਰੋੜ ਰੁਪਏ ਫੀਸ ਵਜੋਂ ਲੈਂਦੇ ਸਨ, ਜੋ 2021 ’ਚ 60 ਕਰੋੜ ਰੁਪਏ ਹੋ ਚੁੱਕੀ ਹੈ।

ਨੋਟ– ਇਨ੍ਹਾਂ ’ਚੋਂ ਤੁਹਾਡਾ ਫੇਵਰੇਟ ਅਦਾਕਾਰ ਕਿਹੜਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News