ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਨੂੰ ਪਰਦੇ ’ਤੇ ਦਰਸਾਉਣ ਵਾਲਾ ਇਕ ਦੂਰਦਰਸ਼ੀ ਨਿਰਮਾਤਾ ਹਰਸ਼ ਵਧਵਾ

Tuesday, Apr 11, 2023 - 03:47 PM (IST)

ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਨੂੰ ਪਰਦੇ ’ਤੇ ਦਰਸਾਉਣ ਵਾਲਾ ਇਕ ਦੂਰਦਰਸ਼ੀ ਨਿਰਮਾਤਾ ਹਰਸ਼ ਵਧਵਾ

ਚੰਡੀਗੜ੍ਹ (ਬਿਊਰੋ)– ਹਰਸ਼ ਵਧਵਾ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਵਧਵਾ ਪ੍ਰੋਡਕਸ਼ਨਜ਼ ਲਗਾਤਾਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਸਬੂਤ ਜੋ ਸਪੱਸ਼ਟ ਤੌਰ ’ਤੇ ਦੇਖਿਆ ਜਾ ਸਕਦਾ ਹੈ, ਹਰਸ਼ ਵਧਵਾ ਦੇ ਪ੍ਰੋਡਕਸ਼ਨ ਹਾਊਸ ਵਲੋਂ ਤਿਆਰ ਕੀਤੇ ਗਏ ਵਿਲੱਖਣ ਸੰਕਲਪਾਂ ਨੂੰ 19 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਅਦਾਕਾਰੀ ਦੇ ਜੋਸ਼ ਤੇ ਪੰਜਾਬੀ ਲੋਕ ਸੰਗੀਤ ਲਈ ਪਿਆਰ ਦੇ ਨਾਲ ਹਰਸ਼ ਵਧਵਾ ਨੇ ਵਧਵਾ ਪ੍ਰੋਡਕਸ਼ਨਜ਼ ਦਾ ਸਫ਼ਰ ਸ਼ੁਰੂ ਕੀਤਾ ਤੇ ਰੂਹਾਨੀ ਸੰਗੀਤ ਐਲਬਮਾਂ ਦਾ ਨਿਰਮਾਣ ਕਰਕੇ ਬੁਲੰਦੀਆਂ ’ਤੇ ਪਹੁੰਚੇ ਹਨ।

PunjabKesari

ਖ਼ੁਸ਼ੀ ਦੀ ਗੱਲ ਹੈ ਕਿ ਵਧਵਾ ਪ੍ਰੋਡਕਸ਼ਨਜ਼ ਆਉਣ ਵਾਲੀ ਫ਼ਿਲਮ ‘ਕਣਕਾਂ ਦੇ ਓਹਲੇ’ ਰਾਹੀਂ ਇਕ ਅਣਛੂਹੇ ਤੇ ਅਣਦੇਖੇ ਪ੍ਰਾਜੈਕਟ ਨੂੰ ਪੇਸ਼ ਕਰਨ ਜਾ ਰਹੇ ਹਨ। ਗੁਰਪ੍ਰੀਤ ਘੁੱਗੀ, ਤਾਨੀਆ ਤੇ ਬਾਲ ਕਲਾਕਾਰ ਕਿਸ਼ਟੂ ਕੇ. ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਇਹ ਬਿਲਕੁਲ ਨਵਾਂ ਸੰਕਲਪ ਹੈ ਜਿਸ ਨੂੰ ਕਦੇ ਵੀ ਕਿਸੇ ਨੇ ਪਰਦੇ ’ਤੇ ਨਹੀਂ ਦਿਖਾਇਆ ਹੈ ਤੇ ਸਾਨੂੰ ਹਰਸ਼ ਵਧਵਾ ’ਤੇ ਇਸ ਤਰ੍ਹਾਂ ਦੀ ਪਹਿਲ ਕਰਨ ’ਤੇ ਮਾਣ ਹੈ।

PunjabKesari

ਫ਼ਿਲਮ ਦਾ ਪੋਸਟਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ ਪਰ ਕਹਾਣੀ ਅਜੇ ਸਾਹਮਣੇ ਆਉਣੀ ਹੈ। ਫ਼ਿਲਮ ਦੀ ਕਹਾਣੀ ਨੂੰ ਲੈ ਕੇ ਦਰਸ਼ਕ ਪਹਿਲਾਂ ਹੀ ਅੰਦਾਜ਼ੇ ਲਗਾਉਣ ਲੱਗੇ ਹਨ। ਪੋਸਟਰ ’ਚ ਅਸੀਂ ਦੇਖ ਸਕਦੇ ਹਾਂ ਕਿ ਪਿੰਡ ਦਾ ਮਾਹੌਲ ਹੈ, ਛੋਟੀ ਬੱਚੀ ਤੇ ਇਕ ਵਿਅਕਤੀ ਦੇ ਵਿਚਕਾਰ ਵਿਸ਼ੇਸ਼ ਬੰਧਨ ਨੂੰ ਦਰਸਾਉਂਦੀ ਸੁੰਦਰ ਤਸਵੀਰ ਹੈ ਪਰ ਤਸਵੀਰ ਨੂੰ ਦੇਖ ਕੇ ਕਹਾਣੀ ਬਾਰੇ ਕਿਸੇ ਸਿੱਟੇ ’ਤੇ ਪਹੁੰਚਣਾ ਮੁਸ਼ਕਿਲ ਹੈ।

PunjabKesari

ਪੋਸਟਰ ਨੂੰ ਲੋਕਾਂ ਵਲੋਂ ਖ਼ੂਬਸੂਰਤ ਟਿੱਪਣੀਆਂ ਨਾਲ ਭਰਪੂਰ ਪਿਆਰ ਮਿਲ ਰਿਹਾ ਹੈ ਤੇ ਅਸੀਂ ਹਰਸ਼ ਵਧਵਾ ਨੂੰ ਇਸ ਵਿਲੱਖਣ ਸੰਕਲਪ ਨੂੰ ਸਾਹਮਣੇ ਲਿਆਉਣ ਤੇ ਅਜਿਹੇ ਅਣਛੂਹੇ ਵਿਸ਼ਿਆਂ ਦੇ ਲੇਖਕਾਂ ਦਾ ਸਮਰਥਨ ਕਰਨ ਲਈ ਵਧਾਈ ਦਿੰਦੇ ਹਾਂ।

PunjabKesari

ਇਹ ਫ਼ਿਲਮ ਗੁਰਜਿੰਦ ਮਾਨ ਵਲੋਂ ਲਿਖੀ ਗਈ ਹੈ ਤੇ ਤਜਿੰਦਰ ਸਿੰਘ ਵਲੋਂ ਨਿਰਦੇਸ਼ਿਤ ਹੈ, ਜਿਸ ਨੂੰ ਵਧਵਾ ਪ੍ਰੋਡਕਸ਼ਨਜ਼ ਦੇ ਅਧੀਨ ਹਰਸ਼ ਵਧਵਾ ਵਲੋਂ ਨਿਰਮਿਤ ਕੀਤਾ ਗਿਆ ਹੈ। ਫ਼ਿਲਮ ਇਸੇ ਸਾਲ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News