ਬਾਲੀਵੁੱਡ ''ਚ ਪੰਜਾਬੀ ਕਲਾਕਾਰਾਂ ਦੀ ਸਰਦਾਰੀ, ਹੁਣ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦੀ ਹੋਈ ਐਂਟਰੀ

Thursday, May 06, 2021 - 10:51 AM (IST)

ਬਾਲੀਵੁੱਡ ''ਚ ਪੰਜਾਬੀ ਕਲਾਕਾਰਾਂ ਦੀ ਸਰਦਾਰੀ, ਹੁਣ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦੀ ਹੋਈ ਐਂਟਰੀ

ਚੰਡੀਗੜ੍ਹ (ਬਿਊਰੋ) : ਲਗਾਤਾਰ ਪੰਜਾਬੀ ਕਲਾਕਾਰਾਂ ਦਾ ਬਾਲੀਵੁੱਡ 'ਚ ਐਂਟਰ ਹੋਣਾ ਪੰਜਾਬੀ ਮਿਊਜ਼ਿਕ ਅਤੇ ਫ਼ਿਲਮਾਂ ਦਾ ਮਿਆਰ ਹੋਰ ਵਧਾ ਰਿਹਾ ਹੈ। ਹੁਣ ਤਾਂ ਬਾਲੀਵੁੱਡ ਫ਼ਿਲਮ ਮੇਕਰਸ ਨੂੰ ਵੀ ਅਹਿਸਾਸ ਹੋ ਗਿਆ ਹੈ ਕਿ ਜਦੋਂ ਤੱਕ ਪੰਜਾਬੀ ਕਲਾਕਾਰ ਜਾਂ ਪੰਜਾਬੀ ਟੱਚ ਨੂੰ ਆਪਣੇ ਪ੍ਰੋਜੈਕਟ 'ਚ ਸ਼ਾਮਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਸ ਦੇ ਹਿੱਟ ਹੋਣ ਦੀ ਉਮੀਦ ਨਾ ਰੱਖੀਏ।

PunjabKesari

ਪੰਜਾਬੀ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਦੀ ਵੀ ਬਾਲੀਵੁੱਡ 'ਚ ਐਂਟਰੀ ਹੋ ਗਈ ਹੈ। ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਹੈਪੀ ਰਾਏਕੋਟੀ ਕਿੰਨਾ ਸੋਹਣਾ ਲਿਖਦਾ ਹੈ। ਬੱਸ ਹੈਪੀ ਰਾਏਕੋਟੀ ਦੀ ਇਸੇ ਕਲਮ ਦੀ ਦੀਵਾਨੀ ਬਾਲੀਵੁੱਡ ਇੰਡਸਟਰੀ ਹੋ ਗਈ ਹੈ।

 
 
 
 
 
 
 
 
 
 
 
 
 
 
 
 

A post shared by Happy Raikoti (ਲਿਖਾਰੀ) (@urshappyraikoti)

ਦੱਸ ਦਈਏ ਕਿ ਅਰਜੁਨ ਕਪੂਰ ਦੀ ਨੈੱਟਫਲਿਕਸ 'ਤੇ ਆਉਣ ਵਾਲੀ ਫ਼ਿਲਮ 'ਸਰਦਾਰ ਕਾ ਗ੍ਰੈਂਡਸਨ' 'ਚ ਹੈਪੀ ਰਾਏਕੋਟੀ ਦਾ ਲਿਖਿਆ ਹੋਇਆ ਗੀਤ ਸੁਣਨ ਨੂੰ ਮਿਲੇਗਾ, ਜਿਸ ਨੂੰ ਗਾਇਆ ਮਿਲਿੰਦ ਗਾਬਾ ਤੇ ਪਲਵੀ ਗਾਬਾ ਨੇ ਹੈ। ਫ਼ਿਲਮ 'ਚ ਇਸ ਗੀਤ 'ਤੇ ਅਰਜੁਨ ਕਪੂਰ, ਰਕੁਲ ਪ੍ਰੀਤ ਸਿੰਘ, ਜੌਨ ਅਬ੍ਰਾਹਮ ਤੇ ਅਦਿੱਤੀ ਰਾਓ ਹੈਦਰੀ ਪਰਫਾਰਮ ਕਰ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਹੈਪੀ ਰਾਏਕੋਟੀ ਦਾ ਲਿਖਿਆ ਗੀਤ 'ਮੈਂ ਤੇਰੀ ਹੋ ਗਈ' ਸਾਲ 2017 'ਚ ਮਿਲਿੰਦ ਦੀ ਹੀ ਆਵਾਜ਼ 'ਚ ਰਿਲੀਜ਼ ਹੋਇਆ ਸੀ। ਫ਼ਿਲਮ 'ਸਰਦਾਰ ਕਾ ਗ੍ਰੈਂਡਸਨ' ਲਈ ਇਸ ਗੀਤ ਨੂੰ ਰਿਕੀਰੀਏਟ ਕੀਤਾ ਗਿਆ ਹੈ। ਇਸ ਗੀਤ ਦਾ ਰਿਕ੍ਰਿਏਸ਼ਨ ਵਰਜ਼ਨ ਤਨਿਸ਼ਕ ਬਾਗਚੀ ਨੇ ਤਿਆਰ ਕੀਤਾ ਹੈ। ਇਸੇ ਫ਼ਿਲਮ ਨਾਲ ਪੰਜਾਬੀ ਗਾਇਕ ਜੱਸ ਮਾਣਕ ਦਾ ਵੀ ਬਾਲੀਵੁੱਡ ਡੈਬਿਊ ਹੋਇਆ ਹੈ। ਜੱਸ ਮਾਣਕ ਦੀ ਆਵਾਜ਼ 'ਚ ਇਸ ਫ਼ਿਲਮ 'ਚ ਗੀਤ ਸ਼ਾਮਲ ਕੀਤਾ ਗਿਆ ਹੈ।

PunjabKesari


author

sunita

Content Editor

Related News