ਕੀ ਲੰਡਨ ਸ਼ਿਫਟ ਹੋ ਗਏ ਹਨ ਅਨੁਸ਼ਕਾ-ਵਿਰਾਟ, ਅਫਵਾਹਾਂ ਵਿਚਾਲੇ ਲੇਟੈੱਸਟ ਤਸਵੀਰ ਹੋਈ ਵਾਇਰਲ

Wednesday, Jul 24, 2024 - 11:30 AM (IST)

ਕੀ ਲੰਡਨ ਸ਼ਿਫਟ ਹੋ ਗਏ ਹਨ ਅਨੁਸ਼ਕਾ-ਵਿਰਾਟ, ਅਫਵਾਹਾਂ ਵਿਚਾਲੇ ਲੇਟੈੱਸਟ ਤਸਵੀਰ ਹੋਈ ਵਾਇਰਲ

ਵੈੱਬ ਡੈਸਕ- ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ, ਜਿਨ੍ਹਾਂ ਨੂੰ 'ਵਿਰੁਸ਼ਕਾ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਬਾਲੀਵੁੱਡ ਅਤੇ ਕ੍ਰਿਕਟ ਦੀ ਸਭ ਤੋਂ ਪਸੰਦੀਦਾ ਜੋੜੀ ਵਿੱਚੋਂ ਇੱਕ ਹੈ। ਹਾਲ ਹੀ 'ਚ ਲੰਡਨ ਸ਼ਿਫਟ ਹੋਣ ਦੀਆਂ ਅਫਵਾਹਾਂ ਵਿਚਾਲੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਕੁਝ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਦੋਵੇਂ ਇਕ-ਦੂਜੇ ਦੀਆਂ ਬਾਹਾਂ 'ਚ ਨਜ਼ਰ ਆ ਰਹੇ ਹਨ।

PunjabKesari


ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੱਚੇ ਵਾਮਿਕਾ ਅਤੇ ਅਕਾਏ ਨਾਲ ਲੰਡਨ 'ਚ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਅਫਵਾਹਾਂ ਉੱਡਣ ਲੱਗੀਆਂ ਕਿ ਉਹ ਲੰਡਨ ਸ਼ਿਫਟ ਹੋ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧ 'ਚ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਆਫ ਸ਼ੋਲਡਰ ਟਾਪ ਪਾ ਕੇ ਜਾਹਨਵੀ ਕਪੂਰ ਨੇ ਕੀਤਾ ਗੀਤ 'ਸ਼ੌਕਨ' 'ਤੇ ਕਿੱਲਰ ਡਾਂਸ, ਦੇਖੋ ਵੀਡੀਓ

ਹਾਲ ਹੀ 'ਚ ਸਾਹਮਣੇ ਆਈਆਂ ਤਸਵੀਰਾਂ 'ਚ ਅਨੁਸ਼ਕਾ ਅਤੇ ਵਿਰਾਟ ਇਕ-ਦੂਜੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਤਸਵੀਰ 'ਚ ਅਨੁਸ਼ਕਾ ਨੇ ਫਲੋਰਲ ਗਾਊਨ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਥੇ ਹੀ ਵਿਰਾਟ ਨੇ ਸਫੇਦ ਟੀ-ਸ਼ਰਟ, ਸ਼ਾਰਟਸ ਅਤੇ ਕੈਪ ਪਾਈ ਹੋਈ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਅਤੇ ਸੋਸ਼ਲ ਮੀਡੀਆ 'ਤੇ ਪਿਆਰ ਭਰੇ ਕੁਮੈਂਟ ਕਰ ਰਹੇ ਹਨ।


author

Priyanka

Content Editor

Related News