ਹੈਪੀ ਰਾਏਕੋਟੀ ਦਾ ਗੀਤ 'ਮਾਂ ਦਾ ਦਿਲ' ਰਿਲੀਜ਼, ਬਿਆਨ ਕੀਤਾ ਮਾਪਿਆਂ ਨਾਲ ਹੋ ਰਹੇ ਬਦਸਲੂਕ ਨੂੰ (ਵੀਡੀਓ)

Wednesday, Jun 30, 2021 - 06:43 PM (IST)

ਚੰਡੀਗੜ੍ਹ (ਬਿਊਰੋ) - ਪੰਜਾਬੀ ਨਾਮੀ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਆਪਣੇ ਨਵੇਂ ਟਰੈਕ 'ਮਾਂ ਦਾ ਦਿਲ' ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਗਏ ਹਨ। ਜੀ ਹਾਂ ਇੱਕ ਵਾਰ ਫਿਰ ਤੋਂ ਉਨ੍ਹਾਂ ਦੀ ਕਲਮ 'ਚੋਂ ਬਾਕਮਾਲ ਦੇ ਬੋਲ ਨਿਕਲੇ ਹਨ। ਇਸ ਵਾਰ ਉਹ ਇੱਕ ਬਹੁਤ ਹੀ ਇਮੋਸ਼ਨਲ ਗੀਤ 'ਮਾਂ ਦਾ ਦਿਲ' ਲੈ ਕੇ ਆਏ ਹਨ। 'ਮਾਂ ਦਾ ਦਿਲ' ਗੀਤ 'ਚ ਉਨ੍ਹਾਂ ਨੇ ਅੱਜ ਦੇ ਸਮੇਂ 'ਚ ਚੱਲ ਰਹੇ ਬੱਚਿਆਂ ਤੇ ਮਾਪਿਆਂ ਦੇ ਰਿਸ਼ਤੇ ਦੇ ਹਲਾਤਾ ਨੂੰ ਬਿਆਨ ਕੀਤਾ ਹੈ। ਕਿਵੇਂ ਅੱਜ ਦੇ ਸਮੇਂ 'ਚ ਔਲਾਦ ਕੋਲ ਸਮਾਂ ਹੀ ਨਹੀਂ ਆਪਣੇ ਮਾਪਿਆਂ ਦਾ ਹਾਲਚਾਲ ਪੁੱਛਣ ਦਾ ਅਤੇ ਨਾ ਹੀ ਉਨ੍ਹਾਂ ਕੋਲ ਬੈਠਣ ਦਾ। ਇਸ ਗੀਤ ਰਾਹੀਂ ਹੈਪੀ ਰਾਏਕੋਟੀ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਆਪਣੇ ਮਾਪਿਆਂ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ। ਨਹੀਂ ਤਾਂ ਜਦੋਂ ਸਮਾਂ ਲੰਘ ਜਾਂਦਾ ਹੈ ਤਾਂ ਸਿਰਫ਼ ਪਛਤਾਵਾ ਹੀ ਰਹਿ ਜਾਂਦਾ ਹੈ।
ਇਥੇ ਵੇਖੋ ਗੀਤ ਦਾ ਵੀਡੀਓ-

ਜੇ ਗੱਲ ਕਰੀਏ ਗੀਤ ਦੇ ਵੀਡੀਓ ਦੀ ਤਾਂ ਉਸ 'ਚ ਹੈਪੀ ਰਾਏਕੋਟੀ ਜੋ ਕਿ ਪੁੱਤਰ ਦੇ ਕਿਰਦਾਰ 'ਚ ਅਤੇ ਪੰਜਾਬੀ ਅਦਾਕਾਰਾ ਸੁਨੀਤਾ ਧੀਰ ਮਾਂ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਇਹ ਵੀਡੀਓ ਹਰ ਇੱਕ ਨੂੰ ਭਾਵੁਕ ਕਰ ਰਿਹਾ ਹੈ। ਇਸ ਗੀਤ ਦਾ ਮਿਊਜ਼ਿਕ ਲਾਡੀ ਗਿੱਲ ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਦੀ ਵੀਡੀਓ ਨੂੰ ਸੁੱਧ ਸਿੰਘ ਵਲੋਂ  ਸ਼ਾਨਦਾਰ ਢੰਗ ਨਾਲ ਬਣਾਇਆ ਗਿਆ ਹੈ। ਹੈਪੀ ਰਾਏਕੋਟੀ ਨੇ ਆਪਣੇ ਯੂਟਿਊਬ ਚੈਨਲ 'ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਨੋਟ - ਹੈਪੀ ਰਾਏਕੋਟੀ ਦੇ ਇਸ ਗੀਤ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News