''ਬੈਡ ਨਿਊਜ਼'' ਨਾਲ ਬਾਲੀਵੁੱਡ ''ਚ ਪ੍ਰਭਾਵੀ ਪਾਰੀ ਵੱਲ ਵਧੇ ਹਰਨੇਕ ਰਾਜ ਔਲਖ
Saturday, Jul 20, 2024 - 05:08 PM (IST)
ਜਲੰਧਰ (ਬਿਊਰੋ) : ਰਿਲੀਜ਼ ਹੋਈ ਹਿੰਦੀ ਫ਼ਿਲਮ 'ਬੈਡ ਨਿਊਜ਼' ਸਿਨੇਮਾ ਗਲਿਆਰਿਆਂ 'ਚ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਨਾਲ ਹੀ ਬਾਲੀਵੁੱਡ 'ਚ ਪ੍ਰਭਾਵੀ ਸ਼ੁਰੂਆਤ ਵੱਲ ਵਧੇ ਹਨ। ਪੰਜਾਬ ਮੂਲ ਐਕਟਰ ਹਰਨੇਕ ਰਾਜ ਔਲਖ, ਜਿੰਨ੍ਹਾਂ ਦੇ ਇਸ ਫ਼ਿਲਮ 'ਚ ਨਿਭਾਏ ਅਹਿਮ ਕਿਰਦਾਰ ਨੂੰ ਚਾਰੇ-ਪਾਸੇ ਤੋਂ ਭਰਵੀਂ ਪ੍ਰਸ਼ੰਸਾ ਮਿਲ ਰਹੀ ਹੈ। 'ਐਮਾਜਨ ਪ੍ਰਾਈਮ' ਵੱਲੋਂ ਪੇਸ਼ ਕੀਤੀ ਗਈ ਅਤੇ 'ਧਰਮਾ ਪ੍ਰੋਡੋਕਸ਼ਨ' ਅਤੇ 'ਲਿਓ ਮੀਡੀਆ ਕਲੈਕਟਿਵ' ਦੀ ਐਸੋਸੀਏਸ਼ਨ ਅਧੀਨ ਬਣਾਈ ਗਈ ਇਸ ਫ਼ਿਲਮ ਦਾ ਨਿਰਦੇਸ਼ਨ ਅਨੰਦ ਤਿਵਾੜੀ ਦੁਆਰਾ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ। ਇਸ ਫ਼ਿਲਮ 'ਚ ਵਿੱਕੀ ਕੌਸ਼ਲ, ਐਮੀ ਵਿਰਕ, ਤ੍ਰਿਪਤੀ ਡਿਮਰੀ, ਨੇਹਾ ਧੂਪੀਆ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ
ਕਾਮੇਡੀ-ਡਰਾਮਾ ਅਧਾਰਿਤ ਉਕਤ ਫ਼ਿਲਮ 'ਚ ਕਾਫ਼ੀ ਮਹੱਤਵਪੂਰਨ ਭੂਮਿਕਾ 'ਚ ਹਨ। ਅਦਾਕਾਰ ਹਰਨੇਕ ਰਾਜ ਔਲਖ, ਜਿਨ੍ਹਾਂ ਵੱਲੋਂ ਲੀਡ ਅਦਾਕਾਰਾ ਤ੍ਰਿਪਤੀ ਡਿਮਰੀ ਦੇ ਪਿਤਾ ਦਾ ਪ੍ਰਭਾਵਸ਼ਾਲੀ ਰੋਲ ਪਲੇ ਕੀਤਾ ਗਿਆ ਹੈ। ਉੱਤਰਾਖੰਡ ਦੇ ਮਸੂਰੀ-ਦੇਹਰਦੂਨ ਤੋਂ ਇਲਾਵਾ ਦਿੱਲੀ ਅਤੇ ਮੁੰਬਈ ਵਿਖੇ ਸ਼ੂਟ ਕੀਤੀ ਗਈ। ਇਸ ਫ਼ਿਲਮ ਨੂੰ ਲੈ ਕੇ ਈ. ਟੀ. ਵੀ. ਭਾਰਤ ਨਾਲ ਮੁੰਬਈ ਤੋਂ ਉਚੇਚੀ ਗੱਲਬਾਤ ਕਰਦਿਆਂ ਇਸ ਅਜ਼ੀਮ ਅਦਾਕਾਰ ਨੇ ਦੱਸਿਆ ਕਿ ਕਾਫ਼ੀ ਯਾਦਗਾਰੀ ਸਿਨੇਮਾ ਤਜ਼ਰਬੇ ਵਾਂਗ ਰਹੀ ਹੈ। ਉਨ੍ਹਾਂ ਲਈ ਇਹ ਫ਼ਿਲਮ, ਜਿਸ ਦੌਰਾਨ ਸਿਨੇਮਾ ਸਿਰਜਨਾ ਦੇ ਕਈ ਨਵੇਂ ਪਹਿਲੂਆਂ ਨੂੰ ਜਾਣਨ-ਸਮਝਣ ਦਾ ਮੌਕਾ ਮਿਲਿਆ।
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ
ਹਾਲ ਹੀ 'ਚ ਨੈੱਟਫਲਿਕਸ ਉਤੇ ਸਟ੍ਰੀਮ ਹੋਈ ਚਰਚਿਤ ਵੈੱਬ ਸੀਰੀਜ਼ 'ਕੈਟ' 'ਚ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਨਿਭਾ ਚੁੱਕੇ ਹਨ। ਇਹ ਬਿਹਤਰੀਨ ਅਦਾਕਾਰ, ਜਿਨ੍ਹਾਂ ਅਦਾਕਾਰੀ ਖਿੱਤੇ 'ਚ ਅਪਣੇ ਆਗਾਜ਼ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਰੂਆਤ ਰੰਗਮੰਚ ਤੋਂ ਹੋਈ, ਜਿਸ ਦੌਰਾਨ ਥੀਏਟਰ ਜਗਤ ਦੇ ਐਮਕੇ ਰੈਣਾ, ਡਾ. ਅਨੀਤਾ ਮਹਿੰਦਰ, ਕੇਵਲ ਧਾਲੀਵਾਲ ਆਦਿ ਜਿਹੇ ਕਈ ਨਾਮਵਰ ਅਤੇ ਮੰਝੇ ਹੋਏ ਨਿਰਦੇਸ਼ਕਾਂ ਨਾਲ ਉਨਾਂ ਬੇਸ਼ੁਮਾਰ ਨਾਟਕਾਂ ਨੂੰ ਖੇਡਣ ਦਾ ਮਾਣ ਹਾਸਿਲ ਕੀਤਾ, ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਬੇਹੱਦ ਸਲਾਹੁਤਾ ਮਿਲੀ ਅਤੇ ਮਿਲੇ ਇਸ ਉਤਸ਼ਾਹ ਨੇ ਹੀ ਉਨ੍ਹਾਂ ਨੂੰ ਫ਼ਿਲਮ ਖਿੱਤੇ ਦਾ ਹਿੱਸਾ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।