ਹਰਨਾਜ਼ ਸੰਧੂ ਦੇ ਮਿਸ ਯੂਨੀਵਰਸ ਬਣਦੇ ਭਾਵੁਕ ਹੋ ਗਈ ਸੀ ਉਰਵਸ਼ੀ ਰੌਤੇਲਾ, ਵੇਖੋ ਵੀਡੀਓ

Wednesday, Dec 15, 2021 - 10:40 AM (IST)

ਹਰਨਾਜ਼ ਸੰਧੂ ਦੇ ਮਿਸ ਯੂਨੀਵਰਸ ਬਣਦੇ ਭਾਵੁਕ ਹੋ ਗਈ ਸੀ ਉਰਵਸ਼ੀ ਰੌਤੇਲਾ, ਵੇਖੋ ਵੀਡੀਓ

ਮੁੰਬਈ- ਪੰਜਾਬ ਦੇ ਬਟਾਲਾ ਸ਼ਹਿਰ ਦੇ ਇਕ ਛੋਟੇ ਜਿਹੇ ਪਿੰਡ ਦੇ ਨਾਲ ਸਬੰਧ ਰੱਖਣ ਵਾਲੀ ਹਰਨਾਜ਼ ਕੌਰ ਸੰਧੂ  ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ 21 ਸਾਲ ਪਹਿਲਾਂ ਲਾਰਾ ਦੱਤਾ ਨੇ ਇਹ ਖਿਤਾਬ ਭਾਰਤ ਦੀ ਝੋਲੀ ‘ਚ ਪਾਇਆ ਸੀ ਜਿਸ ਤੋਂ ਬਾਅਦ ਹੁਣ ਹਰਨਾਜ਼ ਕੌਰ ਨੇ 21 ਸਾਲਾਂ ਬਾਅਦ ਇਹ ਖਿਤਾਬ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ। ਇਨ੍ਹਾਂ ਖੁਸ਼ੀ ਦੇ ਪਲਾਂ ਦੇ ਮੌਕੇ ‘ਤੇ ਹਰ ਕੋਈ ਹਰਨਾਜ਼ ਨੂੰ ਵਧਾਈ ਦੇ ਰਿਹਾ ਹੈ।


ਇਸ ਈਵੈਂਟ ‘ਚ ਭਾਰਤੀ ਅਦਾਕਾਰਾ ਉਰਵਸ਼ੀ ਰੌਤੇਲਾ ਬਤੌਰ ਜੱਜ ਸ਼ਾਮਲ ਹੋਈ ਸੀ। ਜਿਸ ਤੋਂ ਬਾਅਦ ਜਦੋਂ ਭਾਰਤ ਦੀ ਹਰਨਾਜ਼ ਕੌਰ ਸੰਧੂ ਨੂੰ ਇਹ ਟਾਈਟਲ ਦੇਣ ਦਾ ਐਲਾਨ ਹੋਇਆ ਤੇ ਜਦੋਂ ਉਸ ਨੂੰ ਕਰਾਊਨ ਪਾਇਆ ਜਾਣ ਲੱਗਿਆ ਤਾਂ ਉਰਵਸ਼ੀ ਰੌਤੇਲਾ ਭਾਵੁਕ ਹੋ ਗਈ ਅਤੇ ਖੁਸ਼ੀ ਨਾਲ ਉਸ ਦੀਆਂ ਅੱਖਾਂ ‘ਚੋਂ ਹੰਝੂ ਛਲਕ ਆਏ। ਉਰਵਸ਼ੀ ਰੌਤੇਲਾ ਆਪਣੀਆਂ ਅੱਖਾਂ ਨੂੰ ਸਾਫ ਕਰਦੀ ਦਿਖਾਈ ਦਿੱਤੀ। ਇਸ ਦੇ ਨਾਲ ਹੀ ਹਰਨਾਜ਼ ਦਾ ਨਾਂ ਵੀ ਜਦੋਂ ਅਨਾਊਂਸ ਕੀਤਾ ਗਿਆ ਤਾਂ ਉਸ ਦੀਆਂ ਅੱਖਾਂ 'ਚੋਂ ਵੀ ਅੱਥਰੂ ਛਲਕ ਪਏ। ਉਰਵਸ਼ੀ ਰੌਤੇਲਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਮਿਸ ਯੂਨੀਵਰਸ ਨੂੰ ਇਹ ਲਗਜ਼ਰੀ ਲਾਈਫ ਮਿਲਦੀ ਹੈ ਪਰ ਇਸ ਦੇ ਨਾਲ ਹੀ ਬਹੁਤ ਜ਼ਿੰਮੇਵਾਰੀ ਵੀ ਆਉਂਦੀ ਹੈ। ਉਸ ਨੂੰ ਮਿਸ ਯੂਨੀਵਰਸ ਆਰਗੇਨਾਈਜ਼ੇਸ਼ਨ ਦੀ ਮੁੱਖ ਰਾਜਦੂਤ ਵਜੋਂ ਸਮਾਗਮਾਂ, ਪਾਰਟੀਆਂ, ਚੈਰਿਟੀਜ਼, ਪ੍ਰੈੱਸ ਕਾਨਫਰੰਸਾਂ 'ਚ ਜਾਣਾ ਪੈਂਦਾ ਹੈ।


author

Aarti dhillon

Content Editor

Related News