ਵਿਆਹ ਦੇ ਬੰਧਨ ’ਚ ਬੱਝੇ ਹਰਮਨ ਬਾਵੇਜਾ, ਪਤਨੀ ਸਾਸ਼ਾ ਨਾਲ ਖੂੁਬਸੂਰਤ ਤਸਵੀਰਾਂ ਆਈਆਂ ਸਾਹਮਣੇ

Monday, Mar 22, 2021 - 01:08 PM (IST)

ਵਿਆਹ ਦੇ ਬੰਧਨ ’ਚ ਬੱਝੇ ਹਰਮਨ ਬਾਵੇਜਾ, ਪਤਨੀ ਸਾਸ਼ਾ ਨਾਲ ਖੂੁਬਸੂਰਤ ਤਸਵੀਰਾਂ ਆਈਆਂ ਸਾਹਮਣੇ

ਮੁੰਬਈ (ਬਿਊਰੋ)– ਪ੍ਰੀ-ਵੈਡਿੰਗ ਪਾਰਟੀ ਤੇ ਸੰਗੀਤ ਸੈਰੇਮਨੀ ਤੋਂ ਬਾਅਦ ਐਤਵਾਰ ਨੂੰ ਹਰਮਨ ਬਾਵੇਜਾ ਤੇ ਸਾਸ਼ਾ ਰਾਮਚੰਦਾਨੀ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਸ ਕੱਪਲ ਨੇ ਆਪਣੇ ਖ਼ਾਸ ਦਿਨ ਨੂੰ ਬੇਹੱਦ ਟ੍ਰਡੀਸ਼ਨਲ ਤੇ ਸਾਦਗੀ ਨਾਲ ਭਰਿਆ ਹੈ।

PunjabKesari

ਲਾੜਾ ਬਣੇ ਹਰਮਨ ਆਪਣੇ ਵਿਆਹ ਮੌਕੇ ਗੋਲਡ ਵਰਕ ਵਾਲੀ ਬਲੱਸ਼ ਪਿੰਕ ਸ਼ੇਰਵਾਨੀ ’ਚ ਨਜ਼ਰ ਆਏ, ਉਥੇ ਲਾੜੀ ਬਣੀ ਸਾਸ਼ਾ ਨੇ ਵੀ ਗੋਲਡ ਆਪਸ਼ਨ ਹੀ ਚੁਣਿਆ। ਉਸ ਨੇ ਆਪਣੇ ਬ੍ਰਾਈਡਲ ਲੁੱਕ ਲਈ ਡਾਰਕ ਮਰੂਨ ਲਹਿੰਗੇ ਨੂੰ ਚੁਣਿਆ ਤੇ ਸਾਰਿਆਂ ਦੀਆਂ ਤਾਰੀਫਾਂ ਵੀ ਮਿਲੀਆਂ। ਉਸ ਨੇ ਆਪਣੇ ਮੇਕਅੱਪ ਨੂੰ ਨੈਚੁਰਲ ਰੱਖਿਆ।

PunjabKesari

ਹਰਮਨ ਤੇ ਸਾਸ਼ਾ ਆਪਣੇ ਵਿਆਹ ਦੀਆਂ ਤਸਵੀਰਾਂ ’ਚ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਉਥੇ ਕਈ ਸਿਤਾਰਿਆਂ ਨੇ ਵੀ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦਿੱਤੀਆਂ ਹਨ। ਸ਼ਿਲਪਾ ਸ਼ੈੱਟੀ ਨੇ ਵੀ ਇਸ ਜੋੜੀ ਦੇ ਵਿਆਹ ਦੀ ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਤੇ ਲਿਖਿਆ, ‘ਵਧਾਈ ਹਰਮਨ ਤੇ ਸਾਸ਼ਾ। ਬੇਤਹਾਸ਼ਾ ਪਿਆਰ, ਖੁਸ਼ੀ ਤੇ ਹਮੇਸ਼ਾ ਦੀ ਦੋਸਤੀ ਦੇ ਨਾਲ ਹੁਣ ਤੁਹਾਡੀ ਇਕ ਨਵੀਂ ਸ਼ੁਰੂਆਤ ਹੋਈ ਹੈ। ਤੁਹਾਡੇ ਲਈ ਬੇਹੱਦ ਖੁਸ਼ ਹਾਂ।’

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)

ਦੱਸਣਯੋਗ ਹੈ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਤੇ ਹਰਮਨ ਬਾਵੇਜਾ ਪੱਕੇ ਦੋਸਤ ਹਨ। ਰਾਜ ਨੇ ਹਰਮਨ ਦੀ ਮੰਗਣੀ ਦੌਰਾਨ ਵੀ ਪੇਸ਼ਕਾਰੀ ਦਿੱਤੀ ਸੀ। ਰਾਜ ਕੁੰਦਰਾ ਆਮਿਰ ਅਲੀ ਤੇ ਆਸ਼ੀਸ਼ ਚੌਧਰੀ ਦੇ ਨਾਲ ਕੋਲਕਾਤਾ ’ਚ ਵਿਆਹ ’ਚ ਸ਼ਾਮਲ ਵੀ ਹੋਏ। ਉਨ੍ਹਾਂ ਨੇ ਇਸ ਦੌਰਾਨ ਭੰਗੜਾ ਵੀ ਖੂਬ ਪਾਇਆ। ਪਤਨੀ ਸ਼ਿਲਪਾ ਸ਼ੈੱਟੀ ਉਨ੍ਹਾਂ ਦੀ ਪੇਸ਼ਕਾਰੀ ਤੋਂ ਬੇਹੱਦ ਪ੍ਰਭਾਵਿਤ ਹੋਈ।

 
 
 
 
 
 
 
 
 
 
 
 
 
 
 
 

A post shared by Shilpa Shetty Kundra (@theshilpashetty)

ਨੋਟ– ਹਰਮਨ ਤੇ ਸਾਸ਼ਾ ਦੇ ਵਿਆਹ ਦੀਆਂ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News