ਸਿੰਗਰ ਹਰਸ਼ਦੀਪ ਕੌਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

Wednesday, Mar 03, 2021 - 11:52 AM (IST)

ਸਿੰਗਰ ਹਰਸ਼ਦੀਪ ਕੌਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

ਮੁੰਬਈ : ਬਾਲੀਵੁੱਡ ਦੀ ਪਲੇਅਬੈਕ ਸਿੰਗਰ ਹਰਸ਼ਦੀਪ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਹਰਸ਼ਦੀਪ ਕੌਰ ਦੇ ਟਵਿਟਰ ਅਕਾਊਂਟ ’ਤੇ ਸਾਂਝੀ ਕੀਤੀ ਗਈ ਹੈ। ਹਰਸ਼ਦੀਪ ਨੇ ਆਪਣੇ ਪਤੀ ਮਨਕੀਤ ਸਿੰਘ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਸਾਡਾ ਜੂਨੀਅਰ ਸਿੰਘ ਆ ਗਿਆ ਹੈ।’

ਇਹ ਵੀ ਪੜ੍ਹੋ: ਅਜੇ ਦੇਵਗਨ ਦੀ ਗੱਡੀ ਰੋਕਣ ਵਾਲਾ ਕਿਸਾਨ ਸਮਰਥਕ ਨਿਹੰਗ ਸਿੰਘ ਗ੍ਰਿਫ਼ਤਾਰੀ ਮਗਰੋਂ ਹੋਇਆ ਰਿਹਾਅ

 

PunjabKesari

ਦੱਸ ਦੇਈਏ ਕਿ ਬੀਤੇ ਦਿਨੀਂ ਹਰਸ਼ਦੀਪ ਕੌਰ ਦੀ ਗੋਦ ਭਰਾਈ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹਰਸ਼ਦੀਪ ਦੀ ਬੇਬੀ ਸ਼ਾਵਰ ਪਾਰਟੀ ਦਾ ਕੇਕ ਵੀ ਬੇਹੱਦ ਖ਼ਬੂਸੂਰਤ ਸੀ। ਇਹ ਕੇਕ ਗੁਲਾਬੀ ਅਤੇ ਨੀਲੇ ਰੰਗ ਦਾ ਸੀ। ਗੁਲਾਬੀ ਵਾਲੇ ਹਿੱਸੇ ’ਤੇ ਕੁੜੀ ਬਣੀ ਹੋਈ ਸੀ, ਜਿਸ ਦੇ ਹੇਠਾਂ ਕੌਰ ਲਿਖਿਆ ਸੀ। ਉਥੇ ਹੀ ਨੀਲੇ ਵਾਲੇ ਹਿੱਸੇ ’ਤੇ ਮੁੰਡਾ ਬਣਿਆ ਹੋਇਆ ਸੀ, ਜਿਸ ਦੇ ਹੇਠਾਂ ਸਿੰਘ ਲਿਖਿਆ ਸੀ। 

PunjabKesari

ਇਹ ਵੀ ਪੜ੍ਹੋ: ਸਿੰਗਰ ਹਰਸ਼ਦੀਪ ਕੌਰ ਦੀ ਹੋਈ ਗੋਦ ਭਰਾਈ, ਤਸਵੀਰਾਂ ਆਈਆਂ ਸਾਹਮਣੇ
 


author

cherry

Content Editor

Related News