ਕਾਨਸ ਫ਼ਿਲਮ ਫ਼ੈਸਟੀਵਲ 2022 ’ਚ ਰੈੱਡ ਕਾਰਪੇਟ ’ਤੇ ਹੈਲੀ ਸ਼ਾਹ, ਦੇਖੋ ਅਦਾਕਾਰਾ ਦੇ ਜਲਵੇ

05/19/2022 3:57:02 PM

ਬਾਲੀਵੁੱਡ ਡੈਸਕ: ਟੀ.ਵੀ. ਅਦਾਕਾਰਾ ਹਿਨਾ ਖਾਨ ਦੇ ਬਾਅਦ ਹੁਣ ਹੈਲੀ ਨੇ ਵੀ ਕਾਨਸ ਦੇ ਰੈੱਡ ਕਾਰਪੇਟ ’ਤੇ ਆਪਣਾ ਡੈਬਿਊ ਕਰ ਲਿਆ ਹੈ। ਇਸ ਦੇ ਨਾਲ ਹੈਲੀ ਕਾਨਸ ’ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਦੂਜੀ ਟੀ.ਵੀ. ਅਦਾਕਾਰਾ ਬਣ ਗਈ ਹੈ। 18 ਮਈ ਨੂੰ ਹੈਲੀ ਸ਼ਾਹ ਨੇ ਰੈੱਡ ਕਾਰਪੇਟ ’ਤੇ ਆਪਣੇ ਜਲਵੇ ਬਿਖੇਰੇ ਹਨ। ਹੈਲੀ ਸ਼ਾਹ ਜੋ ਕਿ ਆਪਣੇ ਸਟਾਈਲ ਅਤੇ ਫੈਸ਼ਨ ਸੈਂਸ ਲਈ ਪ੍ਰਸ਼ੰਸਾਯੋਗ ਹੈ।

PunjabKesari

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਅਰਚਨਾ ਪੂਰਨ ਸਿੰਘ ਤੇ ਸ਼ੇਖਰ ਸੁਮਨ ਦੀ ਜਲੰਧਰ ਕੋਰਟ ’ਚ ਹੋਈ ਵਰਚੂਅਲ ਪੇਸ਼ੀ

PunjabKesari

ਇਸ ਈਵੈਂਟ ’ਚ ਉਸ ਨੇ ਬਹੁਤ ਹੀ ਖੂਬਸੂਰਤ ਪਹਿਰਾਵਾ ਪਾਇਆ ਸੀ।ਹੈਲੀ ਗ੍ਰੀਨ ਅਤੇ ਗ੍ਰੇ ਰੰਗ ਦੇ ਸ਼ੀਮਰ ਗਾਊਨ ’ਚ ਰੈੱਡ ਕਾਰਪੇਟ ’ਤੇ ਵਾਕ ਕਰਦੀ ਨਜ਼ਰ ਆਈ। ਇਸ ਦੌਰਾਨ ਪ੍ਰਸ਼ੰਸਕਾ ਨੂੰ ਹੈਲੀ ਦਾ ਅੰਦਾਜ਼ ਕਾਫੀ ਪਸੰਦ ਆਇਆ। ਹਾਲਾਂਕਿ ਕੁਝ ਯੂਜ਼ਰ ਉਨ੍ਹਾਂ ਦੇ ਲੁੱਕ ਦੀ ਤੁਲਨਾ ਹਿਨਾ ਖਾਨ ਦੇ ਪੁਰਾਣੇ ਕਾਨਸ ਲੁੱਕ ਨਾਲ ਕਰ ਰਹੇ ਹਨ।

PunjabKesari

ਹੈਲੀ ਸ਼ਾਹ ਆਪਣੀ ਪਹਿਲੀ ਫ਼ਿਲਮ ਕਾਯਾ ਪਲਟ ਲਈ ਕਾਨਸ 2022 ਪਹੁੰਚ ਗਈ ਹੈ। ਕਾਯਾ ਪਲਟ ਦਾ ਪੋਸਟਰ ਕਾਨਸ ਫ਼ਿਲਮ ਫ਼ੈਸਟੀਵਲ 2022 ’ਚ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਹੈਲੀ ਸਕ੍ਰੀਨਿੰਗ ਦਾ ਹਿੱਸਾ ਵੀ ਬਣ ਰਹੀ ਹੈ।

PunjabKesari

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਹਿਨਾ ਖਾਨ ਨੇ ਸਟ੍ਰੈਪਲੈੱਸ ਰੈੱਡ ਪਲੇਟੇਡ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ

ਉਸਨੇ ਹਾਲੀਵੁੱਡ ਸੁਪਰਸਟਾਰ ਟੌਮ ਕਰੂਜ਼ ਦੀ ਨਵੀਂ ਫ਼ਿਲਮ ‘ਟੋਪ ਗਨ ਮਾਵਰਿਕ’ ਦੇ ਪ੍ਰੀਮੀਅਰ ’ਚ ਆਪਣਾ ਰੈੱਡ ਕਾਰਪੇਟ ਡੈਬਿਊ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਦੀ ਸਕ੍ਰੀਨਿੰਗ ਵੀ ਦੇਖੀ।


ਹੈਲੀ ਸ਼ਾਹ ਨੇ ਆਪਣੀ ਲੁੱਕ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ। ਤਸਵੀਰ ’ਚ ਉਹ ਕਾਨਸ Hotel Martinez ਦੀ ਬਾਲਕਨੀ ’ਚ ਖੜ੍ਹੀ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ: ਕਾਸ਼ੀ ਵਿਸ਼ਵਨਾਥ ਦੇ ਦਰਸ਼ਨ ਕਰਨ ਪਹੁੰਚੀ ਫ਼ਿਲਮ ‘ਧਾਕੜ’ ਦੀ ਟੀਮ, ਅਦਾਕਾਰਾਂ ਨੇ ਕੀਤੀ ਗੰਗਾ ਆਰਤੀ

18 ਮਈ ਨੂੰ ਹੈਲੀ ਸ਼ਾਹ ਕਾਨਸ ਪਹੁੰਚੀ। ਉਨ੍ਹਾਂ ਨੇ ਆਰੇਂਜ ਕਲਰ ਦੇ ਪੈਂਟ ਸੂਟ 'ਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ’ਚ ਉਸ ਦਾ ਚਸ਼ਮਾ ਅਤੇ ਈਅਰ ਰਿੰਗ ਦੇਖਣ ਵਾਲੇ ਹਨ।

PunjabKesari
ਹੈਲੀ ਦੇ ਟੀ.ਵੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਸਵਰਾਗਿਨੀ, ਲਾਲ ਇਸ਼ਕ, ਸੁਫ਼ੀਆਨਾ ਮੇਰਾ ਇਸ਼ਕ ਅਤੇ ਇਸ਼ਕ ਮੇਂ ਮਰਜਾਵਾਂ 2 ਵਰਗੇ ਸ਼ੋਅ ਦੇਖੇ ਜਾ ਚੁੱਕੇ ਹਨ। ਉਨ੍ਹਾਂ ਦੀ ਫ਼ਿਲਮ ਕਾਯਾ ਪਲਟ ਦੇ ਨਾਲ ਸ਼ਾਰਟ ਫ਼ਿਲਮ ਜਿਬਾਹ ਵੀ ਜਲਦੀ ਆਉਣ ਵਾਲੀ ਹੈ

PunjabKesari

 


Anuradha

Content Editor

Related News