ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ

03/30/2022 12:23:02 PM

ਚੰਡੀਗੜ੍ਹ (ਬਿਊਰੋ)– ਦੁਨੀਆ ਭਰ ’ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੀ ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਥੱਪੜ ਮਾਰਨ ਤੋਂ ਬਾਅਦ ਵਿਲ ਸਮਿਥ ਨੂੰ ਹੋਇਆ ਗਲਤੀ ਦਾ ਅਹਿਸਾਸ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਮੰਗੀ ਮੁਆਫ਼ੀ

ਤਸਵੀਰਾਂ ਤੇ ਵੀਡੀਓਜ਼ ’ਚ ਦੇਖਿਆ ਜਾ ਸਕਦਾ ਹੈ ਕਿ ਹਰਨਾਜ਼ ਕੌਰ ਸੰਧੂ ਭਗਵੰਤ ਮਾਨ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਇਸ ਮੁਲਾਕਾਤ ਦੌਰਾਨ ਹਰਨਾਜ਼ ਕੌਰ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਨਾਲ ਹੀ ਰਾਘਵ ਚੱਢਾ ਵੀ ਤਸਵੀਰਾਂ ਤੇ ਵੀਡੀਓਜ਼ ’ਚ ਨਜ਼ਰ ਆ ਰਹੇ ਹਨ।

PunjabKesari

ਕਿਹਾ ਜਾ ਰਿਹਾ ਹੈ ਕਿ ਮੁਲਾਕਾਤ ਦੌਰਾਨ ਹਰਨਾਜ਼ ਕੌਰ ਸੰਧੂ ਨੇ ਭਗਵੰਤ ਮਾਨ ਦੇ ਕੰਮਾਂ ਦੀ ਤਾਰੀਫ਼ ਕੀਤੀ ਹੈ। ਹਰਨਾਜ਼ ਨੇ ਕਿਹਾ ਕਿ ਉਹ ਉਨ੍ਹਾਂ ਦੀ ਪਹਿਲਾਂ ਤੋਂ ਹੀ ਬਹੁਤ ਵੱਡੀ ਫੈਨ ਰਹੀ ਹੈ।

PunjabKesari

ਦੱਸ ਦੇਈਏ ਕਿ ਹਰਨਾਜ਼ ਕੌਰ ਸੰਧੂ ਨੇ 13 ਦਸੰਬਰ 2021 ਨੂੰ ਮਿਸ ਯੂਨੀਵਰਸ ਦਾ ਖ਼ਿਤਾਬ ਜਿੱਤਿਆ ਸੀ। ਇਸ ਜਿੱਤ ਤੋਂ ਬਾਅਦ ਹਰਨਾਜ਼ ਕੌਰ ਸੰਧੂ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ, ਜਿਸ ਨਾਲ ਉਸ ਨੇ ਲਿਖਿਆ ਸੀ, ‘ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦੀ ਫਤਿਹ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News