ਹਰਿਆਣਾ ਦੀ ਵਰਸ਼ਾ ਬੁਮਰਾਹ ਦੇ ਸਿਰ ਸੱਜਿਆ ਡੀ.ਆਈ.ਡੀ ਸੁਪਰ ਮੋਮ ਦਾ ਤਾਜ, ਨਕਦ ਰਾਸ਼ੀ ਨਾਲ ਜਿੱਤੀ ਟਰਾਫ਼ੀ
Monday, Sep 26, 2022 - 11:20 AM (IST)
ਨਵੀਂ ਦਿੱਲੀ- ਟੀ.ਵੀ ਦਾ ਮਸ਼ਹੂਰ ਸ਼ੋਅ ਡਾਂਸ ਇੰਡੀਆ ਡਾਂਸ ਸੁਪਰ ਮੋਮ ਸੀਜ਼ਨ 3 ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਇਸ ਸ਼ੋਅ ਦਾ ਸਫ਼ਰ ਬੀਤੇ ਦਿਨ ਖ਼ਤਮ ਹੋ ਗਿਆ ਹੈ। ਇਸ ਸ਼ੋਅ ਦਾ ਤਾਜ ਹਰਿਆਣਾ ਦੀ ਵਰਸ਼ਾ ਬੁਮਰਾਹ ਦੇ ਸਿਰ ਸੱਜਿਆ ਹੈ। ਇਸ ਦੇ ਨਾਲ ਵਰਸ਼ਾ ਬੁਮਰਾਹ ਨੇ ਸਾਢੇ ਸੱਤ ਲੱਖ ਦੀ ਨਕਦ ਰਾਸ਼ੀ ਅਤੇ ਟਰਾਫ਼ੀ ਜਿੱਤੀ ਹੈ।
ਇਹ ਵੀ ਪੜ੍ਹੋ : ਝੂਲਨ ਗੋਸਵਾਮੀ ਦੀ ਰਿਟਾਇਰਮੈਂਟ ’ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ‘ਤੁਹਾਡਾ ਨਾਮ ਅਮਰ ਰਹੇਗਾ’
ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਵਰਸ਼ਾ ਨੇ ਕਿਹਾ ਕਿ ‘ਈਮਾਨਦਾਰੀ ਨਾਲ ਕਹਾਂ ਤਾਂ ਇਹ ਮੇਰੇ ਲਈ ਇਕ ਸੁਫ਼ਨੇ ਦੇ ਸਾਕਾਰ ਹੋਣ ਵਰਗਾ ਹੈ।ਮੈਨੂੰ ਖੁਸ਼ੀ ਹੈ ਕਿ ਮੈਂ ਇਹ ਟਰਾਫ਼ੀ ਜਿੱਤੀ ਹੈ। ਮੈਂ ਇੱਥੇ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਅਤੇ ਮੈਂ ਆਪਣੀ ਸਲਾਹਕਾਰ ਵਾਰਤਿਕਾ ਝਾਅ ਅਤੇ ਸਾਰੇ ਜੱਜਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਲਗਾਤਾਰ ਮੇਰਾ ਸਮਰਥਨ ਕੀਤਾ ਅਤੇ ਇਕ ਡਾਂਸਰ ਵਜੋਂ ਅੱਗੇ ਵਧਣ ’ਚ ਮੇਰੀ ਮਦਦ ਵੀ ਕੀਤੀ।’
ਵਰਸ਼ਾ ਨੇ ਅੱਗੇ ਕਿਹਾ ਕਿ ‘ਮੈਂ ਆਪਣੇ ਸਾਥੀ ਪ੍ਰਤੀਯੋਗੀਆਂ ਤੋਂ ਬਹੁਤ ਕੁਝ ਸਿੱਖਿਆ ਹੈ। ਜਦੋਂ ਮੈਂ ਇਸ ਯਾਦਗਾਰੀ ਯਾਤਰਾ ਨੂੰ ਖ਼ਤਮ ਕਰਦੀ ਹਾਂ, ਮੈਂ ਇੱਥੇ ਉਨ੍ਹਾਂ ਦੋਸਤਾਂ ਦੀ ਕਦਰ ਕਰਾਂਗੀ ਜੋ ਮੈਂ ਇੱਥੇ ਬਣਾਏ ਹਨ।’ ਤਸਵੀਰਾਂ ’ਚ ਦੇਖ ਸਕਦੇ ਹੋ ਕਿ ਵਰਸ਼ਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।
ਇਹ ਵੀ ਪੜ੍ਹੋ : ਮੌਨੀ ਰਾਏ ਨੇ ਵਾਈਟ ਗਾਊਨ ’ਚ ਦਿਖਾਏ ਜਲਵੇ, ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ
ਦੱਸ ਦੇਈਏ ਕਿ ਡਾਂਸ ਇੰਡੀਆ ਡਾਂਸ ਸੁਪਰਮੌਮਸ ਨੇ ਲੰਬੇ ਸਮੇਂ ਬਾਅਦ ਟੀ.ਵੀ ’ਤੇ ਵਾਪਸੀ ਕੀਤੀ ਸੀ। ਇਸ ਤੋਂ ਪਹਿਲਾਂ ਸੁਪਰ ਮੌਮਸ ਦਾ ਪਹਿਲਾ ਸੀਜ਼ਨ 2013 ’ਚ ਅਤੇ ਦੂਜਾ ਸੀਜ਼ਨ 2015 ’ਚ ਲਾਂਚ ਕੀਤਾ ਗਿਆ ਸੀ।