ਜਦੋਂ ਮੀਂਹ 'ਚ ਖੇਡਦੇ ਹੋਏ ਤਿਲਕ ਕੇ ਮੂਧੇਮੂੰਹ ਡਿੱਗੇ ਹਾਰਡੀ ਸੰਧੂ, ਵੀਡੀਓ ਵਾਇਰਲ

Friday, Aug 21, 2020 - 10:21 AM (IST)

ਜਲੰਧਰ (ਵੈੱਬ ਡੈਸਕ) — ਪੰਜਾਬੀ ਗਾਇਕ ਹਾਰਡੀ ਸੰਧੂ ਸੋਸ਼ਲ ਮੀਡੀਆ 'ਤੇ ਕਾਫ਼ੀ ਜ਼ਿਆਦਾ ਸਰਗਰਮ ਰਹਿੰਦੇ ਹਨ। ਉਨ੍ਹਾਂ ਦੇ ਗੀਤ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਇਸ ਦੇ ਨਾਲ ਹੀ ਉਹ ਆਪਣੇ ਸਟਾਈਲ ਨੂੰ ਲੈ ਕੇ ਵੀ ਖ਼ੂਬ ਸੁਰਖੀਆਂ 'ਚ ਰਹਿੰਦੇ ਹਨ। ਹਾਰਡੀ ਸੰਧੂ ਦਾ ਇੱਕ ਵੀਡੀਓ ਲੋਕਾਂ ਦਾ ਕਾਫ਼ੀ ਧਿਆਨ ਖਿੱਚ ਰਿਹਾ ਹੈ, ਜਿਸ 'ਚ ਉਹ ਦੋਸਤਾਂ ਨਾਲ ਗੇਮ ਖੇਡਦੇ ਨਜ਼ਰ ਆ ਰਹੇ ਹਨ ਪਰ ਗੇਮ ਖੇਡਦੇ ਹੋਏ ਹਾਰਡੀ ਦਾ ਪੈਰ ਫਿਸਲ ਜਾਂਦਾ ਹੈ ਅਤੇ ਉਹ ਡਿੱਗ ਜਾਂਦਾ ਹੈ। ਵੀਡੀਓ 'ਚ ਨਜ਼ਰ ਆਉਂਦਾ ਹੈ ਕਿ ਬੰਦੂਕ ਚੁੱਕਣ ਦੇ ਚੱਕਰ 'ਚ ਹਾਰਡੀ ਦੋ ਵਾਰ ਤਿੱਲਕ ਜਾਂਦੇ ਹਨ। ਹਾਰਡੀ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ, ਜਿਹੜਾ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ।

 
 
 
 
 
 
 
 
 
 
 
 
 
 

Kai baar aisa bhi ho jaata hai🤪🤪Accident during this fun game. #ReelItFeelIt #ReelKaroFeelKaro #Bloopers #Fun #Adventure #Rain #Weather #Games #farm

A post shared by Harrdy Sandhu (@harrdysandhu) on Aug 19, 2020 at 6:51am PDT

ਦੱਸ ਦਈਏ ਕਿ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹਾਰਡੀ ਸੰਧੂ ਨੇ ਲਿਖਿਆ ਹੈ 'ਕਈ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਮਜ਼ੇਦਾਰ ਗੇਮ ਖੇਡਦੇ ਹੋਏ ਐਕਸੀਡੈਂਟ ਹੋ ਜਾਂਦਾ ਹੈ।' ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਹ ਆਪਣੇ ਦੋਸਤਾਂ ਨਾਲ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

This game was crazy fun. Had a great day at the farm today with my team❤️❤️❤️ #fun #adventure #rain #weather #gamer

A post shared by Harrdy Sandhu (@harrdysandhu) on Aug 19, 2020 at 5:27am PDT

ਦੱਸਣਯੋਗ ਹੈ ਕਿ 6 ਸਤੰਬਰ 1986 ਨੂੰ ਪਟਿਆਲਾ 'ਚ ਜਨਮੇ ਹਾਰਡੀ ਸੰਧੂ ਦਾ ਅਸਲ ਨਾਂਅ ਹਰਵਿੰਦਰ ਸਿੰਘ ਸੰਧੂ ਹੈ। ਗਾਇਕੀ ਦੇ ਖੇਤਰ 'ਚ ਆਉਣ ਤੋਂ ਪਹਿਲਾਂ ਉਹ ਇੱਕ ਚੰਗੇ ਕ੍ਰਿਕੇਟਰ ਸਨ। ਕ੍ਰਿਕੇਟ ਦੇ ਖ਼ੇਤਰ 'ਚ ਕਰੀਅਰ ਬਨਾਉਣ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ। ਹਾਰਡੀ ਸੰਧੂ ਰਾਈਟ ਹੈਂਡ ਅਤੇ ਫਾਸਟ ਮੀਡੀਅਮ ਗੇਂਦਬਾਜ਼ ਸਨ। ਉਨ੍ਹਾਂ ਨੇ ਕ੍ਰਿਕੇਟ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਪਰ ਇੱਕ ਹਾਦਸੇ ਨੇ ਉਹਨਾਂ ਦੇ ਕ੍ਰਿਕੇਟਰ ਬਣਨ ਦੇ ਸੁਫ਼ਨੇ ਨੂੰ ਚਕਨਾਚੂਰ ਕਰ ਦਿੱਤਾ। ਇੱਕ ਦਿਨ ਆਪਣੀ ਟਰੇਨਿੰਗ ਦੌਰਾਨ ਹਾਰਡੀ ਬਗੈਰ ਵਾਰਮਅੱਪ ਦੇ ਹੀ ਮੈਦਾਨ 'ਚ ਆ ਗਏ। ਕ੍ਰਿਕੇਟ ਖੇਡਦੇ ਹੋਏ ਉਨ੍ਹਾਂ ਨੂੰ ਗੰਭੀਰ ਸੱਟ ਵੱਜ ਗਈ ਅਤੇ ਉਨ੍ਹਾਂ ਨੇ ਕ੍ਰਿਕੇਟ ਦੀ ਦੁਨੀਆ ਨੂੰ ਅਲਵਿਦਾ ਕਹਿ ਕੇ ਗਾਇਕੀ ਦੇ ਕਿੱਤੇ ਨੂੰ ਅਪਣਾ ਲਿਆ।

 
 
 
 
 
 
 
 
 
 
 
 
 
 

Chill day at the farm. #explore #travel #nature #outdoors #getoutside #rainyday #farm

A post shared by Harrdy Sandhu (@harrdysandhu) on Aug 18, 2020 at 11:29pm PDT


sunita

Content Editor

Related News