ਪੰਜਾਬੀ ਅਦਾਕਾਰ ਦੀ ਘਰਵਾਲੀ ਨਾਲ ਛੇੜਛਾੜ, ਕੈਮਰੇ ਅੱਗੇ ਲਾਏ ਵੱਡੇ ਇਲਜ਼ਾਮ

Friday, Sep 20, 2024 - 03:47 PM (IST)

ਪੰਜਾਬੀ ਅਦਾਕਾਰ ਦੀ ਘਰਵਾਲੀ ਨਾਲ ਛੇੜਛਾੜ, ਕੈਮਰੇ ਅੱਗੇ ਲਾਏ ਵੱਡੇ ਇਲਜ਼ਾਮ

ਚੰਡੀਗੜ੍ਹ- ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਇਸ ਸਮੇਂ ਸੁਰਖੀਆਂ ਵਿੱਚ ਬਣੇ ਹੋਏ ਹਨ। ਉਨ੍ਹਾਂ ਦੀ ਪਤਨੀ ਨਾਲ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕੁਲਜਿੰਦਰ ਨੇ ਵੀਡਿਓ ਜਾਰੀ ਕਰ ਦੱਸਿਆ ਕਿ ਹੋਮਲੈਂਡ ਸੁਸਾਇਟੀ 'ਚ ਮਨਪ੍ਰੀਤ ਨਾਂ ਦੇ ਲੜਕੇ ਨੇ ਉਨ੍ਹਾਂ ਦੀ ਪਤਨੀ ਨਾਲ ਬਦਤਮੀਜ਼ੀ ਕੀਤੀ ਅਤੇ ਜਦੋਂ ਉਹ ਹੇਠਾਂ ਆਇਆ ਤਾਂ ਉਹ ਭੱਜ ਗਿਆ। ਗੱਡੀ ਦੀ ਭੰਨਤੋੜ ਬਾਰੇ ਅਦਾਕਾਰ ਨੇ ਦੱਸਿਆ ਕਿ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਝਗੜੇ ਦਾ ਕਾਰਨ ਇਹ ਸੀ ਕਿ ਪਾਰਕਿੰਗ ਦਾ ਇੱਕ ਸਪਾਟ ਖਾਲੀ ਸੀ, ਜਿੱਥੇ ਕੋਈ ਵੀ ਗੱਡੀ ਖੜ੍ਹੀ ਕਰ ਲੈਂਦਾ ਸੀ, ਜ਼ਿਆਦਾਤਰ ਉੱਥੇ ਮਨਪ੍ਰੀਤ ਨਾਂ ਦਾ ਵਿਅਕਤੀ ਗੱਡੀ ਖੜ੍ਹੀ ਕਰਦਾ ਸੀ। ਇੱਕ ਦਿਨ ਗੱਡੀ ਉੱਥੇ ਮੇਰੀ ਵਾਈਫ ਨੇ ਖੜ੍ਹੀ ਕਰ ਦਿੱਤੀ, ਇੰਨੇ ਗੱਡੀ ਪਿੱਛੇ ਲਾ ਕੇ ਮੇਰੀ ਵਾਈਫ ਦਾ ਰਸਤਾ ਬਲੌਕ ਕਰ ਦਿੱਤਾ ਜਿਸ ਨਾਲ ਅਸੀਂ ਆਪਣੀ ਗੱਡੀ ਕੱਢ ਨਾ ਸਕਣ।

ਇਹ ਖ਼ਬਰ ਵੀ ਪੜ੍ਹੋ -19 ਹਜ਼ਾਰ 'ਚ ਵਿੱਕੀਆਂ ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ, ਗੁਰਦਾਸ ਮਾਨ ਬੋਲੇ- ਆਰਟਿਸ.....

ਉਨ੍ਹਾਂ ਨੇ ਅੱਗੇ ਕਿਹਾ ਕਿ  ਦੂਜੇ ਦਿਨ ਵੀ ਉਸ ਨੇ ਇਹੀ ਹਰਕਤ ਕੀਤੀ ਅਤੇ ਉਸ ਨੇ ਮੇਰੀ ਵਾਈਫ ਨਾਲ ਬਦਤਮੀਜ਼ੀ ਵੀ ਕੀਤੀ। ਜਦੋਂ ਇਹ ਗੱਲ ਮੈਨੂੰ ਪਤਾ ਲੱਗੀ ਤਾਂ ਮੈਂ ਹੇਠਾਂ ਪਹੁੰਚਿਆ। ਉਹ ਮੈਨੂੰ ਦੇਖ ਕੇ ਭੱਜ ਗਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਸੋਸਾਇਟੀ ਦੇ ਮੈਨੇਜਮੈਂਟ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -ਹਿਨਾ ਖਾਨ ਦੇ ਕੈਂਸਰ ਬਾਰੇ ਗਿੱਪੀ ਦਾ ਵੱਡਾ ਬਿਆਨ, ਕਿਹਾ- ਬਹੁਤ ਹੀ...

ਦੱਸ ਦਈਏ ਕਿ ਪੰਜਾਬ ਦੇ ਮੋਹਾਲੀ 'ਚ ਇਕ ਪੌਸ਼ ਸੁਸਾਇਟੀ 'ਚ ਰਹਿਣ ਵਾਲੇ ਪੰਜਾਬੀ ਕਲਾਕਾਰ ਕੁਲਜਿੰਦਰ ਸਿੱਧੂ ਅਤੇ ਉਨ੍ਹਾਂ ਦੀ ਪਤਨੀ 'ਤੇ ਇਕ ਵਿਅਕਤੀ ਨੇ ਉਨ੍ਹਾਂ ਦੀ ਫਾਰਚੂਨਰ ਕਾਰ ਦੀ ਭੰਨਤੋੜ ਕਰਨ ਅਤੇ ਸੋਨੇ ਦੀ ਮੁੰਦਰੀ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਮਾਮਲਾ ਪੁਲਸ ਕੋਲ ਵੀ ਪਹੁੰਚ ਗਿਆ ਹੈ। ਇਸ ਦੌਰਾਨ ਪੰਜਾਬੀ ਅਦਾਕਾਰ ਨੇ ਆਪਣਾ ਬਿਆਨ ਵੀ ਦਰਜ ਕਰਵਾਇਆ ਹੈ। ਅਦਾਕਾਰ ਕੁਲਜਿੰਦਰ ਸਿੰਘ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਸੀ। ਸ਼ਿਕਾਇਤਕਰਤਾ ਨੇ ਆਪਣੀ ਕਾਰ ਸਾਡੇ ਵਾਹਨਾਂ ਅੱਗੇ ਖੜ੍ਹੀ ਕੀਤੀ ਸੀ। ਫਿਰ ਉਸ ਨੇ ਮੇਰੀ ਪਤਨੀ ਨਾਲ ਦੁਰਵਿਵਹਾਰ ਕੀਤਾ। ਜਿਸ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਮਾਮਲਾ ਅੱਗੇ ਵਧੇ। ਸੁਸਾਇਟੀ ਦੇ ਮੈਂਬਰ ਇਕੱਠੇ ਬੈਠ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News