ਰੇਖਾ ਤੇ ਅਮਿਤਾਭ ਨੂੰ ਮਿਲਵਾਉਣਾ ਚਾਹੁੰਦੀ ਸੀ ਹੇਮਾ ਮਾਲਿਨੀ, ਇਸ ਵੱਡੇ ਆਗੂ ਤੋਂ ਮੰਗੀ ਸੀ ਮਦਦ

10/16/2021 11:50:07 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ 'ਡਰੀਮ ਗਰਲ' ਹੇਮਾ ਮਾਲਿਨੀ ਪਰਦੇ 'ਤੇ ਆਪਣੀ ਐਕਟਿੰਗ ਤੇ ਹੁਸਨ ਦਾ ਜਲਵਾ ਬਿਖੇਰਨ ਲਈ ਜਾਣੀ ਜਾਂਦੀ ਹੈ। ਲੋਕ ਹੇਮਾ ਮਾਲਿਨੀ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਜਾਣਦੇ ਚਾਹੁੰਦੇ ਹਨ, ਜੋ 16 ਅਕਤੂਬਰ ਨੂੰ ਆਪਣਾ ਜਨਮਦਿਨ ਮਨਾਉਂਦੀ ਹੈ ਪਰ ਕਈ ਲੋਕ ਇਹ ਨਹੀਂ ਜਾਣਦੇ ਕਿ ਹੇਮਾ ਦੋਸਤੀ ਨੂੰ ਕਾਇਮ ਰੱਖਣ ਬਾਰੇ ਵੀ ਪੱਕੀ ਹੈ। ਹੇਮਾ ਦੀ ਰੇਖਾ ਨਾਲ ਦੋਸਤੀ ਸੀ, ਜਿਸ ਨੇ ਉਸ ਨੂੰ ਅਮਿਤਾਭ ਬੱਚਨ ਨਾਲ ਦੁਬਾਰਾ ਜੋੜਨ ਦੇ ਕਈ ਸਾਰੇ ਯਤਨ ਕੀਤੇ।

PunjabKesari

ਪੱਕੀਆਂ ਸਹੇਲੀਆਂ ਹਨ ਹੇਮਾ ਮਾਲਿਨੀ ਤੇ ਰੇਖਾ
ਦਰਅਸਲ ਹੇਮਾ ਮਾਲਿਨੀ ਤੇ ਰੇਖਾ ਦੀ ਦੋਸਤੀ ਕਾਫ਼ੀ ਡੂੰਘੀ ਹੈ, ਕਈ ਮੌਕਿਆਂ 'ਤੇ ਦੋਵੇਂ ਇਕੱਠੀਆਂ ਨਜ਼ਰ ਵੀ ਆ ਚੁੱਕੀਆਂ ਹਨ। ਉੱਥੇ ਹੀ ਹੇਮਾ ਦੀ ਦੋਸਤੀ ਅਮਿਤਾਭ ਬੱਚਨ ਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਨਾਲ ਵੀ ਚੰਗੀ ਹੈ। ਰੇਖਾ ਨਾਲ ਆਪਣੀ ਦੋਸਤੀ ਦੇ ਕਾਰਨ ਉਨ੍ਹਾਂ ਨੇ ਅਮਿਤਾਭ ਨਾਲ ਮਿਲਵਾਉਣ ਲਈ ਪਰੇਸ਼ਾਨ ਹੋ ਗਈ ਸੀ। ਇੱਥੇ ਤਕ ਕਿ ਇਸ ਲਈ ਉਨ੍ਹਾਂ ਨੇ ਇਕ ਰਾਜ ਨੇਤਾ ਤੋਂ ਮਦਦ ਵੀ ਮੰਗੀ ਸੀ।

PunjabKesari

ਹੇਮਾ ਤੇ ਰੇਖਾ ਦੋਸਤੀ ਦੀ ਗਹਿਰਾਈ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦੈ ਕਿ ਰੇਖਾ ਨੇ ਆਪਣੇ ਤੇ ਮੁਕੇਸ਼ ਅਗਰਵਾਲ ਬਾਰੇ ਸਭ ਤੋਂ ਪਹਿਲਾ ਹੇਮਾ ਦੇ ਕੋਲ ਹੀ ਗਈ ਸੀ। ਉੱਥੇ ਹੀ ਹੇਮਾ ਮਾਲਿਨੀ ਦੇ ਪਤੀ ਧਰਮਿੰਦਰ ਨਾਲ ਵੀ ਰੇਖਾ ਦੇ ਚੰਗੇ ਸਬੰਧ ਹਨ। ਰੇਖਾ ਨੇ ਧਰਮਿੰਦਰ ਨਾਲ ਕਈ ਸੁਪਰਹਿਟ ਫ਼ਿਲਮਾਂ ਕੀਤੀਆਂ ਹਨ। ਰੇਖਾ ਤੇ ਹੇਮਾ ਮਾਲਿਨੀ ਨਾਲ ਆਪਣੀ ਹਰ ਛੋਟੀ ਤੇ ਵੱਡੀ ਹਰ ਖੁਸ਼ੀ ਸ਼ੇਅਰ ਕਰਦੀ ਹੈ।

PunjabKesari

ਅਮਰ ਸਿੰਘ ਤੋਂ ਮੰਗੀ ਸੀ ਮਦਦ
ਇਸ ਗੱਲ ਦਾ ਜ਼ਿਕਰ ਯਾਸਿਰ ਉਸਮਾਨ ਦੀ ਲਿਖੀ ਰੇਖਾ ਦੀ ਬਾਇਓਗ੍ਰਾਫੀ 'ਰੇਖਾ : ਕੈਸੀ ਪਹੇਲੀ ਜ਼ਿੰਦਗਾਨੀ' 'ਚ ਵੀ ਹੈ। ਉਨ੍ਹਾਂ ਨੇ ਆਪਣੀ ਕਿਤਾਬ 'ਚ ਲਿਖਿਆ ਹੈ ਕਿ ਇਹ ਵਾਰ ਹੇਮਾ ਮਾਲਿਨੀ ਰੇਖਾ ਨੂੰ ਅਮਿਤਾਭ ਬੱਚਨ ਨਾਲ ਮਿਲਵਾਉਣ ਲਈ ਕਾਫ਼ੀ ਪਰੇਸ਼ਾਨ ਸੀ। ਉਦੋਂ ਹੇਮਾ ਨੇ ਇਕ ਵੱਡੇ ਸਿਆਸੀ ਆਗੂ ਨਾਲ ਗੱਲ ਕੀਤੀ ਸੀ। ਕਿਤਾਬ 'ਚ ਦਾਅਵਾ ਕੀਤਾ ਗਿਆ ਹੈ ਕਿ ਹੇਮਾ ਨੇ ਮਰਹੂਮ ਆਗੂ ਅਮਰ ਸਿੰਘ ਨਾਲ ਅਮਿਤਾਭ ਤੇ ਰੇਖਾ ਦਾ ਪੈਚਅਪ ਕਰਵਾਉਣ ਲਈ ਕਿਹਾ ਸੀ। ਹੇਮਾ ਨੇ ਅਮਰ ਸਿੰਘ ਨੂੰ ਕਿਹਾ ਸੀ, ''ਅਮਿਤਾਭ ਨੂੰ ਤਾਂ ਤੁਸੀਂ ਭਰਾ ਮੰਨਦੇ ਹੋ, ਉਸ ਨਾਲ ਰੇਖਾ ਲਈ ਗੱਲ ਕਿਉਂ ਨਹੀਂ ਕਰਦੇ।''

PunjabKesari


sunita

Content Editor

Related News