ਹੈਪੀ ਰਾਏਕੋਟੀ ਦਾ ਵੱਡਾ ਘਾਟਾ ਹੋਇਆ ਘੰਟਿਆਂ 'ਚ ਪੂਰਾ, ਪੋਸਟ ਸਾਂਝੀ ਕਰਦਿਆਂ ਲਿਖਿਆ- ਸਾਨੂੰ ਟੁੱਟਿਆਂ ਨੂੰ ਬਾਗ ਬਥੇਰੇ

Tuesday, Aug 29, 2023 - 04:02 PM (IST)

ਹੈਪੀ ਰਾਏਕੋਟੀ ਦਾ ਵੱਡਾ ਘਾਟਾ ਹੋਇਆ ਘੰਟਿਆਂ 'ਚ ਪੂਰਾ, ਪੋਸਟ ਸਾਂਝੀ ਕਰਦਿਆਂ ਲਿਖਿਆ- ਸਾਨੂੰ ਟੁੱਟਿਆਂ ਨੂੰ ਬਾਗ ਬਥੇਰੇ

ਜਲੰਧਰ (ਬਿਊਰੋ) : ਬੀਤੇ ਦਿਨੀਂ ਪੰਜਾਬੀ ਗਾਇਕ ਹੈਪੀ ਰਾਏਕੋਟੀ ਨੂੰ ਲੈ ਕੇ ਖ਼ਬਰ ਆਈ ਸੀ ਕਿ ਉਨ੍ਹਾਂ ਯੂਟਿਊਬ ਚੈਨਲ ਹੈਕ ਹੋ ਗਿਆ ਸੀ। ਹੁਣ ਖ਼ਬਰ ਆ ਰਹੀ ਹੈ ਕਿ ਹੈਪੀ ਰਾਏਕੋਟੀ ਦਾ 6 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰਸ ਵਾਲਾ ਯੂਟਿਊਬ ਚੈਨਲ ਵਾਪਸ ਆ ਗਿਆ ਹੈ। ਇਸ ਸਬੰਧੀ ਹੈਪੀ ਰਾਏਕੋਟੀ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ ਹੈ, ‘‘ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਆਪਣਾ ਚੈਨਲ ਤੁਹਾਡੀਆਂ ਦੁਆਵਾਂ ਤੇ ਮਹਾਰਾਜ ਦੀ ਦਿਆ ਸਦਕਾ ਵਾਪਸ ਆ ਗਿਆ, ਬਾਕੀ ਜ਼ੋਰ ਵਾਲੇ ਆਪਣਾ ਜ਼ੋਰ ਪਰਖ ਰਹੇ ਨੇ, ਦਾਤਾ ਉਨ੍ਹਾਂ ’ਤੇ ਵੀ ਮਿਹਰ ਕਰੇ।’’ ਇਸ ਦੇ ਨਾਲ ਹੀ ਉਨ੍ਹਾਂ ਨੇ ਹੱਥਾਂ ਵਾਲੀ ਇਮੋਜੀ ਬਣਾਈ ਹੈ ਤੇ ਨਾਲ ਹੀ ਦਿਲ ਵਾਲੀ ਇਮੋਜੀ ਸ਼ੇਅਰ ਕਰਦਿਆਂ ਡਿਜੀਟਲ ਟੀਮ ਦਾ ਧੰਨਵਾਦ ਕੀਤਾ ਹੈ।

PunjabKesari

ਇਸ ਤੋਂ ਪਹਿਲਾਂ ਹੈਪੀ ਰਾਏਕੋਟੀ ਨੇ ਇੰਸਟਾਗ੍ਰਾਮ ਸਟੋਰੀ 'ਚ ਪੋਸਟ ਸਾਂਝੀ ਕਰਦਿਆਂ ਲਿਖਿਆ ਸੀ, ''ਆਪਣਾ ਯੂਟਿਊਬ ਚੈਨਲ ਕੱਲ ਰਾਤ ਦਾ ਹੈਕ ਹੋ ਗਿਆ, ਉਂਝ ਲੱਗਦਾ ਕੋਈ ਸੱਜਣ ਮਿੱਤਰ ਖ਼ਾਸ ਚਾਹੁਣ ਵਾਲਾ ਹੀ ਹੋਣਾ ਪਰ ਕੋਈ ਨਾ ਦਾਤਾ ਮਹਿਰ ਕਰੂ ਜਲਦੀ। ਇਸ ਸਾਲ ਬਹੁਤ ਕੁਝ ਹੋਇਆ ਮੇਰੇ ਨਾਲ, ਮੇਰੀ ਆਦਤ ਨਹੀਂ ਕੀ ਮੈਂ ਰੌਲਾ ਪਾਵਾਂ। ਕਈ ਆਪਣੇ ਸੱਜਣਾ ਨੇ ਬੜਾ ਕੁਝ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਨਾ ਕਦੇ ਦਿਲ ਖੋਲ੍ਹ ਕੇ ਬੋਲਾਂਗੇ, ਬੱਸ ਤੁਸੀ ਜੁੜੇ ਰਹਿਓ, ਸੱਜਣਾ ਸਾਨੂੰ ਟੁੱਟਿਆਂ ਨੂੰ ਬਾਗ ਬਥੇਰੇ...।'' ਹੈਪੀ ਰਾਏਕੋਟੀ ਦੀ ਇਸ ਪੋਸਟ ਤੋਂ ਲੱਗਦਾ ਹੈ ਕਿ ਉਨ੍ਹਾਂ ਨੂੰ ਕਿਸੇ ਖ਼ਾਸ ਸੱਜਣ-ਮਿੱਤਰ ਨੇ ਵੱਡੇ ਹੀ ਧੋਖੇ ਦਿੱਤੇ ਹਨ। 

PunjabKesari

ਵਰਕਫਰੰਟ ਦੀ ਗੱਲ ਕਰਿਏ ਤਾਂ ਫਿਲਹਾਲ ਹੈਪੀ ਰਾਏਕੋਟੀ ਆਪਣੇ ਲਿਖੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ, ਐਮੀ ਵਿਰਕ ਅਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਹਨ। ਉਹ ਕਈ ਪੰਜਾਬੀ ਫ਼ਿਲਮਾਂ 'ਚ ਵੀ ਆਪਣੇ ਗੀਤ ਦੇ ਚੁੱਕੇ ਹਨ।
PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News