ਤੁਹਾਡੇ ਵੀ ਢਿੱਡੀਂ ਪੀੜਾਂ ਪਾਵੇਗੀ ਹਾਰਡੀ ਸੰਧੂ ਤੇ ਸਰਗੁਣ ਮਹਿਤਾ ਦੇ ਗੀਤ ’ਤੇ ਬਣੀ ਇਹ ਫਨੀ ਵੀਡੀਓ

Thursday, Dec 10, 2020 - 07:47 PM (IST)

ਤੁਹਾਡੇ ਵੀ ਢਿੱਡੀਂ ਪੀੜਾਂ ਪਾਵੇਗੀ ਹਾਰਡੀ ਸੰਧੂ ਤੇ ਸਰਗੁਣ ਮਹਿਤਾ ਦੇ ਗੀਤ ’ਤੇ ਬਣੀ ਇਹ ਫਨੀ ਵੀਡੀਓ

ਜਲੰਧਰ (ਬਿਊਰੋ)– ਪੰਜਾਬੀ ਗਾਇਕ ਹਾਰਡੀ ਸੰਧੂ ਨੇ ਹਾਲ ਹੀ ’ਚ ਸਰਗੁਣ ਮਹਿਤਾ ਨਾਲ ‘ਤਿਤਲੀਆਂ’ ਗਾਣਾ ਰਿਲੀਜ਼ ਕੀਤਾ ਸੀ। ਇਸ ਗਾਣੇ ਨੇ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ’ਤੇ ਧਮਾਲ ਮਚਾ ਦਿੱਤੀ ਹੈ। ਹਾਰਡੀ ਸੰਧੂ ਦਾ ਇਹ ਗਾਣਾ ਦੇਸੀ ਮੈਲੋਡੀਜ਼ ਵਲੋਂ ਰਿਲੀਜ਼ ਕੀਤਾ ਗਿਆ ਸੀ ਤੇ 18 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਇਸ ਵੀਡੀਓ ਬਾਰੇ ਇਕ ਮਜ਼ਾਕੀਆ ਡਾਂਸ ਵੀਡੀਓ ਸਾਹਮਣੇ ਆਇਆ ਹੈ, ਜੋ ਬਹੁਤ ਵਾਇਰਲ ਹੋ ਰਿਹਾ ਹੈ।

ਇਹ ਵੀਡੀਓ ਯੂਟਿਊਬ ’ਤੇ ਡਾਂਸਰ ਆਦਰਸ਼ ਆਨੰਦ ਨੇ ਆਪਣੀ ਟੀਮ ਨਾਲ ਤਿਆਰ ਕੀਤੀ ਹੈ, ਜੋ ਕਿ ਬਹੁਤ ਹੈਰਾਨੀ ਵਾਲੀ ਹੈ। ਆਦਰਸ਼ ਆਨੰਦ ਇਕ ਮਸ਼ਹੂਰ ਯੂਟਿਊਬਰ ਹੈ ਤੇ ਉਹ ਸੁਪਰਹਿੱਟ ਗਾਣਿਆਂ ’ਤੇ ਮਜ਼ਾਕੀਆ ਡਾਂਸ ਵੀਡੀਓਜ਼ ਬਣਾਉਂਦਾ ਹੈ।

‘ਤਿਤਲੀਆਂ’ ਗਾਣੇ ’ਤੇ ਆਦਰਸ਼ ਆਨੰਦ ਦਾ ਡਾਂਸ ਹੁਣ ਤੱਕ 12 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂਕਿ ਉਸ ਦੇ ਗਾਣਿਆਂ ’ਚ ਮਜ਼ਾਕੀਆ ਪਲ ਹਨ, ਉਸ ਦਾ ਗੈੱਟਅੱਪ ਤੇ ਉਸ ਦੇ ਨਾਲ ਨੱਚਣ ਵਾਲੇ ਬੱਚੇ ਵੀ ਹੈਰਾਨੀਜਨਕ ਹਰਕਤਾਂ ਕਰ ਰਹੇ ਹਨ ਤੇ ਇਹ ਉਸ ਦੀ ਵੀਡੀਓ ਦੀ ਖਾਸ ਗੱਲ ਹੈ।

ਆਦਰਸ਼ ਆਨੰਦ ਦੀ ਇਸ ਵੀਡੀਓ ’ਤੇ ਵੀ ਬਹੁਤ ਸਾਰੀਆਂ ਟਿੱਪਣੀਆਂ ਆ ਰਹੀਆਂ ਹਨ। ਆਦਰਸ਼ ਆਨੰਦ ਦੇ ਯੂਟਿਉਬ ਚੈਨਲ ਦੇ 6 ਲੱਖ 58 ਹਜ਼ਾਰ ਸਬਸਕ੍ਰਾਈਬਰ ਹਨ।

ਨੋਟ– ਹਾਰਡੀ ਤੇ ਸਰਗੁਣ ਦੇ ਗੀਤ ਦੀ ਫਨੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News