‘ਹਰੀ ਹਰ’ ਗੀਤ ਫ਼ਿਲਮ ‘ਪ੍ਰਿਥਵੀਰਾਜ’ ਦੀ ਆਤਮਾ ਹੈ : ਅਕਸ਼ੇ ਕੁਮਾਰ

05/13/2022 11:52:27 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਫ਼ਿਲਮ ‘ਪ੍ਰਿਥਵੀਰਾਜ’ ਦਾ ਪਹਿਲਾ ਗੀਤ ‘ਹਰੀ ਹਰ’ ਨੂੰ ਇੰਟਰਨੈੱਟ ’ਤੇ ਰਿਲੀਜ਼ ਕਰ ਦਿੱਤਾ ਹੈ। ਅਕਸ਼ੇ ਕਹਿੰਦੇ ਹਨ, ‘‘ਮੇਰਾ ਮੰਨਣਾ ਹੈ ਕਿ ‘ਹਰੀ ਹਰ’ ਫ਼ਿਲਮ ਦੀ ਆਤਮਾ ਹੈ ਤੇ ਸਮਰਾਟ ਪ੍ਰਿਰਥਵੀਰਾਜ ਚੌਹਾਨ ਦੀ ਦਲੇਰੀ ਦੀ ਭਾਵਨਾ ਨੂੰ ਸਲਾਮ ਕਰਦਾ ਹੈ। ‘ਹਰਿ ਹਰ’ ਭਾਰਤ ਦੀ ਰੱਖਿਆ ਲਈ ਬਲਵਾਨ ਰਾਜੇ ਦੇ ਸੰਕਲਪ ਨਾਲ ਲਬਰੇਜ਼ ਹੈ, ਇਸ ਲਈ ਮੈਂ ਇਸ ਗੀਤ ਨੂੰ ਇੰਨੀ ਗਹਿਰਾਈ ਨਾਲ ਕਨੈਕਟ ਕਰਦਾ ਹਾਂ।’’

ਇਹ ਖ਼ਬਰ ਵੀ ਪੜ੍ਹੋ : ਗੰਨ ਕਲਚਰ ਤੇ ਗੈਂਗਸਟਰਵਾਦ ਪ੍ਰਮੋਟ ਕਰਨ ਵਾਲੇ ਗਾਇਕਾਂ ਦੀ ਹੁਣ ਖੈਰ ਨਹੀਂ, CM ਮਾਨ ਨੇ ਦਿੱਤੀ ਚਿਤਾਵਨੀ

‘ਹਰੀ ਹਰ’ ਇਕ ਅਜਿਹਾ ਗਾਣਾ ਹੈ, ਜਿਸ ਨੂੰ ਪਹਿਲੀ ਵਾਰ ਸੁਣ ਕੇ ਹੀ ਅਕਸ਼ੇ ਨੂੰ ਇਸ ਨਾਲ ਪਿਆਰ ਹੋ ਗਿਆ ਸੀ। ਅੱਜ ਵੀ ਮੈਂ ਇਸ ਨੂੰ ਬਰਾਬਰ ਸੁਣਦਾ ਹਾਂ ਕਿਉਂਕਿ ਮੇਰੇ ਪੂਰੇ ਅਦਾਕਾਰੀ ਕਰੀਅਰ ਦੌਰਾਨ ਸੁਣੇ ਗਏ ਸਭ ਤੋਂ ਜ਼ਿਆਦਾ ਦੇਸਭਗਤੀ ਨਾਲ ਭਰਪੂਰ ਗਾਣਿਆਂ ’ਚੋਂ ਇਕ ਹੈ।

ਫ਼ਿਲਮ ਡਾ. ਚੰਦਰਪ੍ਰਕਾਸ਼ ਦਿਵੇਦੀ ਨੇ ਡਾਇਰੈਕਟ ਕੀਤੀ ਹੈ। ਫ਼ਿਲਮ ’ਚ ਮਾਨੁਸ਼ੀ ਛਿੱਲਰ ਸਮਰਾਟ ਪ੍ਰਿਥਵੀਰਾਜ ਚੌਹਾਨ ਦੀ ਪ੍ਰੇਮਿਕਾ ਸੰਯੋਗਿਤਾ ਦੀ ਭੂਮਿਕਾ ਨਿਭਾਅ ਰਹੀ ਹੈ ਤੇ ਉਨ੍ਹਾਂ ਦਾ ਡੈਬਿਊ ਯਕੀਨੀ ਤੌਰ ’ਤੇ 2022 ਦੇ ਸਭ ਤੋਂ ਜ਼ਿਆਦਾ ਉਡੀਕੇ ਜਾਣ ਵਾਲੇ ਡੈਬਿਊਜ਼ ’ਚੋਂ ਇਕ ਹੈ।

ਦੱਸ ਦੇਈਏ ਕਿ ‘ਹਰੀ ਹਰ’ ਗੀਤ ਨੂੰ ਆਦਰਸ਼ ਸ਼ਿੰਦੇ ਨੇ ਗਾਇਆ ਹੈ। ਇਸ ਨੂੰ ਸੰਗੀਤ ਸ਼ੰਕਰ, ਅਹਿਸਾਨ, ਲੋਏ ਨੇ ਦਿੱਤਾ ਹੈ। ਗੀਤ ਦੇ ਬੋਲ ਵਰੁਣ ਗਰੋਵਰ ਨੇ ਲਿਖੇ ਹਨ। ਫ਼ਿਲਮ 3 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News